Market Committee Patiala: ਮਾਰਕੀਟ ਕਮੇਟੀ ਪਟਿਆਲਾ ਦੇ ਚੇਅਰਮੈਨ ਵੱਲੋਂ ਅਹੁਦਾ ਨਾ ਸੰਭਾਲਣਾ ਬਣਿਆ ‘ਬੁਝਾਰਤ’

Market Committee Patiala
Market Committee Patiala: ਮਾਰਕੀਟ ਕਮੇਟੀ ਪਟਿਆਲਾ ਦੇ ਚੇਅਰਮੈਨ ਵੱਲੋਂ ਅਹੁਦਾ ਨਾ ਸੰਭਾਲਣਾ ਬਣਿਆ ‘ਬੁਝਾਰਤ’

Market Committee Patiala: ਚਾਰ ਮਹੀਨਿਆਂ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਚੇਅਰਮੈਨ ਦੀ ਕੁਰਸੀ ਖਾਲੀ

  • ਜ਼ਿਲ੍ਹੇ ਅੰਦਰ ਬਾਕੀ ਮਾਰਕਿਟ ਕਮੇਟੀਆਂ ਦੇ ਚੇਅਰਮੈਨਾਂ ਵੱਲੋਂ ਕਾਫ਼ੀ ਸਮਾਂ ਪਹਿਲਾਂ ਸੰਭਾਲੇ ਅਹੁਦੇ | Market Committee Patiala

Market Committee Patiala: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਮਾਰਕਿਟ ਕਮੇਟੀ ਪਟਿਆਲਾ ਦੇ ਚੇਅਰਮੈਨ ਦਾ ਅਹੁਦਾ ਬੁਝਾਰਤ ਬਣ ਕੇ ਰਹਿ ਗਿਆ ਹੈ। ਆਲਮ ਇਹ ਹੈ ਕਿ ਚਾਰ ਮਹੀਨਿਆਂ ਤੋਂ ਵੱਧ ਦਾ ਸਮਾਂ ਬੀਤਣ ਦੇ ਬਾਵਜ਼ੂਦ ਸਬੰਧਿਤ ਚੇਅਰਮੈਨ ਵੱਲੋਂ ਆਪਣਾ ਅਹੁਦਾ ਸੰਭਾਲਿਆ ਨਹੀਂ ਗਿਆ ਹੈ। ਉਂਜ ਪਟਿਆਲਾ ਜ਼ਿਲ੍ਹੇ ਵਿੱਚ ਮਾਰਕਿਟ ਕਮੇਟੀਆਂ ਦੇ ਬਾਕੀ ਚੇਅਰਮੈਨਾਂ ਵੱਲੋਂ ਕਾਫ਼ੀ ਸਮਾਂ ਪਹਿਲਾਂ ਆਪਣੇ ਅਹੁਦਿਆਂ ਨੂੰ ਮੱਲਿਆ ਜਾ ਚੁੱਕਾ ਹੈ।

ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ 24 ਫਰਵਰੀ ਨੂੰ ਪੰਜਾਬ ਦੀਆਂ ਮਾਰਕਿਟ ਕਮੇਟੀਆਂ ਦੇ 88 ਚੇਅਰਮੈਨਾਂ ਦੀ ਲਿਸਟ ਜਾਰੀ ਕੀਤੀ ਗਈ ਸੀ, ਜਿਸ ਵਿੱਚ ਮਾਰਕਿਟ ਕਮੇਟੀ ਪਟਿਆਲਾ ਦੇ ਚੇਅਰਮੈਨ ਵਜੋਂ ਅਸ਼ੋਕ ਸਿਰਸ਼ਵਾਲ ਦਾ ਨਾਂਅ ਵੀ ਸ਼ਾਮਲ ਸੀ। ਇਸ ਵਿੱਚ ਪਟਿਆਲਾ ਜ਼ਿਲ੍ਹੇ ਦੇ ਸਮਾਣਾ, ਨਾਭਾ, ਰਾਜਪੁਰਾ, ਘਨੌਰ, ਦੁੱਧਣਸਾਧਾਂ, ਡਕਾਲਾ, ਪਾਤੜਾਂ ਮਾਰਕੀਟ ਕਮੇਟੀਆਂ ਦੇ ਚੇਅਰਮੈਨਾਂ ਦਾ ਨਾਂਅ ਵੀ ਸ਼ਾਮਲ ਸੀ, ਜਿਨ੍ਹਾਂ ਵੱਲੋਂ ਲਗਭਗ ਆਪਣਾ ਅਹੁਦਾ ਕਾਫ਼ੀ ਸਮਾਂ ਪਹਿਲਾਂ ਸੰਭਾਲ ਲਿਆ ਗਿਆ ਹੈ। Market Committee Patiala

ਪਟਿਆਲਾ ਮਾਰਕਿਟ ਕਮੇਟੀ ਦੇ ਚੇਅਰਮੈਨ ਵੱਲੋਂ ਆਪਣਾ ਅਹੁਦਾ ਅਜੇ ਤੱਕ ਨਾ ਸੰਭਾਲਣਾ ਗੁੱਝਾ ਭੇਤ ਬਣਿਆ ਹੋਇਆ ਹੈ ਕਿ ਆਖਰ ਪੇਚ ਕਿੱਥੇ ਫਸਿਆ ਹੋਇਆ ਹੈ। ਪਟਿਆਲਾ ਜ਼ਿਲ੍ਹੇ ਦੇ ਬਾਕੀ ਹਲਕਿਆਂ ਅੰਦਰ ਵਿਧਾਇਕਾਂ ਵੱਲੋਂ ਆਪਣੇ ਨੇੜਲਿਆਂ ਨੂੰ ਇਸ ਕੁਰਸੀ ’ਤੇ ਬਿਠਾਇਆ ਗਿਆ ਹੈ, ਪਰ ਸਭ ਤੋਂ ਅਹਿਮ ਪਟਿਆਲਾ ਮਾਰਕਿਟ ਕਮੇਟੀ ਦੇ ਚੇਅਰਮੈਨ ਦੀ ਕੁਰਸੀ ਹਾਲੇ ਤੱਕ ਖਾਲੀ ਪਈ ਹੈ।

Market Committee Patiala

ਹੈਰਾਨੀ ਦੀ ਗੱਲ ਇਹ ਕਿ ਮਾਰਕਿਟ ਕਮੇਟੀ ਪਟਿਆਲਾ ਅੰਦਰ ਕਣਕ ਦਾ ਸੀਜ਼ਨ ਵੀ ਚੇਅਰਮੈਨ ਦੀ ਗੈਰ ਮੌਜ਼ੂਦਗੀ ਤੋਂ ਬਿਨ੍ਹਾਂ ਹੀ ਨੇਪਰੇ ਚੜਿ੍ਹਆ ਹੈ। ਮਾਰਕਿਟ ਕਮੇਟੀ ਪਟਿਆਲਾ ਦੇ ਐਲਾਨੇ ਚੇਅਰਮੈਨ ਅਸ਼ੋਕ ਸਿਰਸ਼ਵਾਲ ਇੰਪਰੂਵਮੈਂਟ ਟਰੱਸਟ ਪਟਿਆਲਾ ਦੇ ਚੇਅਰਮੈਨ ਮੇਘ ਚੰਦ ਸ਼ੇਰ ਮਾਜਰਾ ਦੇ ਨੇੜਲੇ ਦੱਸੇ ਜਾ ਰਹੇ ਹਨ। ਸੁਆਲ ਇਹ ਪੈਦਾ ਹੋ ਰਿਹਾ ਹੈ ਕਿ ਕਿਧਰੇ ਕਿਸੇ ਹੋਰ ਆਗੂ ਵੱਲੋਂ ਇਸ ਨਿਯੁਕਤੀ ’ਤੇ ਪੇਚ ਫਸਾਇਆ ਹੋਇਆ ਹੈ, ਜਿਸ ਕਾਰਨ ਮਾਮਲਾ ਲਟਕ ਕੇ ਰਹਿ ਗਿਆ ਹੈ। ਇਸ ਮਾਮਲੇ ਸਬੰਧੀ ਜਦੋਂ ਮਾਰਕੀਟ ਕਮੇਟੀ ਪਟਿਆਲਾ ਅੰਦਰ ਸੰਪਰਕ ਕਰਕੇ ਜਾਣਕਾਰੀ ਹਾਸਲ ਕੀਤੀ ਗਈ ਤਾਂ ਉਨ੍ਹਾਂ ਮੰਨਿਆ ਕਿ ਚੇਅਰਮੈਨ ਵਜੋਂ ਅਸ਼ੋਕ ਸਿਰਸ਼ਵਾਲ ਦਾ ਨਾਂਅ ਆਇਆ ਹੋਇਆ ਹੈ ਅਤੇ ਫਾਇਲ ਮੁੱਖ ਦਫ਼ਤਰ ਵਿਖੇ ਭੇਜੀ ਹੋਈ ਹੈ। ਉੱਥੋਂ ਇੱਕ ਮੁਲਾਜ਼ਮ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅਜੇ ਇੱਥੇ ਆਪਣਾ ਅਹੁਦਾ ਸੰਭਾਲਿਆ ਨਹੀਂ ਗਿਆ ਹੈ।

ਉਹ ਇਸ ਮਾਮਲੇ ਬਾਰੇ ਕੁਝ ਨਹੀਂ ਕਹਿ ਸਕਦੇ : ਵਿਧਾਇਕ ਕੋਹਲੀ

ਇਸ ਸਬੰਧੀ ਹਲਕਾ ਪਟਿਆਲਾ ਸ਼ਹਿਰੀ ਦੇ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਮਾਮਲੇ ਬਾਰੇ ਜਾਣਕਾਰੀ ਨਹੀਂ ਕਿ ਪਟਿਆਲਾ ਮਾਰਕੀਟ ਕਮੇਟੀ ਦੇ ਚੇਅਰਮੈਨ ਵੱਲੋਂ ਅਜੇ ਤੱਕ ਆਪਣਾ ਅਹੁਦਾ ਕਿਉਂ ਨਹੀਂ ਸੰਭਾਲਿਆ ਗਿਆ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ’ਤੇ ਕੁਝ ਨਹੀਂ ਕਹਿ ਸਕਦੇ। ਉਨ੍ਹਾਂ ਕਿਹਾ ਕਿ ਮਾਰਕੀਟ ਕਮੇਟੀ ਪਟਿਆਲਾ ਅਧੀਨ ਹਲਕਾ ਸ਼ਹਿਰੀ ਨਹੀਂ ਸਗੋਂ ਦਿਹਾਤੀ ਹਲਕਾ ਵੀ ਆਉਂਦਾ ਹੈ। ਇਸ ਤੋਂ ਪਹਿਲਾਂ ਜਦੋਂ ਮੰਡੀ ਬੋਰਡ ਪੰਜਾਬ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨਾਲ ਗੱਲ ਕਰਨੀ ਚਾਹੀਦੀ ਤਾਂ ਵਾਰ-ਵਾਰ ਫੋਨ ਕਰਨ ਦ ਬਾਵਜੂਦ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ।

Read Also : Delhi Heavy Rain: ਦਿੱਲੀ ’ਚ ਭਾਰੀ ਮੀਂਹ, ਇੰਡੀਗੋ ਨੇ ਉਡਾਣਾਂ ਕੀਤੀਆਂ ਮੁਅੱਤਲ