Punjab News: ਪੰਜਾਬ ਦੇ ਇਨ੍ਹਾਂ ਲੱਖਾਂ ਲੋਕਾਂ ਨੂੰ ਕੇਂਦਰ ਸਰਕਾਰ ਦਾ ਤੋਹਫ਼ਾ, ਜਾਣੋ ਕੀ ਤੁਹਾਡਾ ਵੀ ਆਵੇਗਾ ਸੂਚੀ ਵਿੱਚ ਨਾਂਅ?

Punjab News
Punjab News: ਪੰਜਾਬ ਦੇ ਇਨ੍ਹਾਂ ਲੱਖਾਂ ਲੋਕਾਂ ਨੂੰ ਕੇਂਦਰ ਸਰਕਾਰ ਦਾ ਤੋਹਫ਼ਾ, ਜਾਣੋ ਕੀ ਤੁਹਾਡਾ ਵੀ ਆਵੇਗਾ ਸੂਚੀ ਵਿੱਚ ਨਾਂਅ?

Punjab News: ਨਵੀਂ ਦਿੱਲੀ। ਪੰਜਾਬ ਦੇ ਲੋਕਾਂ ਨੂੰ ਕੇਂਦਰ ਸਰਕਾਰ ਵੱਲੋਂ ਤੋਹਫ਼ਾ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਕੀ ਤੁਹਾਨੂੰ ਪਤਾ ਹੈ ਕਿ ਇਹ ਤੋਹਫ਼ਾ ਕਿਹੜਾ ਹੋ ਸਕਦਾ ਹੈ। ਜੀ ਹਾਂ, ਕੇਂਦਰ ਸਰਕਾਰ ਬਜ਼ੁਰਗਾਂ ਦੀ ਸਿਹਤ ਦਾ ਖਿਆਲ ਰੱਖਦੇ ਹੋਏ ਇਹ ਸਕੀਮ ਲੈ ਕੇ ਆਈ ਹੈ। ਤਾਂ ਆਓ ਜਾਣਦੇ ਹਾਂ ਇਹ ਕਿਹੜੀ ਸਕੀਮ ਹੈ ਤੇ ਕਿਵੇਂ ਇਸ ਦਾ ਲਾਭ ਮਿਲੇਗਾ।

ਪੰਜਾਬ ਦੇ 35 ਲੱਖ ਬਜ਼ੁਰਗਾਂ ਦੇ ਲਈ ਚੰਗੀ ਖ਼ਬਰ ਹੈ। ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਲਈ ਸੂਬੇ ਦੇ 70 ਸਾਲ ਤੇ ਇਸ ਤੋਂ ਵੱਧ ਉਮਰ ਦੇ 35 ਲੱਖ ਲਾਭਪਾਤਰੀਆਂ ਦੀ ਪਛਾਣ ਕਰ ਲਈ ਗਈ ਹੈ, ਜੋ ਇਸ ਯੋਜਨਾ ਵਿਚ ਹੋਏ ਬਦਲਾਅ ਤਹਿਤ ਲਾਭ ਲੈਣ ਦੇ ਯੋਗ ਹਨ। Punjab News

ਦਰਅਸਲ, ਕੇਂਦਰ ਸਰਕਾਰ ਵੱਲੋਂ ਆਯੂਸ਼ਮਾਨ ਭਾਰਤ ਯੋਜਨਾ ਦਾ ਵਿਸਥਾਰ ਕੀਤਾ ਗਿਆ ਹੈ, ਜਿਸ ਵਿਚ 70 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹਰੇਕ ਨਾਗਰਿਕ ਨੂੰ ਇਸ ਯੋਜਨਾ ਦਾ ਫ਼ਾਇਦਾ ਦਿੱਤਾ ਜਾਵੇਗਾ। ਇਸ ਲਈ ਨਾ ਤਾਂ ਉਨ੍ਹਾਂ ਦੀ ਆਰਥਿਕ ਸਥਿਤੀ ਕੋਈ ਮਾਇਨੇ ਰੱਖਦੀ ਹੈ ਤੇ ਨਾ ਹੀ ਇਹ ਵੇਖਿਆ ਜਾਵੇਗਾ ਕਿ ਉਕਤ ਨਾਗਰਿਕ ਦੇ ਬਾਕੀ ਪਰਿਵਾਰਕ ਮੈਂਬਰ ਪਹਿਲਾਂ ਇਸ ਯੋਜਨਾ ਦੇ ਅਧੀਨ ਆਉਂਦੇ ਹਨ ਜਾਂ ਨਹੀਂ। ਕੇਂਦਰੀ ਕੈਬਨਿਟ ਵੱਲੋਂ ਪਹਿਲਾਂ ਹੀ ਇਸ ਯੋਜਨਾ ਨੂੰ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ।

ਪੰਜਾਬ ‘ਚ ਵਧੀ ਬਜ਼ੁਰਗ ਨਾਗਰਿਕਾਂ ਦੀ ਗਿਣਤੀ | Punjab News

ਇੱਥੇ ਇਹ ਗੱਲ ਵੀ ਕਾਬਿਲੇਗੌਰ ਹੈ ਕਿ ਪੰਜਾਬ ਨੇ 2011 ਅਤੇ 2024 ਦੇ ਵਿਚਕਾਰ ਰਾਸ਼ਟਰੀ ਔਸਤ ਨੂੰ ਪਛਾੜਦੇ ਹੋਏ ਬਜ਼ੁਰਗ ਆਬਾਦੀ ਵਿਚ ਮਹੱਤਵਪੂਰਨ ਵਾਧਾ ਦਰਜ ਕੀਤਾ ਹੈ। ਰਾਜ ਵਿਚ ਬਜ਼ੁਰਗ ਨਾਗਰਿਕਾਂ ਦਾ ਅਨੁਪਾਤ 2011 ਵਿਚ 10.3% ਸੀ ਜੋ 2024 ਵਿਚ ਵੱਧ ਕੇ 12.6% ਹੋ ਗਿਆ, ਜਿਸ ਨਾਲ ਪੰਜਾਬ ਦੇਸ਼ ਵਿਚ ਛੇਵੇਂ ਸਭ ਤੋਂ ਵੱਧ ਬਜ਼ੁਰਗਾਂ ਦੀ ਆਬਾਦੀ ਵਾਲਾ ਸੂਬਾ ਬਣ ਗਿਆ ਹੈ। ਇਸ ਦੇ ਬਾਵਜੂਦ ਪੰਜਾਬ ਵਿਚ ਸਿਹਤ ਬੀਮਾ ਵਾਲੇ ਬਜ਼ੁਰਗਾਂ ਦਾ ਅਨੁਪਾਤ ਘੱਟ ਹੈ। ਇੰਸ਼ੋਰੈਂਸ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ ਆਫ ਇੰਡੀਆ ਦੇ ਅੰਕੜਿਆਂ ਦੇ ਅਨੁਸਾਰ ਪੰਜਾਬ ਵਿਚ ਸਿਹਤ ਬੀਮਾ ਅਧੀਨ ਕਵਰ ਕੀਤੀਆਂ ਗਈਆਂ ਕੁੱਲ ਜ਼ਿੰਦਗੀਆਂ ਦਾ ਸਿਰਫ 4% ਬਜ਼ੁਰਗ ਨਾਗਰਿਕਾਂ ਦਾ ਹੈ। Ayushman Card