ਬਲਾਕ ਦੇ 19ਵੇਂ ਤੇ ਪਿੰਡ ਦੇ ਪਹਿਲੇ ਸਰੀਰ ਦਾਨੀ ਬਣੇ ਚਾਨਣ ਸਿੰਘ ਇੰਸਾਂ

Body Donation Sachkahoon

ਹਰ ਪ੍ਰਕਾਰ ਦੀ ਆਫਤ ਵਿੱਚ ਡੇਰਾ ਸ਼ਰਧਾਲੂ ਰਹਿੰਦੇ ਨੇ ਸਭ ਤੋਂ ਮੂਹਰੇ ਹਲਕਾ ਵਿਧਾਇਕ ਲਹਿਰਾਗਾਗਾ : ਵਰਿੰਦਰ ਕੁਮਾਰ ਗੋਇਲ

(ਰਾਜ ਸਿੰਗਲਾ) ਲਹਿਰਾਗਾਗਾ। ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ’ਤੇ ਚੱਲਦੇ ਹੋਏ ਬਲਾਕ ਲਹਿਰਾਗਾਗਾ ਅਧੀਨ ਪੈਂਦੇ ਪਿੰਡ ਜਲੂਰ ਵਿਖੇ ਪ੍ਰੇਮੀ ਸੋਨੀ ਇੰਸਾਂ ਦੇ ਪਿਤਾ ਬਾਪੂ ਚਾਨਣ ਸਿੰਘ ਇੰਸਾਂ ਲੋਕਾਂ ਲਈ ਮਿਸਾਲ ਬਣ ਗਏ ਹਨ। ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 139 ਮਾਨਵਤਾ ਭਲਾਈ ਕਾਰਜਾਂ ਤਹਿਤ ਪਰਿਵਾਰ ਨੇ ਚਾਨਣ ਸਿੰਘ ਇੰਸਾਂ ਦੀ ਮ੍ਰਿਤਕ ਦੇਹ (Body Donation) ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤੀ ਹੈ। ਇਸ ਮੌਕੇ ਪਰਿਵਾਰ ਨੇ ਆਖਿਆ ਕਿ ਜਿਉਂਦੇ ਜੀਅ ਗੁਰਦਾ ਦਾਨ, ਮਰਨ ਉਪਰੰਤ ਸਰੀਰ ਦਾਨ ਕਰਨਾ ਹੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸਿਖਾਇਆ ਹੈ ਉਨ੍ਹਾਂ ਦੇ ਬਚਨਾਂ ’ਤੇ ਅਮਲ ਕਰਦਿਆਂ ਅੱਜ ਉਹਨਾਂ ਆਪਣੇ ਬਾਪੂ ਚਾਨਣ ਸਿੰਘ ਇੰਸਾਂ ਦਾ ਮਿ੍ਰਤਕ ਸਰੀਰ ਨੈਸ਼ਨਲ ਕੈਪੀਟਲ ਮੈਡੀਕਲ ਕਾਲਜ ਹਾਪਰਾ ਮੇਰਠ ਯੂਪੀ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਹੈ। ਬਾਪੂ ਦੀ ਪਵਿੱਤਰ ਦੇਹ ਨੂੰ ਪਵਿੱਤਰ ਨਾਅਰਾ ਲਗਾ ਕੇ ਅੰਤਿਮ ਵਿਦਾਇਗੀ ਦਿੱਤੀ ਗਈ ਤੇ ਮ੍ਰਿਤਕ ਦੇਹ ਨੂੰ ਐਂਬੂਲੈਂਸ ਰਾਹੀਂ ਹਲਕਾ ਲਹਿਰਾਗਾਗਾ ਦੇ ਵਿਧਾਇਕ ਅਤੇ ਸਮਾਜ ਸੇਵੀ ਵਰਿੰਦਰ ਗੋਇਲ ਐਡਵੋਕੇਟ, ਰਾਮ ਇੰਸਾਂ, ਕਰਨਪਾਲ ਇੰਸਾਂ 45 ਮੈਂਬਰ ਸਾਧ-ਸੰਗਤ ਰਾਜਨੀਤਕ ਵਿੰਗ, ਸਰਪੰਚ ਤੇਜਾ ਸਿੰਘ ਕਾਲਵਣਜਾਰਾ, ਮੱਖਣ ਸਿੰਘ, ਅਜੈਬ ਸਿੰਘ ਪੰਚ ਪਿੰਡ ਜਲੂਰ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। Body Donation

ਇਸ ਮੌਕੇ ਵਰਿੰਦਰ ਗੋਇਲ ਨੇ ਆਖਿਆ ਕਿ ਡੇਰਾ ਸੱਚਾ ਸੌਦਾ ਦੇ ਕਾਰਜਾਂ ਬਾਰੇ ਅਤੇ ਮਾਨਵਤਾ ਭਲਾਈ ਬਾਰੇ ਸਾਰੀ ਦੁਨੀਆ ਜਾਣਦੀ ਹੈ। ਉਨ੍ਹਾਂ ਨੇ ਬਾਪੂ ਦੇ ਸਰੀਰ ਦਾਨ ’ਤੇ ਕਿਹਾ ਕਿ ਇਸ ਦੇਸ਼ ਦੀ ਆਬਾਦੀ ਕਰੋੜਾਂ ’ਚ ਹੈ ਪਰ ਇੱਥੇ ਕੋਈ ਵੀ ਵਿਅਕਤੀ ਸਰੀਰ ਦਾ ਕੋਈ ਵੀ ਅੰਗ ਦੇਣ ਵਿੱਚ ਨਾਂਹ-ਨੁੱਕਰ ਕਰਦਾ ਹੈ ਪਰ ਧੰਨ ਜਿਗਰੇ ਹਨ ਡੇਰਾ ਪ੍ਰੇਮੀਆਂ ਦੇ ਜੋ ਜਿਉਂਦੇ ਜੀਅ ਗੁਰਦੇ ਦਾਨ ਅਤੇ ਮਰਨ ਉਪਰੰਤ ਸਰੀਰ ਦਾਨ ਕਰਦੇ ਹਨ। ਦੇਸ਼ ਵਿੱਚ ਕਿਸੇ ਵੀ ਤਰ੍ਹਾਂ ਦੀ ਆਫਤ ਆਉਂਦੀ ਹੈ ਤਾਂ ਡੇਰਾ ਪ੍ਰੇਮੀ ਹਮੇਸ਼ਾ ਵੱਧ ਚੜ੍ਹ ਕੇ ਮੋਹਰੀ ਰਹਿੰਦੇ ਹਨ। ਮੈਂ ਡੇਰਾ ਸੱਚਾ ਸੌਦਾ ਸਿਰਸਾ ਦੇ ਪ੍ਰੇਮੀਆਂ ਦੀ ਸਲਾਹੁਤਾ ਕਰਦਾ ਹਾਂ ਜਿਨ੍ਹਾਂ ਨੇ ਮਰਨ ਉਪਰੰਤ ਸਰੀਰਦਾਨ ਕੀਤਾ ਹੈ ਜਿਨ੍ਹਾਂ ਨਾਲ ਹਜ਼ਾਰਾਂ ਵਿਦਿਆਰਥੀ ਉਸ ਮ੍ਰਿਤਕ ਦੇਹ ’ਤੇ ਰਿਸਰਚ ਕਰਕੇ ਡਾਕਟਰ ਬਣਦੇ ਹਨ।

ਪੂਜਨੀਕ ਗੁਰੂ ਜੀ ਦੀ ਪਵਿੱਤਰ ਪ੍ਰੇਰਨਾ ਦੇ ਚੱਲਦੇ ਹੋਏ ਚਾਨਣ ਸਿੰਘ ਇੰਸਾਂ ਦੀਆਂ ਪੋਤੀਆਂ, ਪੋਤਰੀਆਂ ਅਤੇ ਧੀਆਂ ਨੇ ਅਰਥੀ ਨੂੰ ਮੋਢਾ ਦਿੱਤਾ। ਇਸ ਮੌਕੇ, ਗੁਰਜੰਟ ਇੰਸਾਂ, ਗੁਲਜ਼ਾਰੀ ਲਾਲ ਕਾਕਾ, ਮਲਕੀਤ ਸਿੰਘ ਜੇਈ, ਗੁਰਪ੍ਰੀਤ ਇੰਸਾਂ, ਗੁਰਦੀਪ ਇੰਸਾਂ, ਅਮਰੀਕ ਸਿੰਘ, ਗੁਰਦੀਪ ਸਿੰਘ, ਗੁਰਮੇਲ ਇੰਸਾਂ, (ਸਾਰੇ 15 ਮੈਂਬਰ) ਬਲਵੰਤ ਸਿੰਘ ਬਲਾਕ ਭੰਗੀਦਾਸ, ਸੋਹਨ ਲਾਲ ਕਾਕਾ, ਮਿੱਠੂ ਇੰਸਾ ਜਨਕ ਰਾਜ, ਲਖਵੀਰ ਇੰਸਾਂ, ਹਰਪ੍ਰੀਤ ਇੰਸਾਂ ਜ਼ਿੰਮੇਵਾਰ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ, ਦੀਪੀ ਇੰਸਾ, ਰਾਜ ਕੁਮਾਰ ਪੁਰੀ, ਸੁਖਪਾਲ ਇੰਸਾਂ, ਬਲਵੰਤ ਇੰਸਾਂ, ਭੋਲਾ ਇੰਸਾਂ, ਜਗਸੀਰ ਸਿੰਘ, ਸਤੀਸ਼ ਇੰਸਾ ਗਾਂਧੀ ਇੰਸਾਂ, ਦਰਸ਼ਨ ਇੰਸਾਂ ਸੇਵਾਦਾਰ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੀ ਸਾਧ ਸੰਗਤ ਭੰਗੀਦਾਸ ਅਤੇ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਵੀ ਹਾਜ਼ਰ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ