ਕੋਟਕਪੂਰਾ ਨਿਵਾਸੀ ‘ਦਾਦੀ ਮਾਂ’ ਗੀਤ ਦੇ ਗੀਤਕਾਰ ਤੇ ਗਾਇਕ ਚੰਦਰਾ ਬਰਾਡ਼ ਦਾ ਵੈਨਸੀ ਇੰਸਟੀਚਿਊਟ ਤੇ ਹੋਰ ਸਮਾਜ ਸੇਵੀਆਂ ਨੇ ਕੀਤਾ ਸਨਮਾਨ

singer

ਗਾਇਕ ਚੰਦਰਾ ਬਰਾੜ ਤੇ ਗਾਇਕ ਜਿੰਮੀ ਕੋਟਕਪੂਰਾ ਨੇ ਗੀਤ ਵੀ ਗਾਇਆ

ਕੋਟਕਪੂਰਾ, (ਸੁਭਾਸ਼ ਸ਼ਰਮਾ)। ਸਥਾਨਕ ਗੁਰੂ ਤੇਗ ਬਹਾਦਰ ਨਗਰ ਦੇ ਨਿਵਾਸੀ ‘ਦਾਦੀ ਮਾਂ’ ਗੀਤ ਦੇ ਗੀਤਕਾਰ ਤੇ ਗਾਇਕ ਚੰਦਰਾ ਬਰਾੜ ਦੇ ਗੀਤ ਦੀ ਹਰ ਪਾਸੇ ਚਰਚਾ ਤੇ ਖੂਬ ਪ੍ਰਸ਼ੰਸਾ ਹੋ ਰਹੀ ਹੈ । ਵੇੈਨਸੀ ਇੰਸਟੀਚਿਊਟ ਕੋਟਕਪੂਰਾ ਦੇ ਹਰਵਿੰਦਰ ਸਿੰਘ ਵੈਨਸੀ ਨੇ ਸ਼ਹਿਰ ਦੇ ਕੁੱਝ ਸਮਾਜ ਸੇਵੀ ਵਿਅਕਤੀਆਂ ਦੀ ਮੌਜ਼ੂਦਗੀ ਵਿੱਚ ਆਪਣੀ ਸੰਸਥਾ ਵਿਖੇ ਚੰਦਰਾ ਬਰਾੜ ਨੂੰ ਯਾਦਗਾਰੀ ਚਿੰਨ੍ਹ ਅਤੇ ਦੋਸ਼ਾਲਾ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ।

ਗਾਇਕ ਚੰਦਰਾ ਬਰਾੜ ਤੇ ਗਾਇਕ ਜਿੰਮੀ ਕੋਟਕਪੂਰਾ ਨੇ ਆਪਣੇ ਖ਼ੂਬਸੂਰਤ ਗੀਤ ਸੰਸਥਾ ਦੇ ਵਿਦਿਆਰਥੀਆਂ ਅਤੇ ਹਾਜ਼ਰੀਨ ਸਾਹਮਣੇ ਪੇਸ਼ ਕੀਤੇ। ਸਨਮਾਨ ਸਮਾਗਮ ਸਮੇਂ ਸਮਾਜ ਸੇਵੀ ਬਲਜੀਤ ਸਿੰਘ ਖੀਵਾ ਚਨਾਬ ਗਰੁੱਪ ਇੰਸਟੀਚਿਊਟ ਆਫ ਐਜੂਕੇਸ਼ਨ, ਉਦੇ ਰਣਦੇਵ ਸਮਾਜ ਸੇਵੀ , ਗਾਇਕ ਜ਼ਿਮੀਂ ਕੋਟਕਪੂਰਾ , ਅਧਿਆਪਕ ਆਗੂ ਪ੍ਰੇਮ ਚਾਵਲਾ , ਹਨੀ ਬਰਾੜ ,ਚਰਨਜੀਤ ਚਰਨਾ ਤੇ ਲਵੀ ਕੋਟਕਪੂਰਾ ਆਦਿਸ਼ਾਮਲ ਹੋੇਏ । ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਗਾਇਕ ਚੰਦਰਾ ਬਰਾੜ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦਿਆਂ ਆਸ ਪ੍ਰਗਟਾਈ ਕਿ ਆਉਣ ਵਾਲੇ ਸਮੇਂ ਵਿੱਚ ਪਰਿਵਾਰਕ ਅਤੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਵਾਲੇ ਗੀਤ ਪੇਸ਼ ਕਰਨਗੇ, ਹਥਿਆਰਾਂ ਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਲਿਖਣ ਅਤੇ ਗਾਉਣ ਤੋਂ ਗੁਰੇਜ਼ ਕਰਨਗੇ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ