ਬਜਟ ਨਾਲ ਸ਼ੇਅਰ ਬਜ਼ਾਰਾਂ ‘ਚ ਕੋਹਰਾਮ

Sensex

ਬਜਟ ਨਾਲ ਸ਼ੇਅਰ ਬਜ਼ਾਰਾਂ ‘ਚ ਕੋਹਰਾਮ
ਸੇਸੇਂਕਸ ਲਗਭਗ ਇੱਕ ਹਜ਼ਾਰ ਇੱਕ ਡਿੱਗਿਆ

ਮੁੰਬਈ, ਏਜੰਸੀ। ਸੰਸਦ ‘ਚ ਸ਼ਨਿੱਚਰਵਾਰ ਨੂੰ ਪੇਸ਼ 2020-21 ਦੇ ਆਮ ਬਜਟ ‘ਚ ਸ਼ੇਅਰ ਬਜ਼ਾਰਾਂ ਲਈ ਕੋਈ ਖਾਸ ਤਜਵੀਜ ਨਾ ਹੋਣ ਨਾਲ ਕੋਹਰਾਮ ਮੱਚ ਗਿਆ ਅਤੇ ਬਾਂਬੇ ਸ਼ੇਅਰ ਬਾਜ਼ਾਰ ਦਾ ਸੰਵੇਦੀ ਸੂਚਕਾਂਕ ਕਰੀਬ ਇੱਕ ਹਜ਼ਾਰ ਅੰਕ ਤੱਕ ਲੁੜਕਣ ਤੋਂ ਬਾਅਦ ਫਿਲਹਾਲ 408 ਅੰਕ ਹੇਠਾਂ ਹੈ। ਐਨਐਸਈ ਦਾ ਨਿਫਟੀ ਵੀ 133 ਅੰਕ ਡਿੱਗ ਕੇ 12 ਹਜ਼ਾਰ ਅੰਕ ਤੋਂ ਹੇਠਾਂ ਆ ਗਿਆ। ਕਾਰੋਬਾਰ ਦੀ ਸ਼ੁਰੂਆਤ ‘ਚ ਸੇਂਸੇਕਸ ਪਿਛਲੇ ਦਿਨ ਦੇ 40,723.49 ਅੰਕ ਦੇ ਮੁਕਾਬਲੇ 40,753.18 ਅੰਕ ‘ਤੇ ਮਜ਼ਬੂਤ ਖੁੱਲ੍ਹਿਆ ਹੈ ਅਤੇ 40,905.78 ਅੰਕ ਤੱਕ ਚੜ ਗਿਆ, ਪਰ ਬਜਟ ਪੇਸ਼ ਹੋਣ ਤੋਂ ਬਾਅਦ ਬਿਕਵਾਲੀ ਦੇ ਦਬਾਅ ‘ਚ ਆ ਗਿਆ ਅਤੇ ਕਰੀਬ ਇੱਕ ਹਜ਼ਾਰ ਅੰਕ ਲੁੜਕੇ ਹੇਠਾਂ 39,930.46 ਅੰਕ ਤੱਕ ਉਤਰ ਗਿਆ। ਸੇਂਸੇਕਸ ਵਰਤਮਾਨ ‘ਚ 408 ਅੰਕ ਹੇਠਾਂ 40,315.90 ਅੰਕ ‘ਤੇ ਕਾਰੋਬਾਰ ਕਰ ਰਿਹਾ ਹੈ। ਐਨਐਸਈ ਦਾ ਨਿਫਟੀ ਵਰਤਮਾਨ ‘ਚ 11,829.55 ਅੰਕ ‘ਤੇ 132.55 ਅੰਕ ਹੇਠਾਂ ਕਾਰੋਬਾਰ ਕਰ ਰਿਹਾ ਹੈ। Stock Markets

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।