ਫਿੰਚ ਦਾ ਸੈਂਕੜਾ, ਪਾਕਿਸਤਾਨ ਨੂੰ ਹਰਾਇਆ

Century Defeated, Pakistan

ਸ਼ਾਰਜਾਹ | ਕਪਤਾਨ ਆਰੋਨ ਫਿੰਚ (116) ਦੇ ਧਮਾਕੇਦਾਰ ਸੈਂਕੜੇ ਤੇ ਉਨ੍ਹਾਂ ਦੀ ਸ਼ਾਨ ਮਾਰਸ਼ (ਨਾਬਾਦ 91) ਨਾਲ ਦੂਜੀ ਵਿਕਟ ਲਈ 172 ਦੌੜਾਂ ਦੀ ਜਬਰਦਸਤ ਸਾਂਝੇਦਾਰੀ ਦੀ ਬਦੌਲਤ ਅਸਟਰੇਲੀਆ ਨੇ ਪਾਕਿਸਤਾਨ ਨੂੰ ਪਹਿਲੇ ਇੱਕ ਰੋਜ਼ਾ ‘ਚ ਅਸਾਨੀ ਨਾਲ ਅੱਠ ਵਿਕਟਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਸੀਰੀਜ਼ ‘ਚ 1-0 ਦਾ ਵਾਧਾ ਬਣਾ ਲਿਆ
ਅਸਟਰੇਲੀਆ ਦੀ ਇਹ ਲਗਾਤਾਰ ਚੌਥੀ ਇੱਕ ਰੋਜ਼ਾ ਜਿੱਤ ਹੈ ਅਸਟਰੇਲੀਆ ਨੇ ਇਸ ਤੋਂ ਪਹਿਲਾਂ ਭਾਰਤ ਦੌਰੇ ‘ਚ ਪਹਿਲੇ ਦੋ ਇੱਕ ਰੋਜ਼ਾ ਗੁਆਉਣ ਤੌਂ ਬਾਅਦ ਅਗਲੇ ਤਿੰਨ ਇੱਕ ਰੋਜ਼ਾ ਲਗਾਤਾਰ ਜਿੱਤ ਕੇ ਸੀਰੀਜ਼ ਨੂੰ 3-2 ਨਾਲ ਆਪਣੇ ਨਾਂਅ ਕੀਤਾ ਸੀ ਅਸਟਰੇਲੀਆ ਨੇ ਭਾਰਤ ਦੇ ਪ੍ਰਦਰਸ਼ਨ ਨੂੰ ਪਾਕਿਸਤਾਨ ਖਿਲਾਫ ਸੀਰੀਜ਼ ਦੇ ਪਹਿਲੇ ਮੈਚ ‘ਚ ਵੀ ਬਰਕਰਾਰ ਰੱਖਿਆ ਹੈ ਪਾਕਿਸਤਾਨ ਨੇ ਹੈਰਿਸ ਸੋਹੇਲ ਦੇ 114 ਗੇਂਦਾਂ ‘ਤੇ ਛੇ ਚੌਕਿਆਂ ਤੇ ਇੱਕ ਛੱਕੇ ਦੀ ਮਦਦ ਨਾਲ ਬਣੇ 101 ਦੌੜਾਂ ਦੇ ਬਦੌਲਤ 50 ਓਵਰਾਂ ‘ਚ ਪੰਜ ਵਿਕਟਾਂ ‘ਤੇ 280 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਪਰ ਅਸਟਰੇਲੀਆ ਨੇ 49 ਓਵਰਾਂ ‘ਚ ਦੋ ਵਿਕਟਾਂ ‘ਤੇ 281 ਦੌੜਾਂ ਬਣਾ ਕੇ ਮੈਚ ਜਿੱਤ ਲਿਆ ਮੈਨ ਆਫ ਦ ਮੈਚ ਫਿੰਚ ਨੇ 135 ਗੇਂਦਾਂ ‘ਤੇ ਅੱਠ ਚੌਕੇ ਤੇ ਚਾਰ ਛੱਕਿਆਂ ਦੀ ਮੱਦਦ ਨਾਲ 116 ਦੌੜਾਂ ਦੀ ਜਬਰਦਸਤ ਪਾਰੀ ਖੇਡੀ ਮਾਰਸ਼ ਨੇ 102 ਗੇਂਦਾਂ ‘ਤੇ ਨਾਬਾਦ 91 ਦੌੜਾਂ ‘ਚ ਚਾਰ ਚੌਕੇ ਤੇ ਦੋ ਛੱਕੇ ਲਾਏ ਉਸਮਾਨ ਖਵਾਜਾ ਨੇ 24 ਅਤੇ ਪੀਟਰ ਹੈਂਡਸਕਾਂਬ ਨੇ ਨਾਬਾਦ 30 ਦੌੜਾਂ ਦਾ ਯੋਗਦਾਨ ਦਿੱਤਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here