ਸੰਵਿਧਾਨ ਦੀ ਧਾਰਾ ‘ਚ ਬਦਲਾਅ ਦੀ ਕੋਈ ਜਾਣਕਾਰੀ ਨਹੀਂ : ਰਾਜਪਾਲ ਮਲਿਕ
- ਧਾਰਾ 35 ਏ ਸੁਪਰੀਮ ਕੋਰਟ ‘ਚ ਇਸ ਮਹੀਨੇ ਹੋ ਸਕਦੀ ਹੈ ਸੁਣਵਾਈ
ਸ੍ਰੀਨਗਰ ਜੰਮੂ-ਕਸ਼ਮੀਰ ਸਰਕਾਰ ਦੇ ਵਿਚਾਰ ਤੋਂ ਬਾਅਦ ਘਾਟੀ ‘ਚ ਫੈਲੀਆਂ ਅਫਵਾਹਾਂ ਤੇ ਤਨਾਅ ਸਬੰਧੀ ਸੂਬੇ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਅੱਜ ਰਾਜਪਾਲ ਸੱਤਿਆਪਾਲ ਮਲਿਕ ਨਾਲ ਮੁਲਾਕਾਤ ਕੀਤੀ ਅਬਦੁੱਲਾ ਨੇ ਪੱਤਰਕਾਰਾਂ ਨਾਲ ਗੱਲਬਾਤ ‘ਚ ਕਿਹਾ, ‘ਅਸੀਂ ਜੰਮੂ-ਕਸ਼ਮੀਰ ਦੀ ਵਰਤਮਾਨ ਸਥਿਤੀ ਸਬੰਧੀ ਜਾਣਨਾ ਚਾਹੁੰਦੇ ਹਾਂ ਸੂਬੇ ਦੀ ਸਥਿਤੀ ਸਬੰਧੀ ਅਸੀਂ ਜਦੋਂ ਅਧਿਕਾਰੀਆਂ ਤੋਂ ਜਾਣਕਾਰੀ ਮੰਗੀ ਤਾਂ ਉਨ੍ਹਾਂ ਇਹ ਕਿਹਾ ਕਿ ਕੁਝ ਹੋ ਰਿਹਾ ਹੈ ਪਰ ਕੀ ਹੋ ਰਿਹਾ ਹੈ, ਇਸ ਦੀ ਕਿਸੇ ਨੂੰ ਇਸ ਦੀ ਜਾਣਕਾਰੀ ਨਹੀਂ ਸੀ ਉਮਰ ਅਬਦੁੱਲਾ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ‘ਤੇ ਦੇਸ਼ ਦੀ ਸੰਸਦ ਤੋਂ ਜਵਾਬ ਆਉਣਾ ਚਾਹੀਦਾ ਹੈ ਓਧਰ ਜੰਮੂ-ਕਸ਼ਮੀਰ ਦੇ ਰਾਜਪਾਲ ਸੱਤਿਆ ਪਾਲ ਮਲਿਕ ਨੇ ਅੱਜ ਕਿਹਾ ਕਿ ਸੰਵਿਧਾਨ ਦੀ ਧਾਰਾ ‘ਚ ਕਿਸੇ ਤਰ੍ਹਾਂ ਦੇ ਬਦਲਾਅ ਸਬੰਧੀ ਕੋਈ ਜਾਣਕਾਰੀ ਨਹੀਂ ਹੈ ਤੇ ਸੂਬੇ ‘ਚ ਸੁਰੱਖਿਆ ਬਲਾਂ ਦੀਆਂ ਗਤੀਵਿਧੀਆਂ ਅੱਤਵਾਦੀ ਹਮਲਿਆਂ ਦੀ ਸੰਭਾਵਨਾ ਦੀ ਖੁਫ਼ੀਆ ਜਾਣਕਾਰੀ ਦੇ ਮੱਦੇਨਜ਼ਰ ਵਧਾਈ ਗਈ ਹੈ ਜ਼ਿਕਰਯੋਗ ਹੈ ਕਿ ਜੰਮੂ ਕਸ਼ਮੀਰ ‘ਚ ਉਸ ਸਮੇਂ ਤਣਾਅ ਵਧ ਗਿਆ ਸੀ ਜਦੋਂ ਪਿਛਲੇ ਹਫ਼ਤੇ 10 ਫੌਜੀ ਕਸ਼ਮੀਰ ਘਾਟੀ ਭੇਜੇ ਗਏ ਸਨ
ਬ੍ਰਿਟੇਨ ਨੇ ਆਪਣੇ ਨਾਗਰਿਕਾਂ ਨੂੰ ਕਿਹਾ, ਕਸ਼ਮੀਰ ਜਾਣ ਤੋਂ ਪਰਹੇਜ਼ ਕਰੋ
ਬ੍ਰਿਟੇਨ ਨੇ ਭਾਰਤ ਜਾਣ ਵਾਲੇ ਆਪਣੇ ਯਾਤਰੀਆਂ ਲਈ ਸਲਾਹ ਜਾਰੀ ਕੀਤੀ ਹੈ ਤੇ ਜੰਮੂ-ਕਸ਼ਮੀਰ ਦਾ ਖਾਸ ਤੌਰ ‘ਤੇ ਜ਼ਿਕਰ ਕਰਦਿਆਂ ਕਿਹਾ ਕਿ ਇੱਥੇ ਜਾਣ ਤੋਂ ਪਰਹੇਜ਼ ਕਰੋ ਵਿਦੇਸ਼ੀ ਤੇ ਰਾਸ਼ਟਰ ਮੰਡਲ ਦਫ਼ਤਰ (ਐਫਸੀਓ) ਨੇ ਕੇਂਦਰ ਤੇ ਜੰਮੂ-ਕਸ਼ਮੀਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਆਦੇਸ਼ ਦਾ ਵੀ ਜ਼ਿਕਰ ਕੀਤਾ ਹੈ, ਜਿਸ ‘ਚ ਅਮਰਨਾਥ ਯਾਤਰੀਆਂ ਤੇ ਸੈਲਾਨੀਆਂ ਨੂੰ ਵਾਪਸ ਮੁੜਨ ਲਈ ਕਿਹਾ ਗਿਆ ਹੈ ਐਫਸੀਓ ਨੇ ਬੰਬ, ਗ੍ਰੇਨੇਡ ਹਮਲੇ, ਗੋਲੀਬਾਰੀ ਤੇ ਅਗਵਾ ਸਮੇਤ ਹਿੰਸਾ ਦਾ ਖਤਰਾ ਪ੍ਰਗਟਾਇਆ ਹੈ