ਏਈਐਸ ‘ਚ ਹੁਣ ਤੱਕ ਚਮਕੀ ਬੁਖ਼ਾਰ ਨਾਲ 108 ਬੱਚਿਆਂ ਦੀ ਮੌਤ
ਮਾਮਲੇ ਦੀ ਜਾਂਚ ਲਈ ਪਿੰ੍ਰਸੀਪਲ ਨੂੰ ਕਮੇਟੀ ਬਣਾਉਣ?ਲਈ ਕਹਾਂਗਾ: ਡਾ. ਸੁਨੀਲ ਕੁਮਾਰ
ਏਜੰਸੀ, ਮੁਜੱਫਰਪੁਰ
ਬਿਹਾਰ ਦੇ ਮੁਜੱਫਰਪੁਰ ਦੇ ਸਭ ਤੋਂ ਵੱਡੇ ਸਰਕਾਰੀ ਹਸਪਤਾਲ ਦੇ ਪਿੱਛੇ ਇਨਸਾਨਾਂ ਦੇ ਪਿੰਜਰ ਮਿਲੇ ਹਨ ਪਿਛਲੇ ਕੁਝ ਸਮੇਂ ਤੋਂ ਮੁਜੱਫਰਪੁਰ ਦਾ ਸ੍ਰੀਕ੍ਰਿਸ਼ਨ ਮੈਡੀਕਲ ਕਾਲਜ ਐਂਡ ਹਸਪਤਾਲ ਮਾੜੇ ਇੰਤਜਾਮਾਂ ਕਾਰਨ ਚਰਚਾ ‘ਚ ਹੈ ਇੱਥੇ ਐਕਯੂਟ ਇੰਸੇਫੇਲਾਈਟਿਸ ਸਿੰਡ੍ਰੋਮ (ਏਈਐਸ) ਜਾਂ ਚਮਕੀ ਬੁਖਾਰ ਨਾਲ ਹੁਣ ਤੱਕ 108 ਬੱਚਿਆਂ ਦੀ ਮੌਤ ਹੋ ਚੁੱਕੀ ਹੈ ਉਥੇ ਪੂਰੇ ਬਿਹਾਰ ‘ਚ ਹੁਣ ਤੱਕ ਏਈਐਸ ਨਾਲ 145 ਬੱਚਿਆਂ ਦੀ ਮੌਤ ਹੋ ਈ ਹੈ ਡਾ.ਵਿਪਿਨ ਕੁਮਾਰ ਨੇ ਕਿਹਾ, ਪਿੰਜਰ ਦੇ ਅਵਸ਼ੇਸ਼ ਇੱਥੇ ਮਿਲੇ ਹਨ ਮਾਮਲੇ ਦੀ ਵਿਸਥਾਰ ਜਾਣਕਾਰੀ ਪ੍ਰਿੰਸੀਪਲ ਵੱਲੋਂ ਮੁਹੱਈਆ ਕਰਵਾਈ ਜਾਵੇਗੀ ਡਾ. ਸੁਨੀਲ ਕੁਮਾਰ ਸ਼ਾਹੀ ਨੇ ਕਿਹਾ, ਪੋਸਟਮਾਰਟਮ ਵਿਭਾਗ ਪ੍ਰਿੰਸੀਪਲ ਦੇ ਅਧੀਨ ਹੈ ਪਰ ਇਸ ਨੂੰ ਮਨੁੱਖੀ ਤਰੀਕੇ ਨਾਲ ਕੀਤੇ ਜਾਣਾ ਚਾਹੀਦਾ ਹੈ ਮੈਂ ਪ੍ਰਿੰਸੀਪਲ ਨਾਲ ਗੱਲ ਕਰਾਂਗਾ ਅਤੇ ਉਨ੍ਹਾਂ ਨੂੰ ਮਾਮਲੇ ‘ਚ ਜਾਂਚ ਕਮੇਟੀ ਬਣਾਉਣ ਲਈ ਕਹਾਂਗਾ ਤਸਵੀਰਾਂ ਜੋ ਸਾਹਮਣੇ ਆ ਰਹੀਆਂ ਹਨ, ਉਸ ‘ਚ ਮਨੁੱਖੀ ਪਿੰਜਰ ਦੇ ਨਾਲ ਹੀ ਹਸਪਤਾਲ ਦੇ ਪਿਛਲੇ ਹਿੱਸੇ ‘ਚ ਕੁਝ ਕੱਪੜੇ ਵੀ ਨਜ਼ਰ ਆਰਹੇ ਹਨ
ਸਰਕਾਰ ਨਾਲ ਵਿਰੋਧੀ ਧਿਰ ਵੀ ਘੇਰੇ ‘ਚ
ਬਿਹਾਰ ‘ਚ ਚਮਕੀ ਬੁਖਾਰ ਨਾਲ ਹੋਈਆਂ ਮੌਤਾਂ ‘ਤੇ ਨਿਤਿਸ਼ ਸਰਕਾਰ ਦੇ ਨਾਲ ਹੁਣ ਵਿਰੋਧੀ ਧਿਰ ਵੀ ਘਿਰਦੀ ਨਜ਼ਰ ਆ ਰਹੀ ਹੈ ਆਰਜੇਡੀ ਆਗੂ ਤੇਜਸਵੀ ਯਾਦਵ ਹੁਣ ਤੱਕ ਮੁਜੱਫਰਪੁਰ ਨਹੀਂ ਗਏ ਅਤੇ ਨਾ ਹੀ ਉਨ੍ਹਾਂ ਨੇ ਮਾਮਲੇ ‘ਚ ਹੁਣ ਤੱਕ ਕੁਝ ਕਿਹਾ ਹੈ ਤੇਜਸਵੀ ਦੀ ਚੁੱਪੀ ‘ਤੇ ਸੋਸ਼ਲ ਮੀਡੀਆ ‘ਤੇ ਕਈ ਸਵਾਲ ਉੱਠ ਰਹੇ ਹਨ ਪਿਛਲੇ ਦਿਨੀਂ ਆਰਜੇਡੀ ਦੇ ਹੀ ਰਘੂਵੰਸ਼ ਪ੍ਰਸਾਦ ਸਿੰਘ ਨੇ ਬਿਆਂਨ ਦਿੱਤਾ ਸੀ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਤੇਜਸਵੀ ਕਿੱਥੇ ਹਨ? ਉਨ੍ਹਾਂ ਨੇ ਕਿਹਾ ਸੀ ਕਿ ਸ਼ਾਇਦ ਉਹ ਵਿਸ਼ਵ ਕੱਪ ਵੇਖਣ ਗਏ ਹਨ
ਏਈਐਸ ਪੀੜਤ ਬੱਚਿਆਂ ਨੂੰ ਹਸਪਤਾਲ ਮਿਲਣ ਪਹੁੰਚੇ ਕਨੱਈਆ ਦਾ ਵਿਰੋਧ
ਭਾਰਤੀ ਕਮਿਊਨਿਸਟ ਪਾਰਟੀ (ਭਾਕਪਾ) ਦੇ ਆਗੂ ਕਨੱਈਆ ਕੁਮਾਰ ਅੱਜ ਆਪਣੇ ਸਮਰਥਕਾਂ ਨਾਲ ਸ੍ਰੀਕ੍ਰਿਸ਼ਨ ਮੈਡੀਕਲ ਕਾਲਜ ਹਸਪਤਾਲ (ਐਸ ਕੇ ਐਸ ਸੀ ਐਚ) ‘ਚ ਐਕਯੂਟ ਇੰਸੇਫੇਲਾਈਟਿਸ ਸਿੰਡ੍ਰੋਮ (ਏਈਐਸ) ਨਾਲ ਪੀੜਤ ਬੱਚਿਆਂ ਅਤੇ ਪਰਿਵਾਰ ਨੂੰ ਮਿਲਣ ਪਹੁੰਚੇ, ਜਿੱਥੇ ਉਨ੍ਹਾਂ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਦੇ ਵਿਦਿਆਰਥੀ ਆਗੂ ਤੋਂ ਚਰਚਾ ‘ਚ ਆਏ ਕਨੱਈਆ ਕੁਮਾਰ ਦੇ ਵੱਡੀ ਗਿਣਤੀ ‘ਚ ਆਪਣੇ ਸਮਰਥਕਾਂ ਨਾਲ ਐਸਕੇਐਮਸੀਐਚ ਹਸਪਤਾਲ ਪਹੁੰਚਣ ‘ਤੇ ਸੁਰੱਖਿਆ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਅੰਦਰ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਇਸ ਤੋਂ ਬਾਅਦ ਉਨ੍ਹਾਂ ਨਾਲ ਆਏ ਸਮਰਥਕ ਸੁਰੱਖਿਆ ਗਾਰਡਾਂ ਨਾਲ ਉਲਝ ਗਏ ਉਸ ਸਮੇਂ ਉਥੇ ਮੌਜ਼ੂਦ ਲੋਕਾਂ ਨੇ ਉਨ੍ਹਾਂ ਦਾ ਜੰਮ ਕੇ ਵਿਰੋਧ ਕੀਤਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।