ਮੁੱਖ ਮੰਤਰੀ ਮਾਨ ਨੇ ਪ੍ਰੈਸ ਕਾਨਫਰੰਸ ਦੌਰਾਨ ਕੀਤੇ ਚੰਨੀ ਦੇ ਵੱਡੇ ਖੁਲਾਸੇ
- ਕ੍ਰਿਕਟਰ ਜਸਵਿੰਦਰ ਨੂੰ ਸਾਹਮਣੇ ਲੈ ਕੇ ਆਏ ਭਗਵੰਤ ਮਾਨ
- ਚੰਨੀ ਨੇ ਸਾਡੇ ਨਾਲ ਬਦਸਲੂਕੀ ਕੀਤੀ : ਜਸਇੰਦਰ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਵੱਲੋਂ ਚੰਡੀਗੜ੍ਹ ਵਿਖੇ 2 ਵਜੇ ਪ੍ਰੈਸ ਕਾਨਫਰੰਸ ਕੀਤੀ ਗਈ। ਜਿਸ ਵਿੱਚ ਮੁੱਖ ਮੰਤਰੀ ਨੇ ਕ੍ਰਿਕੇਟਰ ਜਸਇੰਦਰ ਬੈਦਵਾਨ ਅਤੇ ਉਸ ਦੇ ਪਿਤਾ ਨੂੰ ਜਨਤਾ ਦੇ ਸਾਹਮਣੇ ਲਿਆ ਕੇ ਪ੍ਰੈਸ ਕਾਨਫਰੰਸ ਕੀਤੀ । ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੱਤਰਕਾਰਾਂ ਸਾਹਮਣੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਵੱਡੇ ਰਾਜ ਸ਼ਰੇਆਮ ਖੋਲ੍ਹ ਦਿੱਤੇ। ਉਨ੍ਹਾਂ ਦੱਸਿਆ ਕਿ ਇਹ ਉਹੀ ਕ੍ਰਿਕੇਟਰ ਹੈ ਜਿਸ ਕੋਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਨੇ ਸ਼ਰੇਆਮ ਨੌਕਰੀ ਦੇਣ ਲਈ 2 ਕਰੋੜ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ।
ਕੁਝ ਦਸਤਾਵੇਜ਼ ਪੇਸ਼ ਕਰਦਿਆਂ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਚੰਨੀ ਦੇ ਭਤੀਜੇ ਜਸ਼ਨ ਨੇ ਕ੍ਰਿਕਟਰ ਜਸਇੰਦਰ ਸਿੰਘ ਤੋਂ ਨੌਕਰੀ ਦੇ ਬਦਲੇ ਦੋ ਕਰੋੜ ਰੁਪਏ ਦੀ ਮੰਗ ਕੀਤੀ ਸੀ। ਮੀਡੀਆ ਨੂੰ ਕ੍ਰਿਕਟਰ ਜਸਇੰਦਰ ਅਤੇ ਚੰਨੀ ਦੀ ਮੁਲਾਕਾਤ ਦੀ ਫੋਟੋ ਦਿਖਾਉਂਦੇ ਹੋਏ ਮਾਨ ਨੇ ਕਿਹਾ ਕਿ ਹੁਣ ਚੰਨੀ ਹੁਣ ਖੁਦ ਹੀ ਫੈਸਲਾ ਕਰਨ ਕਿ ਉਹ ਉਹੀ ਹੈ ਜਾਂ ਕੋਈ ਹੋਰ ਹੈ?
ਚਰਨਜੀਤ ਚੰਨੀ ਨਾਲ 10 ਮਿੰਟ ਹੋਈ ਸੀ ਮੀਟਿੰਗ
ਭਗਵੰਤ ਮਾਨ (Bhagwant Mann) ਨੇ ਮਨਜਿੰਦਰ ਸਿੰਘ ਅਤੇ ਚੰਨੀ ਵਿਚਾਲੇ ਹੋਈ ਮੀਟਿੰਗ ਦੀ ਫੋਟੋ ਤੋਂ ਇਲਾਵਾ ਮੀਡੀਆ ਨੂੰ ਉਸ ਦਿਨ ਦੇ ਪ੍ਰੋਗਰਾਮ ਦਾ ਸੱਦਾ ਪੱਤਰ ਵੀ ਦਿਖਾਇਆ। ਪ੍ਰੈੱਸ ਕਾਨਫਰੰਸ ‘ਚ ਮੁੱਖ ਮੰਤਰੀ ਨਾਲ ਮੌਜੂਦ ਕ੍ਰਿਕਟਰ ਜਸਇੰਦਰ ਦੇ ਪਿਤਾ ਮਨਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਮੋਹਾਲੀ ‘ਚ 9 ਨਵੰਬਰ 2021 ਨੂੰ ਤਤਕਾਲੀ ਮੁੱਖ ਮੰਤਰੀ ਚਰਨਜੀਤ ਚੰਨੀ ਨਾਲ 10 ਮਿੰਟ ਦੀ ਮੀਟਿੰਗ ਹੋਈ ਸੀ। ਉਦੋਂ ਚੰਨੀ ਦੇ ਨਾਲ ਤਤਕਾਲੀ ਡਿਪਟੀ ਸੀਐਮ ਓਪੀ ਸੋਨੀ ਅਤੇ ਸਾਬਕਾ ਮੰਤਰੀ ਬਲਬੀਰ ਸਿੱਧੂ ਵੀ ਸਨ।
ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਪ੍ਰੈਸ ਕਾਨਫਰੰਸ
ਜਿਕਰਯੋਗ ਹੈ ਕਿ ਕ੍ਰਿਕਟਰ ਜਸਇੰਦਰ ਸਿੰਘ ਇਸ ਸਮੇਂ ਇੰਡੀਅਨ ਪ੍ਰੀਮੀਅਰ ਲੀਗ (IPL) ਵਿੱਚ ਪੰਜਾਬ ਕਿੰਗਜ਼ ਦਾ ਹਿੱਸਾ ਹੈ। ਉਸ ਨੇ ਇਸ ਪੂਰੇ ਘਟਨਾਕ੍ਰਮ ਬਾਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੱਸਿਆ ਸੀ ਜੋ 19 ਮਈ ਨੂੰ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਸਟੇਡੀਅਮ ਵਿੱਚ ਆਈਪੀਐਲ ਮੈਚ ਦੇਖਣ ਆਏ ਸਨ। ਹਿਮਾਚਲ ਤੋਂ ਪੰਜਾਬ ਪਹੁੰਚਣ ਤੋਂ ਬਾਅਦ ਭਗਵੰਤ ਮਾਨ ਨੇ ਕਿਹਾ ਸੀ ਕਿ ਚੰਨੀ ਨੂੰ ਖੁਦ ਅੱਗੇ ਆ ਕੇ ਸਭ ਕੁਝ ਕਬੂਲ ਕਰਨਾ ਚਾਹੀਦਾ ਹੈ।