ਵੱਡੀ ਚੁਣੌਤੀ ਹੈ ਅੱਤਵਾਦ

Challenge, Terrorism

ਦੋ ਸਰਜ਼ੀਕਲ ਸਟਰਾਈਕ ਕਰਨ ਤੋਂ ਬਾਦ ਵੀ ਪਾਕਿ ਆਧਾਰਿਤ ਅੱਤਵਾਦੀ ਸੰਗਠਨ ਜੰਮੂ-ਕਸ਼ਮੀਰ ‘ਚ ਹਿੰਸਾ ਕਰਨ ਤੋਂ ਨਹੀਂ ਟਲ਼ ਰਹੇ ਬੀਤੇ ਬੁੱਧਵਾਰ ਨੂੰ ਅਨੰਤਨਾਗ ‘ਚ ਹੋਏ ਅੱਤਵਾਦੀ ਹਮਲੇ ‘ਚ 5 ਸੁਰੱਖਿਆ ਜਵਾਨ ਸ਼ਹੀਦ ਹੋ ਗਏ ਅੱਤਵਾਦ ਪ੍ਰਤੀ ਭਾਰਤ ਦੇ ਸਖ਼ਤ ਰੁਖ਼ ਦੇ ਬਾਵਜੂਦ ਅਜਿਹੇ ਹਮਲੇ ਜਾਰੀ ਰਹਿਣੇ ਅੱਤਵਾਦ ਦੀਆਂ ਡੂੰਘੀਆਂ ਜੜ੍ਹਾਂ ਵੱਲ ਇਸ਼ਾਰਾ ਕਰ ਰਹੇ ਹਨ ਤਾਜ਼ਾ ਹਾਲਾਤਾਂ ਮੁਤਾਬਕ ਭਾਰਤ ਨੂੰ ਅੱਤਵਾਦ ਦੇ ਖਾਤਮੇ ਲਈ ਕੂਟਨੀਤਕ ਤੇ ਤਾਕਤ ਦੀ ਪੱਧਰ ਤੇ ਵੱਡੀ ਤੇ ਫੈਸਲਾਕੁੰਨ ਲੜਾਈ ਲੜਨੀ ਪੈ ਸਕਦੀ ਹੈ ਸਰਜ਼ੀਕਲ ਸਟਰਾਈਕ-2 ਪਾਕਿ ਨੂੰ ਸਬਕ ਸਿਖਾਊ ਕਾਰਵਾਈ ਮੰਨਿਆ ਜਾ ਰਿਹਾ ਸੀ ਇਸ ਦੇ ਬਾਵਜੂਦ ਹਿੰਸਾ ਦਾ ਦੌਰਾ ਜਾਰੀ ਰਿਹਾ ਇਸ ਸਾਲ ਫ਼ਰਵਰੀ ਮਹੀਨੇ ‘ਚ ਪੁਲਵਾਮਾ ‘ਚ ਹਮਲਾ ਹੋਣ ਤੋਂ ਬਾਦ ਵੀ ਵੱਖ-ਵੱਖ ਥਾਵਾਂ ‘ਤੇ ਹਮਲੇ ਜਾਰੀ ਰਹੇ ਉਂਜ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਐਨਡੀਏ ਨੇ ਦੁਬਾਰਾ ਸੱਤਾ ‘ਚ ਵਾਪਸੀ ਕੀਤੀ ਹੈ ਜਿਸ ਤੋਂ ਇਹ ਗੱਲ ਤਾਂ ਸਪੱਸ਼ਟ ਹੈ ਕਿ ਸਰਕਾਰ ਅੱਤਵਾਦ ਦੇ ਖਿਲਾਫ਼ ਠੋਸ ਫੈਸਲੇ ਲੈ ਸਕਦੀ ਹੈ ਪਰ ਪਿਛਲੇ ਲੰਮੇ ਸਮੇਂ ਤੋਂ ਇਹੀ ਚੱਲਿਆ ਆ ਰਿਹਾ ਹੈ ਕਿ ਕੋਈ ਵੱਡਾ ਹਮਲਾ ਹੁੰਦਾ ਹੈ ਤੇ ਉਸ ਦੇ ਜਵਾਬ ‘ਚ ਪਾਕਿ ਦੇ ਖਿਲਾਫ਼ ਕਾਰਵਾਈ ਹੁੰਦੀ ਹੈ ਹਰ ਵਾਰ ਬਦਲਾ ਲਿਆ ਜਾਂਦਾ ਹੈ ਬਦਲਾ ਲਏ ਜਾਣ ਨਾਲ ਮਸਲਾ ਹੱਲ ਨਹੀਂ ਹੁੰਦਾ ਜਵਾਬੀ ਕਾਰਵਾਈ ਜ਼ਰੂਰੀ ਹੈ ਪਰ ਜਦੋਂ ਅੱਤਵਾਦ ਦੇ ਖਾਤਮੇ ਦੀ ਗੱਲ ਆਉਂਦੀ ਹੈ ਤਾਂ ਇਸ ਨਾਲ ਅੱਤਵਾਦ ਖਿਲਾਫ਼ ਯੋਜਨਾਬੰਦੀ ਚਾਹੀਦੀ ਹੈ ਅੱਤਵਾਦ ਦੇ ਖਾਤਮੇ ਲਈ ਯੋਜਨਾ ‘ਚ ਕਿਸੇ ਹਮਲੇ ਦੀ ਉਡੀਕ ਕੀਤੇ ਬਿਨਾਂ ਹੀ ਅੱਤਵਾਦੀਆਂ ਖਿਲਾਫ਼ ਕਾਰਵਾਈ ਕਰਨੀ ਜ਼ਰੂਰੀ ਹੋ ਜਾਂਦੀ ਹੈ ਸਦੀਆਂ ਤੋਂ ਭਾਰਤ ਦੀ ਵਿਚਾਰਧਾਰਾ ਵੀ ਇਹ ਰਹੀ ਹੈ ਕਿ ਜਦੋਂ ਅਮਨ ਤੇ ਪ੍ਰੇਮ-ਪਿਆਰ ਨਾਲ ਗੱਲ ਨਾ ਬਣੇ ਤਾਂ ਸਖ਼ਤੀ ਵਰਤਣੀ ਹੀ ਆਖ਼ਰੀ ਰਸਤਾ ਹੈ ਗੱਲਬਾਤ ਤੇ ਅਪੀਲ ਦੇ ਰਸਤੇ ਸਭ ਅਜ਼ਮਾਏ ਜਾ ਚੁੱਕੇ ਹਨ ਹਥਿਆਰਬੰਦ ਲੜਾਈ ਦੇ ਨਾਲ-ਨਾਲ ਸਥਾਨਕ ਜਨਤਾ ਨੂੰ ਅੱਤਵਾਦ ਖਿਲਾਫ਼ ਤਿਆਰ ਕਰਨਾ ਜ਼ਰੂਰੀ ਹੈ ਧਾਰਾ 370 ਤੇ 35-ਏ ਦੇ ਮਾਮਲੇ ‘ਚ ਵੱਖਵਾਦੀ ਤੇ ਅੱਤਵਾਦੀ ਜਨਤਾ ਨੂੰ ਗੁੰਮਰਾਹ ਕਰਕੇ ਭਾਰਤ ਸਰਕਾਰ ਖਿਲਾਫ਼ ਭੜਕਾ ਸਕਦੇ ਹਨ ਕਸ਼ਮੀਰ ਦੀਆਂ ਸਿਆਸੀ ਪਾਰਟੀਆਂ ‘ਚ ਆਪਣੇ ਹਿੱਤ ਸਾਧਣ ਲਈ ਵੀ ਪੂਰੀ ਕੋਸ਼ਿਸ਼ ਕਰ ਸਕਦੀਆਂ ਹਨ  ਐਨਡੀਏ ਸਰਕਾਰ ਇਸ ਧਾਰਾ ਨੂੰ ਖਤਮ ਕਰਨ ਲਈ ਆਪਣੇ ਚੋਣ ਮੈਨੀਫੈਸਟੋ ‘ਚ ਵਾਅਦਾ ਕਰ ਚੁੱਕੀ ਹੈ ਸਰਕਾਰ ਨੂੰ 370-ਏ ਧਾਰਾ ਦੇ ਮਾਮਲੇ ‘ਚ ਮਜ਼ਬੂਤ ਤੇ ਦਰੁਸਤ ਢੰਗ-ਤਰੀਕੇ ਅਪਣਾ ਕੇ ਜਨਤਾ ਨੂੰ ਆਪਣੇ ਨਾਲ ਜੋੜਨਾ ਵੀ ਇੱਕ ਚੁਣੌਤੀ ਹੋਵੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।