Champions Trophy 2025: ਚੈਂਪੀਅਨਜ਼ ਟਰਾਫੀ ’ਚ ਇਸ ਦਿਨ ਆਹਮੋ-ਸਾਹਮਣੇ ਹੋ ਸਕਦੇ ਹਨ ਭਾਰਤ-ਪਾਕਿਸਤਾਨ

Champions Trophy 2025

ICC ਤੋਂ ਮਨਜ਼ੂਰੀ ਲੈਣ ਅਜੇ ਬਾਕੀ

  • ਪੀਸੀਬੀ ਨੇ 15 ਮੈਚਾਂ ਦਾ ਡਰਾਫਟ ਦਿੱਤਾ
  • ਟੀਮ ਇੰਡੀਆ ਦੇ ਸਾਰੇ ਮੁਕਾਬਲੇ ਲਾਹੌਰ ’ਚ

ਸਪੋਰਟਸ ਡੈਸਕ। ਚੈਂਪੀਅਨਜ ਟਰਾਫੀ 2025 ਅਗਲੇ ਸਾਲ 19 ਫਰਵਰੀ ਤੋਂ 9 ਮਾਰਚ ਤੱਕ ਖੇਡੀ ਜਾਵੇਗੀ, ਜਿਸ ਦੇ ਫਾਈਨਲ ਲਈ 10 ਮਾਰਚ ਰਿਜ਼ਰਵ-ਦਿਨ ਰੱਖਿਆ ਗਿਆ ਹੈ। ਪਾਕਿਸਤਾਨ ਕ੍ਰਿਕੇਟ ਬੋਰਡ (ਪੀਸੀਬੀ) ਨੇ ਟੂਰਨਾਮੈਂਟ ਦੇ 15 ਮੈਚਾਂ ਦਾ ਡਰਾਫਟ ਆਈਸੀਸੀ ਨੂੰ ਭੇਜ ਦਿੱਤਾ ਹੈ। ਆਈਸੀਸੀ ਟੂਰਨਾਮੈਂਟ ’ਚ ਹਿੱਸਾ ਲੈਣ ਵਾਲੀਆਂ 8 ਟੀਮਾਂ ਦੇ ਬੋਰਡ ਤੋਂ ਸਹਿਮਤੀ ਲੈਣ ਤੋਂ ਬਾਅਦ ਹੀ ਇਸ ਸ਼ੈਡਿਊਲ ਨੂੰ ਮਨਜੂਰੀ ਦੇਵੇਗੀ। ਪਾਕਿਸਤਾਨ 1 ਮਾਰਚ ਨੂੰ ਲਾਹੌਰ ’ਚ ਆਪਣੇ ਸਭ ਤੋਂ ਵੱਡੇ ਵਿਰੋਧੀ ਭਾਰਤ ਦਾ ਸਾਹਮਣਾ ਕਰ ਸਕਦਾ ਹੈ। ਹਾਲਾਂਕਿ, ਬੀਸੀਸੀਆਈ ਨੇ ਅਜੇ ਤੱਕ ਇਸ ਮੈਚ ਲਈ ਆਪਣੀ ਸਹਿਮਤੀ ਨਹੀਂ ਦਿੱਤੀ ਹੈ। (Champions Trophy 2025)

ਇਹ ਵੀ ਪੜ੍ਹੋ : Team India Celebration: ਟੀਮ ਇੰਡੀਆ PM ਨੂੰ ਮਿਲਣ ਤੋਂ ਬਾਅਦ ਮੁੰਬਈ ਰਵਾਨਾ, ਸ਼ਾਮ ਨੂੰ ਖੁੱਲ੍ਹੀ ਬੱਸ ’ਚ ਹੋਵੇਗੀ ਜਿੱਤ ਦੀ ਪਰੇਡ

ਆਈਸੀਸੀ ਬੋਰਡ ਦੇ ਇੱਕ ਸੀਨੀਅਰ ਮੈਂਬਰ ਨੇ ਬੁੱਧਵਾਰ ਨੂੰ ਪੀਟੀਆਈ ਨੂੰ ਇਹ ਜਾਣਕਾਰੀ ਦਿੱਤੀ। 1996 ਤੋਂ ਬਾਅਦ ਪਹਿਲੀ ਵਾਰ ਪਾਕਿਸਤਾਨ ਕਿਸੇ ਵੱਡੇ ਆਈਸੀਸੀ ਟੂਰਨਾਮੈਂਟ ਦੀ ਮੇਜ਼ਬਾਨੀ ਕਰੇਗਾ। ਹਾਲਾਂਕਿ, ਪੀਸੀਬੀ ਨੇ 2008 ’ਚ ਪੂਰੇ ਏਸ਼ੀਆ ਕੱਪ ਦੀ ਮੇਜ਼ਬਾਨੀ ਕੀਤੀ ਸੀ ਤੇ ਪਿਛਲੇ ਸਾਲ ਵੀ ਏਸ਼ੀਆ ਕੱਪ ਦੇ ਕੁਝ ਮੈਚ ਪਾਕਿਸਤਾਨ ’ਚ ਖੇਡੇ ਗਏ ਸਨ। ਇਸ ਵਾਰ ਹੋਏ ਟੀ20 ਵਿਸ਼ਵ ਕੱਪ 2024 ਦੌਰਾਨ ਭਾਰਤੀ ਟੀਮ ਨੇ ਪਾਕਿਸਤਾਨ ਨੂੰ ਹਰਾਇਆ ਸੀ, ਇਹ ਦੋਵੇਂ ਟੀਮਾਂ ਦਾ ਮੁਕਾਬਲਾ ਅਮਰੀਕਾ ਦੇ ਨਿਊਯਾਰਕ ਦੇ ਨਸਾਓ ਕਾਉਂਟੀ ਕ੍ਰਿਕੇਟ ਸਟੇਡੀਅਮ ‘ਚ ਖੇਡਿਆ ਗਿਆ ਸੀ। (Champions Trophy 2025)

PCB ਚੇਅਰਮੈਨ ਨੇ ਤੈਅ ਕੀਤਾ 15 ਮੈਚਾਂ ਦਾ ਪ੍ਰੋਗਰਾਮ | Champions Trophy 2025

ਰਿਪੋਰਟ ਮੁਤਾਬਕ ਪੀਸੀਬੀ ਦੇ ਚੇਅਰਮੈਨ ਮੋਹਸਿਨ ਨਕਵੀ ਨੇ ਚੈਂਪੀਅਨਸ ਟਰਾਫੀ 2025 ਲਈ 15 ਮੈਚਾਂ ਦਾ ਸ਼ਡਿਊਲ ਆਈਸੀਸੀ ਨੂੰ ਭੇਜ ਦਿੱਤਾ ਹੈ। ਜਿਸ ’ਚ ਸੁਰੱਖਿਆ ਕਾਰਨਾਂ ਕਰਕੇ ਭਾਰਤ ਦੇ ਸਾਰੇ ਮੈਚ ਲਾਹੌਰ ’ਚ ਰੱਖੇ ਗਏ ਹਨ। ਆਈਸੀਸੀ ਬੋਰਡ ਦੇ ਇੱਕ ਮੈਂਬਰ ਨੇ ਕਿਹਾ, ‘ਪੀਸੀਬੀ ਨੇ 15 ਮੈਚਾਂ ਦੀ ਆਈਸੀਸੀ ਚੈਂਪੀਅਨਜ ਟਰਾਫੀ ਦਾ ਖਰੜਾ ਸੌਂਪਿਆ ਹੈ। ਸੱਤ ਮੈਚ ਲਾਹੌਰ ’ਚ, ਤਿੰਨ ਕਰਾਚੀ ’ਚ ਤੇ ਪੰਜ ਰਾਵਲਪਿੰਡੀ ’ਚ ਖੇਡੇ ਜਾਣਗੇ। ਸ਼ੁਰੂਆਤੀ ਮੈਚ ਕਰਾਚੀ ’ਚ ਹੋਣਗੇ, ਜਦੋਂ ਕਿ ਦੋ ਸੈਮੀਫਾਈਨਲ ਕਰਾਚੀ ਤੇ ਰਾਵਲਪਿੰਡੀ ’ਚ ਹੋਣਗੇ ਇਸ ਤੋਂ ਇਲਾਵਾ ਫਾਈਨਲ ਮੈਚ ਲਾਹੌਰ ’ਚ ਖੇਡਿਆ ਜਾਵੇਗਾ, ਜੇਕਰ ਟੀਮ ਸੈਮੀਫਾਈਨਲ ’ਚ ਪਹੁੰਚਦੀ ਹੈ ਤਾਂ ਇਹ ਮੈਚ ਵੀ ਲਾਹੌਰ ’ਚ ਖੇਡਿਆ ਜਾਵੇਗਾ’। (Champions Trophy 2025)

ਦੋ ਗਰੁੱਪਾਂ ’ਚ ਅੱਠ ਟੀਮਾਂ | Champions Trophy 2025

ਭਾਰਤ ਨੂੰ ਪਾਕਿਸਤਾਨ, ਬੰਗਲਾਦੇਸ਼ ਤੇ ਨਿਊਜੀਲੈਂਡ ਨਾਲ ਗਰੁੱਪ-ਏ ’ਚ ਰੱਖਿਆ ਗਿਆ ਹੈ। ਗਰੁੱਪ-ਬੀ ’ਚ ਅਸਟਰੇਲੀਆ, ਦੱਖਣੀ ਅਫਰੀਕਾ, ਇੰਗਲੈਂਡ ਤੇ ਅਫਗਾਨਿਸਤਾਨ ਸ਼ਾਮਲ ਹਨ। ਸੁਰੱਖਿਆ ਟੀਮ ਵੱਲੋਂ ਸਥਾਨਾਂ ਤੇ ਹੋਰ ਪ੍ਰਬੰਧਾਂ ਦਾ ਮੁਆਇਨਾ ਕਰਨ ਤੋਂ ਬਾਅਦ ਹਾਲ ਹੀ ’ਚ, ਆਈਸੀਸੀ ਈਵੈਂਟਸ ਦੇ ਮੁਖੀ ਕ੍ਰਿਸ ਟੈਟਲੀ ਨੇ ਇਸਲਾਮਾਬਾਦ ’ਚ ਪੀਸੀਬੀ ਦੇ ਚੇਅਰਮੈਨ ਮੋਹਸਿਨ ਨਕਵੀ ਨਾਲ ਮੁਲਾਕਾਤ ਕੀਤੀ। (Champions Trophy 2025)

LEAVE A REPLY

Please enter your comment!
Please enter your name here