ਹੁਣ ਪੰਜਾਬ ਦੇ ਆਪ ਸੰਸਦ ਮੈਂਬਰ ਦਾ ਫੇਸਬੁੱਕ ਪੇਜ ਕੀਤਾ ਹੈਕ

Facebook Hacked

ਜਲੰਧਰ। ਹੈਂਕਰਾਂ ਵੱਲੋਂ ਲਗਾਤਾਰ ਫੇਸਬੁੱਕ, ਯੂਟਿਊਬ ਹੈਕ ਕੀਤੇ ਜਾ ਰਹੇ ਹਨ। ਲੋਕ ਸਭਾ ਵਿੱਚ ਪੰਜਾਬ ਤੋਂ ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਸੁਸ਼ੀਲ ਰਿੰਕੂ ਦਾ ਫੇਸਬੁੱਕ ਪੇਜ ਹੈਕ ( Facebook Hacked) ਕਰ ਲਿਆ ਹੈ। ਇਹ ਜਾਣਕਾਰੀ ਸੁਸ਼ੀਲ ਰਿੰਕੂ ਨੇ ਖੁਦ ਆਪਣੇ ਸੋਸ਼ਲ ਮੀਡੀਆ ਪੇਜ ’ਤੇ ਲਾਈਵ ਹੋ ਕੇ ਦਿੱਤੀ। ਸੁਸ਼ੀਲ ਰਿੰਕੂ ਜਲੰਧਰ ਤੋਂ ਲੋਕ ਸਭਾ ਮੈਂਬਰ ਹਨ।

ਇਹ ਵੀ ਪੜ੍ਹੋ : ਅਦਾਕਾਰਾ ਪਰਮਿੰਦਰ ਗਿੱਲ ਦੀ ਫੇਸਬੁੱਕ ਹੈਕ

ਸੋਸ਼ਲ ਮੀਡੀਆ ‘ਤੇ ਲਾਈਵ ਹੋਏ ਰਿੰਕੂ ਨੇ ਆਪਣੇ ਹਮਾਇਤੀਆਂ ਨੂੰ ਕਿਹਾ ਕਿ ਜੇਕਰ ਕੋਈ ਵਿਅਕਤੀ ਉਸ ਦੀ ਆਈਡੀ ਦੀ ਵਰਤੋਂ ਕਰਕੇ ਮੈਸੇਜ ਭੇਜਦਾ ਹੈ ਅਤੇ ਕਿਸੇ ਤੋਂ ਕਿਸੇ ਤਰ੍ਹਾਂ ਦੀ ਮੰਗ ਕਰਦਾ ਹੈ ਤਾਂ ਉਸ ਨੂੰ ਕੁਝ ਵੀ ਨਾ ਭੇਜੋ। ਨਾਲ ਹੀ ਇਹ ਸੂਚਨਾ ਉਨ੍ਹਾਂ ਨੂੰ ਤੁਰੰਤ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਉਨ੍ਹਾਂ ਦੀ ਆਈਡੀ ਤੋਂ ਕੋਈ ਗਲਤ ਸੰਦੇਸ਼ ਭੇਜਦਾ ਹੈ ਤਾਂ ਉਸ ’ਤੇ ਬਿਲਕੁਲ ਧਿਆਨ ਨਾ ਦਿੱਤਾ ਜਾਵੇ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੰਜਾਬੀ ਗਾਇਆ ਰਾਈਕੋਟੀ  ਦਾ ਯੂਟਿਊਬ ਤੇ ਅਦਾਕਾਰਾ ਪਰਮਿੰਦਰ ਗਿੱਲ ਦਾ ਫੇਸਬੁੱਕ ਪੇਜ ਹੈਕ ਕੀਤਾ ਜਾ ਚੁੱਕਿਆ ਹੈ।  ( Facebook Hacked)