ਰਾਜਪਾਲ ਨਰਸਿਮਹਨ ‘ਤੇ ਕੇਂਦਰ ਦੇ ਏਜੰਟ ਦੇ ਰੂਪ ‘ਚ ਕੰਮ ਕਰਨ ਦਾ ਲਗਾਇਆ ਸੀ ਦੋਸ਼
ਅਮਰਾਵਤੀ, ਏਜੰਸੀ। ਆਂਧਰ ਪ੍ਰਦੇਸ਼ ਦੇ ਬਦਲਦੇ ਰਾਜਨੀਤਿਕ ਮਾਹੌਲ ਦਰਮਿਆਨ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਸ਼ਨਿੱਚਰਵਾਰ ਨੂੰ ਰਾਜਧਾਨੀ ਨਵੀਂ ਦਿੱਲੀ ਆ ਕੇ ਰਾਜ ਦੇ ਮੁੱਦੇ ਉਠਾਉਣਗੇ। ਤੇਲਗੂ ਦੇਸ਼ਮ ਪਾਰਟੀ (ਤੇਦੇਪਾ) ਦੇ ਸੂਤਰਾਂ ਨੇ ਕਿਹਾ ਕਿ ਸ੍ਰੀ ਨਾਇਡੂ ਸ਼ਨਿੱਚਰਵਾਰ ਨੂੰ ਰਾਜਧਾਨੀ ਨਵੀਂ ਦਿੱਲੀ ਦੇ ਕਾਂਸਟੀਟਿਊਸ਼ਨਲ ਕਲੱਬ ‘ਚ ਰਾਸ਼ਟਰੀ ਮੀਡੀਆ ਨੂੰ ਸੰਬੋਧਨ ਕਰਨਗੇ। ਇਸ ਦੌਰਾਨ ਇਹ ਉਹਨਾਂ ਦੀ ਸਰਕਾਰ ਅਤੇ ਅਸਥਿਰ ਕਰਨ ਦੇ ਯਤਨਾਂ, ਚੱਕਰਵਾਤੀ ਤੂਫਾਨ ਤਿਤਲੀ ਤੋਂ ਪ੍ਰਭਾਵਿਤ ਜਿਲ੍ਹਿਆਂ, ਕੇਂਦਰ ਵੱਲੋਂ ਸਹਾਇਤਾ ਨਾ ਮੁਹੱਈਆ ਹੋਣ ਵਰਗੇ ਗੰਭੀਰ ਵਿਸ਼ਿਆਂ ‘ਤੇ ਗੱਲਬਾਤ ਕਰਨਗੇ।
ਅਮਰਾਵਤੀ ‘ਚ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਜ਼ਿਲ੍ਹਾ ਪ੍ਰਧਾਨਾਂ ਦੇ ਸੰਮੇਲਨ ਅਤੇ ਪੱਤਰਕਾਰਤਾ ਸੰਮੇਲਨ ‘ਚ ਸ੍ਰੀ ਨਾਇਡੂ ਨੇ ਕੇਂਦਰ ਸਰਕਾਰ ਦੀ ਸਖ਼ਤ ਅਲੋਚਨਾ ਕੀਤੀ ਸੀ। ਉਹਨਾ ਨੇ ਆਂਧਰ ਪ੍ਰਦੇਸ਼ ਅਤੇ ਤੇਲੰਗਾਨਾ ਦੇ ਰਾਜਪਾਲ ਈਐਸਐਲ ਨਰਸਿਮਹਨ ‘ਤੇ ਕੇਂਦਰ ਦੇ ਏਜੰਟ ਦੇ ਰੂਪ ‘ਚ ਕੰਮ ਕਰਨ ਦਾ ਦੋਸ਼ ਲਗਾਇਆ ਸੀ। ਉਹਨਾ ਨੇ ਵਿਰੋਧੀ ਧਿਰ ਦੇ ਨੇਤਾ ਅਤੇ ਵਾਈਐਸਆਰ ਕਾਂਗਰਸ ਦੇ ਪ੍ਰਧਾਨ ਜਗਨਮੋਹਨ ਰੈੱਡੀ ‘ਤੇ ਹਵਾਈ ਅੱਡੇ ‘ਤੇ ਹੋਏ ਹਮਲੇ ਦੇ ਸਬੰਧ ‘ਚ ਰਾਜਪਾਲ ਦੇ ਸਿੱਧੇ ਰਾਜ ਦੇ ਪੁਲਿਸ ਮਹਾਂਨਿਦੇਸ਼ਕ ਆਰਪੀ ਠਾਕੁਰ ਨਾਲ ਫੋਨ ‘ਤੇ ਗੱਲਬਾਤ ਕਰਨ ‘ਤੇ ਵੀ ਸਖਤ ਅਪੱਤੀ ਪ੍ਰਗਟਾਈ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।