CBI ਨੇ ਕਿਹਾ, ਸਬੂਤਾਂ ਨਾਲ ਹੋਈ ਛੇੜਛਾੜ
- ਸੁਪਰੀਮ ਕੋਰਟ ਨੇ ਕਿਹਾ, 30 ਸਾਲਾਂ ’ਚ ਅਜਿਹੀ ਲਾਪਰਵਾਹੀ ਨਹੀਂ ਹੋਈ
ਕੋਲਕਾਤਾ/ਨਵੀਂ ਦਿੱਲੀ (ਏਜੰਸੀ)। Kolkata Doctor Case: ਕੋਲਕਾਤਾ ਦੇ ਆਰਜ਼ੀ ਕਰ ਮੈਡੀਕਲ ਕਾਲਜ਼ ਹਸਪਤਾਲ ’ਚ 9 ਅਗਸਤ ਨੂੰ ਹੋਈ ਟ੍ਰੇਨੀ ਡਾਕਟਰ ਨਾਲ ਦਰਿੰਦਗੀ ਕੇਸ ’ਚ ਅੱਜ (22 ਅਗਸਤ) ਨੂੰ ਸੁਪਰੀਮ ਕੋਰਟ ’ਚ ਸੁਣਵਾਈ ਹੋਈ। ਜਿਸ ਤੋਂ ਬਾਅਦ ਹੁਣ ਏਮਜ਼ ਡਾਕਟਰਾਂ ਨੇ 11 ਦਿਨਾਂ ਤੋਂ ਚੱਲ ਰਹੀ ਹੜਤਾਲ ਖਤਮ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਸੀਜੇਆਈ ਨੇ ਕਿਹਾ ਸੀ ਕਿ ਡਾਕਟਰ ਕੰਮ ’ਤੇ ਵਾਪਸ ਆ ਜਾਣ। ਹਸਪਤਾਲਾਂ ਦੀ ਸਥਿਤੀ ਜਾਣਦਾ ਹਾਂ। ਮੈਂ ਖੁੱਦ ਇੱਕ ਸਰਕਾਰੀ ਹਸਪਤਾਲ ਦੇ ਫਰਸ਼ ’ਤੇ ਸੋਇਆ ਹਾਂ, ਜਦੋਂ ਮੇਰੇ ਪਰਿਵਾਰ ਦਾ ਇੱਕ ਮੈਂਬਰ ਬਿਮਾਰ ਸੀ। ਵਾਪਸ ਆਉਣ ਤੋਂ ਬਾਅਦ ਤੁਹਾਡੇ ’ਤੇ ਕੋਈ ਐਕਸ਼ਨ ਨਹੀਂ ਲਿਆ ਜਾਵੇਗਾ।
Read This : Kolkata Doctor Case : ਡਾਕਟਰ ਕੰਮ ’ਤੇ ਵਾਪਸ ਆਉਣ, ਮਰੀਜ਼ ਪ੍ਰੇਸ਼ਾਨ ਹਨ : CJI
ਸੀਜੇਆਈ ਨੇ ਕਿਹਾ ਕਿ ਡਾਕਟਰ ਕੰਮ ’ਤੇ ਵਾਪਸ ਜਾਣ ਲਈ ਤਿਆਰ ਹਨ। ਸੂਬਾ ਸਰਕਾਰਾਂ ਡਾਕਟਰਾਂ ਲਈ ਕੁੱਝ ਸੁਰੱਖਿਆ ਇੰਤਜ਼ਾਮ ਕਰ ਸਕਦੀਆਂ ਹਨ। ਅਸੀਂ ਕੇਂਦਰੀ ਸਿਹਤ ਮੰਤਰਾਲੇ ਨੂੰ ਨਿਰਦੇਸ਼ ਦਿੰਦੇ ਹਾਂ ਕਿ ਉਹ ਸੂਬੇ ਦੇ ਮੁੱਖ ਸਚਿਵਾਂ ਤੇ ਡੀਜੀਪੀ ਨਾਲ ਮਿਲ ਕੇ ਸੁਰੱਖਿਆ ਪੱਕੀ ਕਰਨ। ਉੱਧਰ ਸੁਣਵਾਈ ਦੌਰਾਨ ਸੀਬੀਆਈ ਨੇ ਕੋਰਟ ’ਚ ਕਿਹਾ, ਕ੍ਰਾਈਮ ਸੀਨ ’ਤੇ ਛੇੜਛਾੜ ਹੋਈ ਹੈ। ਜਸਟਿਸ ਜੇਬੀ ਪਾਰਦੀਵਾਲਾ ਨੇ ਕਿਹਾ, ਕੋਲਕਾਤਾ ਪੁਲਿਸ ਦੀ ਭੂਮਿਕਾ ’ਤੇ ਸ਼ੱਕ ਹੈ। ਜਾਂਚ ’ਚ ਅਜਿਹੀ ਲਾਪਰਵਾਹੀ ਆਪਣੇ 30 ਸਾਲਾਂ ਦੇ ਕਰੀਅਰ ’ਚ ਨਹੀਂ ਵੇਖੀ। ਮਾਮਲੇ ’ਚ ਅਗਲੀ ਸੁਣਵਾਈ ਹੁਣ 5 ਸਤੰਬਰ ਨੂੰ ਹੋਵੇਗੀ। Kolkata Doctor Case