Swachh Survekshan 2024-25: ਇਹ ਸ਼ਹਿਰ ਛੱਡ ਗਿਆ ਸਭ ਨੂੰ ਪਿੱਛੇ! ਰਚਿਆ ਇਹਿਤਾਸ, ਜਾਣੋ

Chandigarh Cleanliness Rank
Swachh Survekshan 2024-25: ਇਹ ਸ਼ਹਿਰ ਛੱਡ ਗਿਆ ਸਭ ਨੂੰ ਪਿੱਛੇ! ਰਚਿਆ ਇਹਿਤਾਸ, ਜਾਣੋ

ਚਮਕਿਆ ਚੰਡੀਗੜ੍ਹ, ਸਫਾਈ ‘ਚ ਦੂਜਾ ਸਥਾਨ

  • ਸੁਪਰ ਸਵੱਛ ਲੀਗ ਸ਼ਹਿਰਾਂ ’ਚ ਇੰਦੌਰ ਫਿਰ ਅੱਵਲ
  • ਰਾਸ਼ਟਰਪਤੀ ਨੇ ਸਵੱਛ ਸਰਵੇ 2024-25 ’ਚ ਮੋਹਰੀ ਸ਼ਹਿਰਾਂ ਨੂੰ ਕੀਤਾ ਸਨਮਾਨਿਤ
  • ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੂੰ ਭੇਂਟ ਕੀਤਾ ਪੁਰਸਕਾਰ

ਚੰਡੀਗੜ੍ਹ/ਨਵੀਂ ਦਿੱਲੀ (ਐੱਮਕੇ ਸ਼ਾਇਨਾ)। Chandigarh Cleanliness Rank: ਚੰਡੀਗੜ੍ਹ ਨੇ ਇੱਕ ਵਾਰ ਫਿਰ ਸਵੱਛ ਭਾਰਤ ਮਿਸ਼ਨ ਅਧੀਨ ਕਰਵਾਏ ਸਵੱਛ ਸਰਵੇਖਣ-2024 ਦੀ ਰੈਂਕਿੰਗ ਵਿੱਚ ਸਫਾਈ ਦੇ ਖੇਤਰ ਵਿੱਚ ਆਪਣੀ ਉੱਤਮਤਾ ਸਾਬਤ ਕੀਤੀ ਹੈ ਅਤੇ ਸੁਪਰ ਸਵੱਛਤਾ ਲੀਗ ਵਿੱਚ 3 ਤੋਂ 10 ਲੱਖ ਆਬਾਦੀ ਦੀ ਸ਼੍ਰੇਣੀ ਵਿੱਚ ਚੰਡੀਗੜ੍ਹ ਨੂੰ ਦੂਜਾ ਸਥਾਨ ਮਿਲਿਆ ਹੈ। ਇਹ ਸਨਮਾਨ ਭਾਰਤ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਦਿੱਲੀ ਵਿੱਚ ਇੱਕ ਪ੍ਰੋਗਰਾਮ ਵਿੱਚ ਦਿੱਤਾ। ਸਰਵੇਖਣ ਅਨੁਸਾਰ 10 ਲੱਖ ਤੋਂ ਜ਼ਿਆਦਾ ਜਨਸੰਖਿਆ ਵਾਲੇ ‘ਸੁਪਰ ਸਵੱਛ ਲੀਗ ਸ਼ਹਿਰਾਂ’ ’ਚ ਇਸ ਵਾਰ ਇੰਦੌਰ ਨੂੰ ਪਹਿਲਾ ਸਥਾਨ ਮਿਲਿਆ, ਜਦੋਂ ਕਿ ਸੂਰਤ ਦੂਜੇ ਸਥਾਨ ’ਤੇ ਰਿਹਾ।

ਇਹ ਖਬਰ ਵੀ ਪੜ੍ਹੋ : Nelson Mandela: ਦੱਖਣੀ ਅਫ਼ਰੀਕਾ ਦੇ ‘ਗਾਂਧੀ’ ਨੈਲਸਨ ਮੰਡੇਲ

ਇਸ ਮੌਕੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬਚੰਦ ਕਟਾਰੀਆ ਅਤੇ ਮੇਅਰ ਹਰਪ੍ਰੀਤ ਕੌਰ ਬਬਲਾ ਨੇ ਸਾਂਝੇ ਤੌਰ ’ਤੇ ਇਹ ਪੁਰਸਕਾਰ ਪ੍ਰਾਪਤ ਕੀਤਾ। ਦੱਸ ਦਈਏ ਕਿ ਸਾਲ 2023 ਵਿੱਚ ਚੰਡੀਗੜ੍ਹ 11ਵੇਂ ਸਥਾਨ ’ਤੇ ਸੀ, ਪਰ ਇਸ ਵਾਰ ਨਗਰ ਨਿਗਮ ਦੀ ਸਖ਼ਤ ਮਿਹਨਤ ਅਤੇ ਸਫ਼ਾਈ ਦੀ ਸਖ਼ਤ ਨਿਗਰਾਨੀ ਕਾਰਨ ਸ਼ਹਿਰ ਨੂੰ ਇਹ ਵੱਡੀ ਸਫਲਤਾ ਮਿਲੀ ਹੈ। ਨਗਰ ਨਿਗਮ ਨੇ ਸ਼ਹਿਰ ਨੂੰ ਸਾਫ਼ ਰੱਖਣ ਲਈ ਸਖ਼ਤ ਕਦਮ ਚੁੱਕੇ ਸਨ। ਖੁੱਲ੍ਹੇ ਵਿੱਚ ਜਾਂ ਗਲਤ ਜਗ੍ਹਾ ’ਤੇ ਕੂੜਾ ਸੁੱਟਣ ਵਾਲੇ ਲੋਕਾਂ ’ਤੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਨਜ਼ਰ ਰੱਖੀ ਗਈ ਅਤੇ ਚਲਾਨ ਕੱਟੇ ਗਏ। ਇਸ ਤੋਂ ਇਲਾਵਾ ਘਰ-ਘਰ ਕੂੜਾ ਇਕੱਠਾ ਕਰਨ, ਕੂੜਾ ਵੱਖ ਕਰਨ ਦੀਆਂ ਸਹੂਲਤਾਂ ਅਤੇ ਗਿੱਲੇ ਅਤੇ ਸੁੱਕੇ ਕੂੜੇ ਲਈ ਵੱਖਰੇ ਡੱਬੇ ਦੇ ਪ੍ਰਬੰਧ ਵੀ ਵਧੀਆ ਢੰਗ ਨਾਲ ਕੀਤੇ ਗਏ ਸਨ। Chandigarh Cleanliness Rank

ਚੰਡੀਗੜ੍ਹ ਨੂੰ ਇਹ ਪੁਰਸਕਾਰ ਮਿਲਣ ਦਾ ਮੁੱਖ ਕਾਰਨ ਸ਼ਹਿਰ ਵਿੱਚ ਸੀਵਰੇਜ ਦੀ ਸਫਾਈ ਆਟੋਮੈਟਿਕ ਮਸ਼ੀਨਾਂ ਨਾਲ ਕਰਨਾ ਵੀ ਸੀ। ਇਸ ਦੇ ਨਾਲ ਹੀ ਜਿਸ ਤਰ੍ਹਾਂ ਸਫਾਈ ਕਰਮਚਾਰੀਆਂ ਦੇ ਬੂਥ ਵੱਲੋਂ ਕਰਮਚਾਰੀਆਂ ਦੀ ਸੁਰੱਖਿਆ ਅਤੇ ਸਹੂਲਤ ਦਾ ਧਿਆਨ ਰੱਖਿਆ ਜਾਂਦਾ ਹੈ ਇਹ ਗੱਲ ਵੀ ਇਸ ਸਨਮਾਨ ਦਾ ਕਾਰਨ ਬਣੀ ਹੈ। ਇਨ੍ਹਾਂ ਬੂਥਾਂ ਵਿੱਚ ਕਰਮਚਾਰੀਆਂ ਦੀਆਂ ਸਮੱਸਿਆਵਾਂ ਸੁਣਨ ਲਈ ਉੱਥੇ ਵੱਖਰਾ ਸਟਾਫ਼ ਤਾਇਨਾਤ ਕੀਤਾ ਗਿਆ ਹੈ। ਇੱਥੇ ਦੱਸਣਯੋਗ ਹੈ ਕਿ ਸਫਾਈ ਸਰਵੇਖਣ ਲਈ ਲੋਕਾਂ ਤੋਂ ਉਨ੍ਹਾਂ ਦੀ ਰਾਏ ਮੰਗੀ ਗਈ। ਇਸ ਵਿੱਚ ਐਪ ਰਾਹੀਂ ਸ਼ਹਿਰ ਵਾਸੀਆਂ ਤੋਂ ਸਵਾਲ ਪੁੱਛੇ ਗਏ। ਇਨ੍ਹਾਂ ਵਿੱਚ ਇੱਕ-ਇੱਕ ਵਿਅਕਤੀ ਨੂੰ 9 ਸੁਆਲ ਪੁੱਛੇ ਗਏ ਸਨ।

ਸਾਰੇ 9 ਸੁਆਲ ਸਫ਼ਾਈ ਬਾਰੇ ਸਨ। ਇਹ ਸਫਾਈ ਪੁਰਸਕਾਰ ਲੋਕਾਂ ਦੀ ਰਾਏ ਦੇ ਆਧਾਰ ’ਤੇ ਤੈਅ ਕੀਤਾ ਗਿਆ ਹੈ। ਇਸ ਬਾਰੇ ਰਾਜਪਾਲ ਗੁਲਾਬ ਚੰਦ ਕਟਾਰੀਆਂ ਨੇ ਸੋਸ਼ਲ ਮੀਡੀਆ ਦੇ ਫੇਸਬੁੱਕ ਅਕਾਊਂਟ ਤੇ ਜਾਣਕਾਰੀ ਦਿੰਦਿਆਂ ਲਿਖਿਆ ਕਿ ਇਹ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ ਕਿ ਚੰਡੀਗੜ੍ਹ ਨੂੰ ਸਵੱਛ ਸਰਵੇਖਣ 2024-25 ਵਿੱਚ ਸੁਪਰ ਸਵੱਛ ਲੀਗ ਵਿੱਚ ਰੱਖਿਆ ਗਿਆ ਹੈ। ਮੈਨੂੰ ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰਮੂ ਜੀ ਤੋਂ ਇਹ ਸਨਮਾਨ ਪ੍ਰਾਪਤ ਕਰਕੇ ਬਹੁਤ ਖੁਸ਼ੀ ਹੋਈ। ਉੱਥੇ ਹੀ ਚੰਡੀਗੜ੍ਹ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਜਸਬੀਰ ਸਿੰਘ ਬੰਟੀ ਨੇ ਕਿਹਾ ਕਿ ਸਵੱਛ ਸਰਵੇਖਣ ਵਿੱਚ ਚੰਡੀਗੜ੍ਹ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਸਮੁੱਚੇ ਸ਼ਹਿਰ ਵਾਸੀ ਵੀ ਇਸਦਾ ਭਰਪੂਰ ਸਮਰਥਨ ਕਰਦੇ ਹਨ।

ਸੁਪਰ ਸਵੱਛ ਲੀਗ ਸ਼ਹਿਰ | Chandigarh Cleanliness Rank

10 ਲੱਖ ਤੋਂ ਜ਼ਿਆਦਾ ਆਬਾਦੀ

  • ਪਹਿਲਾ : ਇੰਦੌਰ
  • ਦੂਜਾ : ਸੂਰਤ
  • ਤੀਜਾ : ਨਵੀ ਮੁੰਬਈ

3 ਤੋਂ 10 ਲੱਖ ਅਬਾਦੀ

  • ਪਹਿਲਾ : ਨੋਇਡਾ
  • ਦੂਜਾ : ਚੰਡੀਗੜ੍ਹ
  • ਤੀਜਾ : ਮੈਸੂਰੂ

50 ਹਜ਼ਾਰ ਤੋਂ 3 ਲੱਖ ਅਬਾਦੀ

  • ਪਹਿਲਾ : ਨਵੀਂ ਦਿੱਲੀ ਪਾਲਿਕਾ ਪ੍ਰੀਸ਼ਦ
  • ਦੂਜਾ : ਤਿਰੁਪਤੀ
  • ਤੀਜਾ : ਅੰਬਿਕਾਪੁਰ

20 ਹਜ਼ਾਰ ਤੋਂ 50 ਹਜ਼ਾਰ ਆਬਾਦੀ

  • ਪਹਿਲਾ : ਵੀਟਾ
  • ਦੂਜਾ : ਸਾਸਵਦ
  • ਤੀਜਾ : ਦੇਵਲਾਲੀ ਪ੍ਰਵਾਰਾ

20 ਹਜ਼ਾਰ ਤੋਂ ਘੱਟ ਅਬਾਦੀ

  • ਪਹਿਲਾ : ਪੰਚਗਨੀ
  • ਦੂਜਾ : ਪਾਟਨ
  • ਤੀਜਾ : ਪਨਹਲਾ
  • ਸਵੱਛ ਸ਼ਹਿਰ

10 ਲੱਖ ਤੋਂ ਜ਼ਿਆਦਾ ਅਬਾਦੀ

  • ਪਹਿਲਾ : ਅਹਿਮਦਾਬਾਦ
  • ਦੂਜਾ : ਭੋਪਾਲ
  • ਤੀਜਾ : ਲਖਨਊ

3 ਤੋਂ 10 ਲੱਖ ਅਬਾਦੀ

  • ਪਹਿਲਾ : ਮੀਰਾ ਭਿਆਨਕ
  • ਦੂਜਾ : ਬਿਲਾਸਪੁਰ
  • ਤੀਜਾ : ਜਮਸ਼ੇਦਪੁਰ

50 ਹਜ਼ਾਰ ਤੋਂ 3 ਲੱਖ ਅਬਾਦੀ

  • ਪਹਿਲਾ : ਦੇਵਾਸ
  • ਦੂਜਾ : ਕਰਹਾੜ
  • ਤੀਜਾ : ਕਰਨਾਲ

20 ਤੋਂ 50 ਹਜ਼ਾਰ ਅਬਾਦੀ

  • ਪਹਿਲਾ : ਪਣਜੀ
  • ਦੂਜਾ : ਅਸਕਾ
  • ਤੀਜਾ : ਕੁਮਹਾਰੀ

20 ਹਜ਼ਾਰ ਤੋਂ ਘੱਟ ਅਬਾਦੀ

  • ਪਹਿਲਾ : ਬਿਲਹਾ
  • ਦੂਜਾ : ਚਿਕਿਟੀ
  • ਤੀਜਾ : ਸ਼ਾਹਗੰਜ਼