Trending News: ਅਰਰੀਆ (ਸੱਚ ਕਹੂੰ ਨਿਊਜ਼)। ਬਿਹਾਰ ਦੇ ਅਰਰੀਆ ਜ਼ਿਲ੍ਹੇ ਤੋਂ ਰੇਲਵੇ ਸਟੇਸ਼ਨ ਪ੍ਰਬੰਧਨ ਦੀ ਲਾਪਰਵਾਹੀ ਦਾ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਬਿਨਾਂ ਕਿਸੇ ਜਾਂਚ ਦੇ ਰੇਲਵੇ ਸਟੇਸ਼ਨ ਪ੍ਰਬੰਧਨ ਨੇ ਜ਼ਿੰਦਾ ਔਰਤ ਨੂੰ ਮ੍ਰਿਤਕ ਮੰਨਿਆ ਤੇ ਪੋਸਟਮਾਰਟਮ ਲਈ ਆਰਪੀਐਫ-ਜੀਆਰਪੀ ਨੂੰ ਇੱਕ ਮੈਮੋ ਭੇਜਿਆ। ਹਾਸਲ ਹੋਈ ਜਾਣਕਾਰੀ ਅਨੁਸਾਰ ਪੂਰਾ ਮਾਮਲਾ ਬਿਹਾਰ ਦੇ ਅਰਰੀਆ ਜ਼ਿਲ੍ਹੇ ਦੇ ਫੋਰਬਸਗੰਜ ਰੇਲਵੇ ਸਟੇਸ਼ਨ ਨਾਲ ਸਬੰਧਤ ਹੈ। ਔਰਤ ਕਈ ਘੰਟਿਆਂ ਤੱਕ ਕੰਬਲ ’ਚ ਲਪੇਟੀ ਰਹੀ ਤੇ ਸਟੇਸ਼ਨ ਅਧਿਕਾਰੀ ਨੇ ਉਸ ਨੂੰ ਮ੍ਰਿਤਕ ਮੰਨਿਆ ਤੇ ਪੋਸਟਮਾਰਟਮ ਲਈ ਆਰਪੀਐਫ-ਜੀਆਰਪੀ ਨੂੰ ਇੱਕ ਮੈਮੋ ਭੇਜਿਆ।
ਇਹ ਖਬਰ ਵੀ ਪੜ੍ਹੋ : Punjab Government News: ਮਾਨ ਸਰਕਾਰ ਨੇ ਪੰਜਾਬ ਨੂੰ ਦਿੱਤਾ ਇੱਕ ਹੋਰ ਤੋਹਫਾ, ਪੜ੍ਹੋ ਪੂਰੀ ਖਬਰ
ਜਦੋਂ ਜੀਆਰਪੀ ਤੇ ਆਰਪੀਐਫ ਉਸ ਨੂੰ ਪੋਸਟਮਾਰਟਮ ਲਈ ਲੈ ਕੇ ਪਹੁੰਚੀ ਤਾਂ ਔਰਤ ਜ਼ਿੰਦਾ ਪਾਈ ਗਈ। ਔਰਤ ਬੀਮਾਰ ਸੀ ਤੇ ਕਿਸੇ ਦੀ ਮਦਦ ਦੀ ਉਡੀਕ ਕਰ ਰਹੀ ਸੀ। ਜਦੋਂ ਸਟੇਸ਼ਨ ਮਾਸਟਰ ਨੇ ਮੌਕੇ ’ਤੇ ਔਰਤ ਨੂੰ ਜ਼ਿੰਦਾ ਵੇਖਿਆ ਤਾਂ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਜੋਗਬਨੀ ਜੀਆਰਪੀ ਥਾਣਾ ਮੁਖੀ ਨਿਤੀਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਫੋਰਬਸਗੰਜ ਸਟੇਸ਼ਨ ਮੈਨੇਜਰ ਨੇ ਔਰਤ ਦੀ ਮੌਤ ਦਾ ਮੈਮੋ ਦਿੱਤਾ ਸੀ। ਜਦੋਂ ਉਹ ਔਰਤ ਨੂੰ ਪੋਸਟਮਾਰਟਮ ਲਈ ਲੈਣ ਪਹੁੰਚੇ ਤਾਂ ਉਹ ਜ਼ਿੰਦਾ ਪਾਈ ਗਈ। ਫਿਲਹਾਲ ਔਰਤ ਦਾ ਸਥਾਨਕ ਉਪ ਮੰਡਲ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ ਅਤੇ ਉਸ ਦੀ ਸਿਹਤ ’ਚ ਸੁਧਾਰ ਹੋ ਰਿਹਾ ਹੈ। Trending News