ਗਲਤ ਪਾਸੇ ਲਾਈ ਸੀ ਗੱਡੀ (Amandeep Singh Musafir)
(ਐੱਮ.ਕੇ.ਸ਼ਾਇਨਾ) ਚੰਡੀਗੜ੍ਹ। ਚੰਡੀਗੜ੍ਹ ਪੁਲਿਸ ਟਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲੇ ਨੂੰ ਕਿਸੇ ਵੀ ਕੀਮਤ ਤੇ ਬਰਦਾਸਤ ਨਹੀਂ ਕਰਦੀ ਫਿਰ ਭਾਵੇਂ ਉਹ ਕਿਸੇ ਵੀ ਖੇਤਰ ਦਾ ਬੰਦਾ ਕਿਉਂ ਨਾ ਹੋਵੇ। ਪੰਜਾਬ ਦੇ ਇੱਕ ਵਿਧਾਇਕ ਅਮਨਦੀਪ ਸਿੰਘ ਮੁਸਾਫਿਰ ਦਾ ਚੰਡੀਗੜ੍ਹ ਵਿੱਚ ਟ੍ਰੈਫਿਕ ਪੁਲਿਸ ਵੱਲੋਂ ਚਲਾਨ ਕੀਤਾ ਗਿਆ ਹੈ। ਅਮਨਦੀਪ (Amandeep Singh Musafir) ਫਾਜ਼ਿਲਕਾ ਜ਼ਿਲ੍ਹੇ ਦੀ ਬੱਲੂਆਣਾ ਸੀਟ ਤੋਂ ਵਿਧਾਇਕ ਹਨ। ਉਨ੍ਹਾਂ ਦੀ ਪ੍ਰਾਈਵੇਟ ਇਨੋਵਾ ਕਾਰ ਸੜਕ ’ਤੇ ਗਲਤ ਪਾਸੇ ਖੜ੍ਹੀ ਸੀ, ਜਿਸ ’ਤੇ ਚੰਡੀਗੜ੍ਹ ਟਰੈਫਿਕ ਪੁਲਿਸ ਨੇ ਕਾਰਵਾਈ ਕੀਤੀ। ਵਿਧਾਇਕ ਦੇ ਨਾਲ ਆਏ ਵਿਅਕਤੀ ਨੇ ਮੌਕੇ ‘ਤੇ ਹੀ 500 ਰੁਪਏ ਦਾ ਚਲਾਨ ਪੇਸ ਕੀਤਾ ਅਤੇ ਆਪਣੀ ਗਲਤੀ ਵੀ ਮੰਨ ਲਈ।
ਇਹ ਵੀ ਪੜ੍ਹੋ : ਅਦਾਕਾਰਾ ਪਰਮਿੰਦਰ ਗਿੱਲ ਦੀ ਫੇਸਬੁੱਕ ਹੈਕ
ਦੱਸ ਦਈਏ ਕਿ ਪੁਲਿਸ ਵੱਲੋਂ ਜਿਸ ਵਾਹਨ ਦਾ ਚਲਾਨ ਕੀਤਾ ਗਿਆ, ਉਹ ਪੰਜਾਬ ਸਿਵਲ ਸੈਕਟਰ ਨੇੜੇ ਸੜਕ ਦੇ ਗਲਤ ਪਾਸੇ ਖੜ੍ਹਾ ਸੀ। ਉੱਥੇ ਸੁਰੱਖਿਆ ਦੇ ਪ੍ਰਬੰਧ ਸੀਆਰਪੀਐਫ ਦੁਆਰਾ ਦੇਖੇ ਜਾ ਰਹੇ ਹਨ। ਸੀਆਰਪੀਐਫ ਵੱਲੋਂ ਇਸ ਗੱਡੀ ਨੂੰ ਹਟਾਉਣ ਦੇ ਕਈ ਵਾਰ ਐਲਾਨ ਕੀਤੇ ਗਏ ਸਨ ਪਰ ਕਾਫੀ ਸਮਾਂ ਬੀਤ ਜਾਣ ਦੇ ਬਾਅਦ ਵੀ ਗੱਡੀ ਨੂੰ ਉਥੋਂ ਨਾ ਹਟਾਇਆ ਗਿਆ ਤਾਂ ਸੀਆਰਪੀਐਫ ਵੱਲੋਂ ਇਸ ਦੀ ਸੂਚਨਾ ਚੰਡੀਗੜ੍ਹ ਪੁਲਿਸ ਦੇ ਕੰਟਰੋਲ ਰੂਮ ਨੂੰ ਦਿੱਤੀ ਗਈ। ਕੰਟਰੋਲ ਰੂਮ ਤੋਂ ਸੂਚਨਾ ਮਿਲਣ ਤੋਂ ਬਾਅਦ ਟਰੈਫਿਕ ਮੁਲਾਜਮਾਂ ਨੇ ਮੌਕੇ ‘ਤੇ ਪਹੁੰਚ ਕੇ ਵਾਹਨਾਂ ਦਾ ਚਲਾਨ ਕੀਤਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਲੁਧਿਆਣਾ ਤੋਂ ਆਪ ਦੇ ਵਿਧਾਇਕ ਗੁਰਪ੍ਰੀਤ ਗੋਗੀ ਦਾ ਵੀ ਚੰਡੀਗੜ੍ਹ ਪੁਲਿਸ ਵੱਲੋਂ ਚਲਾਨ ਕੱਟਿਆ ਗਿਆ ਸੀ। (Amandeep Singh Musafir)