35 ਲੱਖ ਰੁਪਏ ਤੋਂ ਵੱਧ ਦੀ ਧੋਖਾਧੜੀ ਦਾ ਮਾਮਲਾ ਦਰਜ਼

Fraud News

45 ਹਜ਼ਾਰ ਯੂਐਸ ਡਾਲਰ ਅਡਵਾਂਸ ਲੈ ਕੇ ਵੀ ਨਹੀਂ ਦਿੱਤੀ ਮਾਲ ਦੀ ਸਪਲਾਈ, ਮਾਮਲਾ ਦਰਜ਼

ਲੁਧਿਆਣਾ (ਜਸਵੀਰ ਸਿੰਘ ਗਹਿਲ)। ਜ਼ਿਲੇ ਦੇ ਥਾਣਾ ਸਾਹਨੇਵਾਲ ਦੀ ਪੁਲਿਸ ਵੱਲੋਂ ਯੂ.ਕੇ. ਦੀ ਇੱਕ ਕੰਪਨੀ ਦੇ ਅਧਿਕਾਰੀ ਦੀ ਸ਼ਿਕਾਇਤ ’ਤੇ ਸਨਅੱਤੀ ਸ਼ਹਿਰ ਲੁਧਿਆਣਾ ਦੇ ਇੱਕ ਵਿਅਕਤੀ ’ਤੇ 35 ਲੱਖ ਰੁਪਏ ਤੋਂ ਵੱਧ ਦੀ ਧੋਖਾਧੜੀ ਦਾ ਮਾਮਲਾ ਦਰਜ਼ ਕੀਤਾ ਗਿਆ ਹੈ। ਮਾਮਲਾ 2021 ਦਾ ਹੈ ਜਿਸ ’ਚ ਪੁਲਿਸ ਵੱਲੋਂ ਹਾਲੇ ਤੱਕ ਕਿਸੇ ਦੀ ਵੀ ਗਿ੍ਰਫ਼ਤਾਰੀ ਨਹੀਂ ਪਾਈ ਗਈ। (Fraud)

ਗੌਰਵ ਯਾਂਦਵ ਵਾਸੀ ਨਿਊ ਦਿੱਲੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਐਲ.ਐਸ. ਐਂਡ ਡੈਨ ਇੰਟਰਨੈਸ਼ਨਲ ਲਿਮਟਿਡ ਯੂ.ਕੇ. ਕੰਪਨੀ ਦਾ ਰੀਪੇ੍ਰਜੈਂਟੇਟਿਵ (ਪ੍ਰਤੀਨਿਧੀ) ਹੈ। ਇਸ ਲਈ ਉਸ ਕੋਲ ਕੰਪਨੀ ਦੀ ਤਰਫ਼ੋਂ ਕਾਨੂੰਨੀ ਕਾਰਵਾਈ ਕਰਨ ਦੇ ਅਧਿਕਾਰ ਪ੍ਰਾਪਤ ਹਨ। ਉਨਾਂ ਅੱਗੇ ਦੱਸਿਆ ਕਿ ਉਨਾਂ ਦੀ ਕੰਪਨੀ ਵੱਲੋਂ ਸਾਲ 2021 ਵਿੱਚ ਸਿੰਘ ਟੇ੍ਰਡਰਜ ਗੇਂਦਾ ਕਲੋਨੀ ਨੰਦਪੁਰ ਸਾਹਨੇਵਾਲ ਦੇ ਮਾਲਕ ਜਸਪ੍ਰੀਤ ਸਿੰਘ ਉਬਰਾਏ ਵਾਸੀ ਰਾਮ ਨਗਰ ਲੁਧਿਆਣਾ ਨੂੰ ਪਾਰਾ ਅਰਾਮਿਡ ਕਲੀਨ ਕਲਿੱਪਸ ਫੈਬਰਿਕ ਸਪਲਾਈ ਕਰਨ ਲਈ 45 ਹਜ਼ਾਰ ਯੂ.ਐਸ. ਡਾਲਰ (37 ਲੱਖ 45 ਹਜ਼ਾਰ 8 ਸੌ ਰੁਪਏ) ਅਡਵਾਂਸ ’ਚ ਦਿੱਤੇ ਸਨ ਪਰ ਉਕਤ ਵਿਅਕਤੀ ਵੱਲੋਂ ਪੈਸੇ ਹਾਸਲ ਕਰ ਲਏ ਜਾਣ ਦੇ ਬਾਵਜੂਦ ਕੰਪਨੀ ਨੂੰ ਪਾਰਾ ਅਰਾਮਿਡ ਕਲੀਨ ਕਲਿੱਪਸ ਫੈਬਰਿਕ ਸਪਲਾਈ ਨਹੀਂ ਕੀਤਾ।

ਰਾਸ਼ਟਰੀ ਪੁਲਿਸ ਯਾਦਗਾਰੀ ਦਿਵਸ ਮੌਕੇ ਐਸਐਸਪੀ, ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ

ਜਿਸ ਪਿੱਛੋਂ ਥਾਣਾ ਸਾਹਨੇਵਾਲ ਵਿਖੇ ਸ਼ਿਕਾਇਤ ਦਿੱਤੀ ਗਈ। ਜਿਸ ਸਬੰਧੀ 14 ਜੂਨ 2023 ਨੂੰ ਮੁਦੱਈ ਵੱਲੋਂ ਮੌਸੂਲ ਹੋਣ ’ਤੇ ਤਫ਼ਤੀਸ ਉਪਰੰਤ ਮਾਮਲਾ ਦਰਜ਼ ਕੀਤਾ ਗਿਆ ਹੈ। ਜਾਂਚ ਅਧਿਕਾਰੀ ਇੰਦਰਜੀਤ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਸੰਘ ਟੇ੍ਰਡਰਜ ਗੇਂਦਾ ਕਲੋਨੀ ਨੰਦਪੁਰ ਸਾਹਨੇਵਾਲ ਦੇ ਮਾਲਕ ਜਸਪ੍ਰੀਤ ਸਿੰਘ ਉਬਰਾਏ ਵਾਸੀ ਰਾਮ ਨਗਰ ਲੁਧਿਆਣਾ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਗਿਆ ਹੈ ਪਰ ਹਾਲੇ ਗਿ੍ਰਫ਼ਤਾਰੀ ਨਹੀਂ ਪਾਈ ਗਈ।  (Fraud)

LEAVE A REPLY

Please enter your comment!
Please enter your name here