ਗ੍ਰੀਸ ’ਚ ਕਾਰਗੋ ਜਹਾਜ ਹਾਦਸਾਗ੍ਰਸਤ

ਗ੍ਰੀਸ ’ਚ ਕਾਰਗੋ ਜਹਾਜ ਹਾਦਸਾਗ੍ਰਸਤ

ਐਥਿਨਜ਼। ਉੱਤਰੀ ਯੂਨਾਨ ਦੇ ਸ਼ਹਿਰ ਕਵਾਲਾ ਦੇ ਕੋਲ ਇੱਕ ਕਾਰਗੋ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਬੀਬੀਸੀ ਨੇ ਐਤਵਾਰ ਨੂੰ ਆਪਣੀ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਹੈ। ਯੂਕਰੇਨ ਦੀ ਇੱਕ ਕੰਪਨੀ ਦੁਆਰਾ ਸੰਚਾਲਿਤ ਇੱਕ ਐਂਟੋਨੋਵ-12 ਸ਼ਨੀਵਾਰ ਨੂੰ ਸਰਬੀਆ ਤੋਂ ਜਾਰਡਨ ਲਈ ਉਡਾਣ ਭਰ ਰਿਹਾ ਸੀ ਜਦੋਂ ਇਹ ਹਾਦਸਾਗ੍ਰਸਤ ਹੋ ਗਿਆ। ਇਹ ਤੁਰੰਤ ਸਪੱਸ਼ਟ ਨਹੀਂ ਹੋਇਆ ਹੈ ਕਿ ਜਹਾਜ਼ ਵਿੱਚ ਕਿੰਨੇ ਲੋਕ ਸਵਾਰ ਸਨ ਅਤੇ ਕੀ ਉਨ੍ਹਾਂ ਵਿੱਚੋਂ ਕੋਈ ਬਚਿਆ ਹੈ। ਕੁਝ ਰਿਪੋਰਟਾਂ ਵਿੱਚ ਜਹਾਜ਼ ਵਿੱਚ ਅੱਠ ਲੋਕ ਸਵਾਰ ਦੱਸੇ ਜਾ ਰਹੇ ਹਨ।

ਗ੍ਰੀਸ ਦੇ ਰਾਸ਼ਟਰੀ ਪ੍ਰਸਾਰਕ ਈਆਰਟੀ ਨੇ ਆਪਣੀ ਰਿਪੋਰਟ ’ਚ ਕਿਹਾ ਕਿ ਜਹਾਜ਼ 12 ਟਨ ਮਾਲ ਲੈ ਕੇ ਜਾ ਰਿਹਾ ਸੀ, ਜਿਸ ਨੂੰ ਸੰਭਾਵੀ ਤੌਰ ’ਤੇ ਖਤਰਨਾਕ ਦੱਸਿਆ ਗਿਆ ਹੈ। ਇੰਜਣ ਫੇਲ ਹੋਣ ਨੂੰ ਦੇਖਦੇ ਹੋਏ ਪਾਇਲਟ ਨੇ ਕਵਾਲਾ ਏਅਰਪੋਰਟ ’ਤੇ ਐਮਰਜੈਂਸੀ ਲੈਂਡਿੰਗ ਦੀ ਅਪੀਲ ਕੀਤੀ ਪਰ ਜਹਾਜ਼ ਰਨਵੇ ’ਤੇ ਨਹੀਂ ਪਹੁੰਚ ਸਕਿਆ। ਫੁਟੇਜ ਸਾਹਮਣੇ ਆਈ ਹੈ, ਜਿਸ ’ਚ ਜਹਾਜ਼ ਪਹਿਲਾਂ ਹੀ ਅੱਗ ਦੀਆਂ ਲਪਟਾਂ ’ਚ ਨਜ਼ਰ ਆ ਰਿਹਾ ਹੈ ਅਤੇ ਇਹ ਧਰਤੀ ਨੂੰ ਛੂਹਦੇ ਹੀ ਫਟ ਗਿਆ। ਅਧਿਕਾਰੀਆਂ ਮੁਤਾਬਕ ਹਾਦਸੇ ਦੀ ਸਥਿਤੀ ਨੂੰ ਦੇਖਦੇ ਹੋਏ ਫਾਇਰ ਬਿ੍ਰਗੇਡ ਦੀਆਂ ਸੱਤ ਗੱਡੀਆਂ ਨੂੰ ਮੌਕੇ ’ਤੇ ਰਵਾਨਾ ਕੀਤਾ ਗਿਆ ਪਰ ਲਗਾਤਾਰ ਧਮਾਕਿਆਂ ਕਾਰਨ ਉਹ ਹਾਦਸੇ ਵਾਲੀ ਥਾਂ ’ਤੇ ਨਹੀਂ ਪਹੁੰਚ ਸਕੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ