ਜਲਾਲਾਬਾਦ ਪੁਲਿਸ ਵੱਲੋਂ ਰੇਲਵੇ ਸਟੇਸ਼ਨ ’ਤੇ ਕੀਤੀ ਚੈਕਿੰਗ

Jalalabad Police

ਸਟੇਸ਼ਨ ਜਲਾਲਾਬਾਦ ਵਿਖੇ ਯਾਤਰੀ ਗੱਡੀਆਂ ਦੀ ਜੀ.ਆਰ. ਪੁਲਿਸ ਦੇ ਨਾਲ ਚੈਕਿੰਗ ਕੀਤੀ ਗਈ ਹੈ-ਡੀ.ਐਸ.ਪੀ ਜਲਾਲਾਬਾਦ ਅਤੁਲ ਸੋਨੀ

ਫਾਜ਼ਿਲਕਾ /ਜਲਾਲਾਬਾਦ, (ਰਜਨੀਸ਼ ਰਵੀ)। ਜ਼ਿਲ੍ਹਾ ਫ਼ਾਜ਼ਿਲਕਾ ਐਸ.ਐਸ.ਪੀ ਮੈਡਮ ਅਵਨੀਤ ਕੌਰ ਸਿੱਧੂ ਦੀ ਅਗਵਾਈ ਹੇਠ ਸਥਾਨਕ ਪੁਲਿਸ ਦੇ ਵੱਲੋਂ ਡੀ.ਐਸ.ਪੀ ਅਤੁਲ ਸੋਨੀ ਦੀ ਨਿਗਰਾਨੀ ਹੇਠ ਪੰਜਾਬ ਦੇ ਜਵਾਨਾਂ ਵੱਲੋਂ ਸਾਂਝੇ ਤੌਰ ’ਤੇ ਜੀ.ਆਰ ਪੁਲਿਸ ਦੇ ਯਾਤਰੀ ਗੱਡੀਆਂ ’ਚ ਸਮਾਨ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਡੀ.ਐਸ.ਪੀ ਜਲਾਲਾਬਾਦ ਅਤੁਲ ਸੋਨੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਫ਼ਾਜ਼ਿਲਕਾ ਦੀ ਐਸ.ਐਸ.ਪੀ ਮੈਡਮ ਅਨਵੀਤ ਕੌਰ ਸਿੱਧੂ ਦੇ ਨਿਰਦੇਸ਼ਾ ਦੇ ਤਹਿਤ ਹੀ ਅੱਜ ਸਬ ਡਵੀਜਨ ਦੇ ਸਟੇਸ਼ਨ ਜਲਾਲਾਬਾਦ ਵਿਖੇ ਯਾਤਰੀ ਗੱਡੀਆਂ ਦੀ ਜੀ.ਆਰ. ਪੁਲਿਸ ਦੇ ਨਾਲ ਸਾਂਝੇ ਤੌਰ ’ਤੇ ਚੈਕਿੰਗ ਕੀਤੀ ਗਈ ਹੈ। (Jalalabad Police)

Jalalabad Police

ਉਨ੍ਹਾਂ ਕਿਹਾ ਕਿ ਇਸ ਚੈਕਿੰਗ ਦੌਰਾਨ ਸਟੇਸ਼ਨਾਂ ’ਤੇ ਕੰਮ ਕਰਨ ਵਾਲੇ ਰਹੇੜੀ ਚਾਲਕਾਂ ਤੇ ਟਿਕਟ ਕੁਲੈਕਟਰਾਂ ਦੇ ਨਾਲ ਮੀਟਿੰਗ ਵੀ ਕੀਤੀ ਗਈ ਹੈ ਕਿ ਸਟੇਸ਼ਨ ’ਤੇ ਕੋਈ ਵੀ ਸ਼ੱਕੀ ਵਿਅਕਤੀ ਜਾਂ ਕੋਈ ਸ਼ੱਕੀ ਬੈਂਗ ਜਾਂ ਹੋਰ ਸਮਾਨ ਦਿਖਾਈ ਦਿੰਦਾ ਹੈ ਤਾਂ ਉਸ ਦੀ ਸੂਚਨਾ ਸਬੰਧਿਤ ਥਾਣਾ ਦੀ ਪੁਲਸ ਜਾਂ ਜੀ.ਆਰ ਦੀ ਪੁਲਿਸ ਚੌਕੀ ਜਾਂ ਥਾਣਾ ਵਿਖੇ ਦਿੱਤੀ ਜਾਵੇ । ਉਨ੍ਹਾਂ ਕਿਹਾ ਕਿ ਲੋਕਾਂ ਦੀ ਸੁਰੱਖਿਆ ਦੇ ਲਈ ਪੁਲਸ ਪ੍ਰਸਾਸ਼ਨ ਪੂਰੀ ਤਰ੍ਹਾਂ ਨਾਲ ਮੁਸਤੈਦ ਹੈ ਅਤੇ ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਸਿਰ ਨਹੀ ਚੁੱਕਣ ਦਿੱਤਾ ਜਾਵੇਗਾ। ਇਸ ਮੌਕੇ ਡੀ.ਐਸ.ਪੀ ਜਲਾਲਾਬਾਦ ਦੇ ਨਾਲ ਵੱਖ-ਵੱਖ ਪੁਲਸ ਥਾਣਿਆਂ ਦੇ ਐਸ.ਐਚ.ੳਜ਼ ਤੇ ਜੀ.ਆਰ ਪੀ ਪੁਲਸ ਦੇ ਮੁਲਾਜ਼ਮ ਵੀ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।