ਸਾਡੇ ਨਾਲ ਸ਼ਾਮਲ

Follow us

19 C
Chandigarh
Tuesday, February 17, 2026
More
    Home Breaking News ਲੋੜਵੰਦ ਬੱਚਿਆਂ...

    ਲੋੜਵੰਦ ਬੱਚਿਆਂ ਅਤੇ ਪਰਿਵਾਰਾਂ ਨੂੰ ਨਵੇਂ ਕਪੜੇ ਵੰਡ ਕੇ ਮਨਾਈ ਪੂਜਨੀਕ ਗੁਰੂ ਜੀ ਦੇ ਆਗਮਨ ਦੀ ਖੁਸੀ

    • ਇਸੇ ਤਰ੍ਹਾਂ ਵਧ ਚੜ ਕੇ ਮਾਨਵਤਾ ਭਲਾਈ ਦੇ ਕਾਰਜ ਕਰਕੇ ਮਨਾਈ ਜਾਵੇਗੀ ਖੁਸੀ – ਜਿੰਮੇਵਾਰ

    (ਮਨੋਜ)
    ਮਲੋਟ, 26 ਜੂਨ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਆਗਮਨ ਦੀ ਖੁਸੀ ’ਚ ਜਿੱਥੇ ਬਲਾਕ ਮਲੋਟ ਦੀ ਸਾਧ-ਸੰਗਤ ਵਲੋਂ ਜਿੱਥੇ ਰੋਜਾਨਾ ਵਾਂਗ ਜਾਗੋ ਕਢ ਕੇ, ਰੰਗੋਲੀਆਂ ਸਜਾ ਕੇ, ਗਿੱਧਾ ਭੰਗੜਾ ਪਾ ਕੇ ਖੁਸੀਆਂ ਮਨਾਈਆਂ ਜਾ ਰਹੀਆਂ ਹਨ ਓਥੇ ਰੋਜਾਨਾ ਵਾਂਗ ਮਾਨਵਤਾ ਭਲਾਈ ਦੇ ਕਾਰਜ ਕਰਕੇ ਲੋੜਵੰਦਾਂ ਦੀ ਮਦਦ ਵੀ ਕੀਤੀ ਜਾ ਰਹੀ ਹੈ। ਇਸੇ ਮਾਨਵਤਾ ਭਲਾਈ ਕਾਰਜਾਂ ਦੀ ਲੜ੍ਹੀ ਨੂੰ ਹੋਰ ਅੱਗੇ ਵਧਾਉਂਦੇ ਹੋਏ ਡੇਰਾ ਸੱਚਾ ਸੌਦਾ ਸਾਂਝਾ ਧਾਮ ਮਲੋਟ ’ਚ ਲੋੜਵੰਦ ਬੱਚਿਆਂ ਅਤੇ ਲੋੜਵੰਦ ਪਰਿਵਾਰਾਂ ਨੂੰ ਨਵੇਂ ਕਪੜੇ ਵੰਡੇ ਗਏ।

    ਜਾਣਕਾਰੀ ਦਿੰਦਿਆਂ ਬਲਾਕ ਮਲੋਟ ਦੇ ਜਿੰਮੇਵਾਰ ਰਮੇਸ ਠਕਰਾਲ ਇੰਸਾਂ, ਅਮਰਜੀਤ ਸਿੰਘ ਬਿੱਟਾ ਇੰਸਾਂ, ਸੱਤਪਾਲ ਇੰਸਾਂ, ਸੰਭੂ ਇੰਸਾਂ, ਗੋਪਾਲ ਇੰਸਾਂ, ਪਰਦੀਪ ਇੰਸਾਂ, ਬਲਾਕ ਭੰਗੀਦਾਸ ਗੋਰਖ ਸੇਠੀ ਇੰਸਾਂ, ਸੇਵਾਦਾਰ ਸੁਰੇਸ ਗੋਇਲ ਇੰਸਾਂ, ਨਾਨਕ ਚੰਦ ਇੰਸਾਂ, ਸੰਕਰ ਇੰਸਾਂ, ਸੁਨੀਲ ਜਿੰਦਲ ਇੰਸਾਂ, ਮੋਹਿਤ ਭੋਲਾ ਇੰਸਾਂ, ਰਿੰਕੂ ਬੁਰਜਾਂ ਇੰਸਾਂ, ਵਜੀਰ ਇੰਸਾਂ, ਨਰਿੰਦਰ ਭੋਲਾ ਇੰਸਾਂ, ਰਾਹੁਲ ਇੰਸਾਂ ਨੇ ਦੱਸਿਆ ਕੇ ਪੂਜਨੀਕ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਆਗਮਨ ਦੀ ਖੁਸੀ ’ਚ ਜਿੱਥੇ ਬਲਾਕ ਮਲੋਟ ਦੀ ਸਾਧ-ਸੰਗਤ ਵੱਲੋਂ ਰੋਜਾਨਾ ਵਾਂਗ ਹੀ ਖੁਸੀਆਂ ਭਰੇ ਪ੍ਰੋਗਰਾਮ ਕੀਤੇ ਜਾ ਰਹੇ ਹਨ।

    ਉੱਥੇ ਨਾਲ ਨਾਲ ਪੂਜਨੀਕ ਗੁਰੂ ਜੀ ਦੇ ਪਵਿੱਤਰ ਵਚਨਾਂ ਤੇ ਅਮਲ ਕਰਦੇ ਹੋਏ ਐਤਵਾਰ ਨੂੰ ਡੇਰਾ ਸੱਚਾ ਸੌਦਾ ਸਾਂਝਾ ਧਾਮ ਮਲੋਟ ’ਚ75 ਛੋਟੇ ਬੱਚਿਆਂ ਦੇ ਨਵੇਂ ਸੂਟ, 50 ਲੇਡੀਜ ਨਵੇਂ ਸੂਟ, 8 ਕੁੜਤੇ ਪਜਾਮਿਆਂ ਦਾ ਕੱਪੜਾ ਲੋੜਵੰਦ ਬੱਚਿਆਂ, ਭੈਣਾਂ ਅਤੇ ਲੋੜਵੰਦ ਭਾਈਆਂ ਨੂੰ ਸੇਵਾਦਾਰ ਸੁਰੇਸ ਗੋਇਲ ਇੰਸਾਂ ਅਤੇ ਤੇਜਪਾਲ ਸੇਠੀ ਇੰਸਾਂ ਦੇ ਸਹਿਯੋਗ ਨਾਲ ਕਪੜੇ ਵੰਡੇ ਗਏ ਹਨ।

    ਜਿੰਮੇਵਾਰਾਂ ਨੇ ਦੱਸਿਆ ਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਆਗਮਨ ਦੀ ਖੁਸ਼ੀ ’ਚ ਜਿੱਥੇ ਹੋਰ ਖੁਸ਼ੀ ਭਰੇ ਪ੍ਰੋਗਰਾਮ ਕੀਤੇ ਜਾਣਗੇ ਉੱਥੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੁਆਰਾ ਦਿੱਤੀਆਂ ਮਾਨਵਤਾ ਭਲਾਈ ਸਿੱਖਿਆਵਾਂ ਤੇ ਅਮਲ ਕਰਦੇ ਹੋਏ ਮਾਨਵਤਾ ਭਲਾਈ ਦੇ ਕਾਰਜ ਹੋਰ ਵੀ ਵੱਧ ਚੜ੍ਹ ਕੇ ਕੀਤੇ ਜਾਣਗੇ।

    ਜਿੰਮੇਵਾਰਾਂ ਨੇ ਦੱਸਿਆ ਕੇ ਪੂਜਨੀਕ ਗੁਰੂ ਜੀ ਨੇ ਸਾਨੂੰ ਹਮੇਸ਼ਾ ਹੀ ਮਾਨਵਤਾ ਭਲਾਈ ਦਾ ਪਾਠ ਪੜ੍ਹਾਇਆ ਹੈ ਅਤੇ ਪੂਜਨੀਕ ਗੁਰੂ ਜੀ ਦੇ ਵਚਨਾਂ ਅਨੁਸਾਰ ਵਧ-ਚੜ ਕੇ ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ ਅਤੇ ਇਸੇ ਤਰ੍ਹਾਂ ਕਰਦੇ ਹੀ ਰਹਾਂਗੇ। ਇਸ ਮੌਕੇ ਟੈਂਟ ਸੰਮਤੀ ਦੇ ਸੇਵਾਦਾਰ ਮੁਖਤਿਆਰ ਸਿੰਘ ਇੰਸਾਂ, ਪ੍ਰੇਮ ਚਾਵਲਾ ਇੰਸਾਂ, ਸੋਨੂੰ ਇੰਸਾਂ, ਪਿ੍ਰੰਸ ਇੰਸਾਂ, ਰਾਮ ਬਿਲਾਸ ਇੰਸਾਂ ਨੇ ਵੀ ਆਪਣੀ ਸੇਵਾ ਬਾਖੂਬੀ ਨਿਭਾਈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here