ਪਾਣੀ ਦੀ ਬੋਤਲ ਦੇ ਵੱਧ ਪੈਸੇ ਵਸੂਲਣਾ ਠੇਕੇਦਾਰ ਨੂੰ ਪਿਆ ਮਹਿੰਗਾ

 1 ਲੱਖ ਦਾ ਜ਼ੁਰਮਾਨਾ ਠੋਕਿਆ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਪੀਣ ਵਾਲੇ ਪਾਣੀ ਦੀ ਬੋਲਤ ਦੇ ਵੱਧ ਪੈਸੇ ਵਸੂਲਣਾ ਠੇਕੇਦਾਰ ਨੂੰ ਮਹਿੰਗਾ ਪੈ ਗਿਆ। ਇੱਕ ਕੈਟਰਿੰਗ ਠੇਕੇਦਾਰ ਨੂੰ ਇੱਕ ਲੱਖ ਰੁਪਏ ਜ਼ੁਰਮਾਨਾ ਵਜੋਂ ਦੇਣੇ ਪੈਣਗੇ। ਰੇਲਵੇ ਨੇ ਪੀਣ ਵਾਲੇ ਪਾਣੀ ਦੀ ਬੋਤਲ ਦੀ ਕੀਮਤ 15 ਰੁਪਏ ਰੱਖੀ ਸੀ ਜਦੋਂਕਿ ਠੇਕੇਦਾਰ ਵੱਲੋਂ 20 ਰੁਪਏ ਦੀ ਵੇਚੀ ਜਾ ਰਹੀ ਸੀ। ਤੈਅ ਕੀਮਤ ਤੋਂ ਵੱਧ ਕੋਈ ਵੀ ਚੀਜ਼ ਵੇਚਣਾ ਕਾਨੂੰਨੀ ਅਪਰਾਧ ਹੈ। ਇਹ ਘਟਨਾ ਹਰਿਆਣਾ ਦੇ ਅੰਬਾਲਾ ਵਿਚ ਸਾਹਮਣੇ ਆਈ। ਇਕ ਮੁਸਾਫਰ ਚੰਡੀਗੜ੍ਹ ਤੋਂ ਸਾਂਹਜਹਾਂਪੁਰ ਜਾ ਰਿਹਾ ਸੀ।

ਇਕ ਅਧਿਕਾਰਿਤ ਵਿਕਰੇਤਾ ਵੱਲੋਂ ਉਕਤ ਮੁਸਾਫਰ ਨੂੰ ਪਾਣੀ ਦੀ ਬੋਲਤ 20 ਰੁਪਏ ’ਚ ਦਿੱਤੀ ਜਦੋਂਕਿ ਉਸ ਦੀ ਕੀਮਤ 15 ਰੁਪਏ ਸੀ। ਮੁਸਾਫਰ ਨੇ ਜਿਸ ਦੀ ਫੋਟੋ ਖਿੱਚ ਸੋਸ਼ਲ ਮੀਡੀਆ ’ਤੇ ਪਾ ਦਿੱਤੀਆਂ। ਉਕਤ ਮੁਸਾਫਰ ਨੇ ਇਸ ਦੀ ਸਿਕਾਇਤ ਸਬੰਧਿਤ ਅਧਿਕਾਰੀਆਂ ਨੂੰ ਵੀ ਕੀਤੀ, ਜਿਸ ਤੋਂ ਬਾਅਦ ਉਤਰ ਰੇਲਵੇ ਨੇ ਉਕਤ ਮਾਮਲੇ ਦੀ ਜਾਂਚ ਕਰਦਿਆਂ ਠੇਕੇਦਾਰ ਦਾ ਪਤਾ ਕੀਤਾ ਤੇ ਠੇਕੇਦਾਰ ਖਿਲਾਫ ਕਾਰਵਾਈ ਕਰਦਿਆਂ ਇੱਕ ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ