ਧੋਨੀ ਨੂੰ ਰੋਕਣਾ ਕਾਰਤਿਕ ਲਈ ਵੱਡੀ ਚੁਣੌਤੀ

Challenge, Kartik, Dhoni

ਕੋਲਕਾਤਾ | ਜਬਰਦਸਤ ਫਾਰਮ ‘ਚ ਚੱਲ ਰਹੇ ਮਹਿੰਦਰ ਸਿੰਘ ਧੋਨੀ ਤੇ ਉਨ੍ਹਾਂ ਦੀ ਪਿਛਲੀ ਚੈਂਪੀਅਨ ਟੀਮ ਚੈੱਨਹੀ ਸੁਪਰ ਕਿੰਗਸ ਨੂੰ ਐਤਵਾਰ ਨੂੰ ਈਡਨ ਗਾਰਡਨ ‘ਚ ਹੋਣ ਵਾਲੇ ਆਈਪੀਐੱਲ-12 ਦੇ ਮੁਕਾਬਲੇ ‘ਚ ਰੋਕਣਾ ਕੋਲਕਾਤਾ ਨਾਈਟ ਰਾਈਡਰਸ ਲਈ ਇੱਕ ਵੱਡੀ ਚੁਣੌਤੀ ਹੋਵੇਗੀ ਚੇੱਨਹੀ ਹੁਣ ਤੱਕ ਸੱਤ ਮੈਚਾਂ ‘ਚੋਂ ਛੇ ਜਿੱਤ ਕੇ ਹੋਏ 12 ਅੰਕਾਂ ਨਾਲ ਸੂਚੀ ‘ਚ ਸਭ ਤੋਂ ਉੱਪਰ ਹੈ ਜਦੋਂਕਿ ਕੋਲਕਾਤਾ ਸੱਤ ਮੈਚਾਂ ‘ਚ ਤਿੰਨ ਹਾਰ ਕਰਕੇ ਅੱਠ ਅੰਕਾਂ ਨਾਲ ਦੂਜੇ ਸਥਾਨ ‘ਤੇ ਹੈ
ਕੋਲਕਾਤਾ ਨੂੰ ਸ਼ੁੱਕਰਵਾਰ ਨੂੰ ਆਪਣੇ ਹੀ ਮੈਦਾਨ ‘ਚ ਦਿੱਲੀ ਕੈਪੀਟਲਸ ਤੋਂ ਸੱਤ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਜਦੋਂਕਿ ਚੇੱਨਈ ਨੇ ਇਸ ਤੌਂ ਇੱਕ ਦਿਨ ਪਹਿਲਾਂ ਜੈਪੁਰ ‘ਚ ਰਾਜਸਥਾਨ ਰਾਇਲਸ ਨੂੰ ਆਖਰੀ ਗੇਂਦ ‘ਤੇ ਚਾਰ ਵਿਕਟਾਂ ਨਾਲ ਹਰਾ ਦਿੱਤਾ ਸੀ ਚੇੱਨਈ ਤੇ ਕੋਲਕਾਤਾ ਦਰਮਿਆਨ ਪਿਛਲੀ ਨੌਂ ਅਪਰੈਲ ਨੂੰ ਚੇੱਨਈ ‘ਚ ਮੁਕਾਬਲਾ ਹੋਇਆ ਸੀ ਜਿਸ ‘ਚ ਚੇੱਨਈ ਨੇ ਸੱਤ ਵਿਕਟਾਂ ਨਾਲ ਜਿੱਤ ਹਾਸਲ ਕੀਤੀ ਸੀ ਚੇੱਨਈ ਨੇ ਤੇਜ਼ ਗੇਂਦਬਾਜ਼ ਦੀਪਕ ਚਾਹਰ (20 ਦੌੜਾਂ ‘ਤੇ ਤਿੰਨ ਵਿਕਟਾਂ) ਦੀ ਖਤਰਨਾਕ ਗੇਦਬਾਜ਼ੀ  ਅਤੇ ਸਪਿੱਨਰਾਂ ਦੇ ਦਮਦਾਰ ਪ੍ਰਦਰਸ਼ਨ ਕੋਲਕਾਤਾ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ ਸੀ ਚੇੱਨਈ ਨੇ ਕੋਲਕਾਤਾ ਨੂੰ ਨੌਂ ਵਿਕਟਾਂ ‘ਤੇ 108 ਦੌੜਾਂ ਦੇ ਮਾਮੂਲੀ ਸਕੋਰ ‘ਤੇ ਰੋਕਣ ਤੌਂ ਬਾਅਦ 17.2 ਓਵਰਾਂ ‘ਚ ਤਿੰਨ ਵਿਕਟਾਂ ‘ਤੇ 111 ਦੌੜਾ ਬਣਾ ਕੇ ਮੈਚ ਜਿੱਤ ਲਿਆ ਸੀ ਚਾਹਰ ਨੇ ਆਪਣੇ ਚਾਰ ਓਵਰਾਂ ‘ਚ 20 ਡਾਟ ਬਾਲ ਪਾਈਆਂ ਸਨ ਤੇ ਆਈਪੀਐੱਲ ਇਤਿਹਾਸ ‘ਚ ਇੱਕ ਪਾਰੀ ‘ਚ ਸਭ ਤੌਂ ਜ਼ਿਆਦਾ ਡਾਟ ਬਾਲ ਸੁੱਟਣ ਦਾ ਨਵਾਂ ਰਿਕਾਰਡ ਬਣਾ ਦਿੱਤਾ ਸੀ ਚਾਹਰ ਤੋਂ ਇਲਾਵਾ ਚੇੱਨਈ ਦੇ ਸਪਿੱਨਰਾਂ ਦਾ ਪ੍ਰਦਰਸ਼ਨ ਵੀ  ਸ਼ਾਨਦਾਰ ਰਿਹਾ ਸੀ ਆਫ ਸਪਿੱਨਰ ਹਰਭਜਨ ਸਿੰਘ ਨੇ 15 ਦੌੜਾ ‘ਤੇ ਦੋ ਵਿਕਟਾਂ, ਲੈੱਗ ਸਪਿੱਨਰ ਇਮਰਾਨ ਤਾਹਿਰ ਨੇ 21 ਦੌੜਾਂ ‘ਤੇ ਦੋ ਵਿਕਟਾਂ ਤੇ ਖੱਬੇ ਹੱਥ ਦੇ ਸਪਿੱਨਰ ਰਵਿੰਦਰ ਜਡੇਜਾ ਨੇ 17 ਦੌੜਾਂ ‘ਤੇ ਇੱਕ ਵਿਕਟ ਲਈ ਸੀ ਕੋਲਕਾਤਾ ਨੂੰ ਜੇਕਰ ਇਸ ਮੁਕਾਬਲੇ ‘ਚ ਵਾਪਸੀ ਕਰਨੀ ਹੈ ਤਾਂ ਉਸ ਦੇ ਕਪਤਾਨ ਦਿਨੇਸ਼ ਕਾਰਤਿਕ ਨੂੰ ਚੇਨਈ ਦੇ ਸ਼ਾਤਿਰ ਕਪਤਾਨ ਧੋਨੀ ਦੀ ਹਰ ਚਾਲ ਦਾ ਜਵਾਬ ਦੇਣਾ ਹੋਵੇਗਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।