ਪਲਾਸਟਿਕ ਟੈਕਨਾਲੋਜੀ ਵਿੱਚ ਕਰੀਅਰ

ਬੀ. ਟੈੱਕ ਇਨ ਪਲਾਸਟਿਕ ਟੈਕਨਾਲੋਜੀ ਵਿਚ ਦਾਖਲਾ ਲੈਣ ਲਈ ਫਿਜ਼ਿਕਸ, ਕੈਮਿਸਟਰੀ ਅਤੇ ਮੈਥੇਮੈਟਿਕਸ ਵਿਸ਼ਿਆਂ ਦੇ ਨਾਲ +2 ‘ਚ ਘੱਟੋ-ਘੱਟ 50 ਫੀਸਦੀ ਅੰਕ ਹਾਸਲ ਕਰਨਾ ਜ਼ਰੂਰੀ ਹੈ ਐਮ. ਟੈਕ ਜਾਂ ਪੀਜੀ ਡਿਪਲੋਮਾ ਕਰਨ ਲਈ ਕੈਮੀਕਲ ਇੰਜੀਨੀਅਰਿੰਗ/ ਪਲਾਸਟਿਕ ਰਬਰ ਟੈਕਨਾਲੋਜੀ/ ਮੈਕੇਨੀਕਲ ਇੰਜੀਨੀਅਰਿੰਗ/ ਟੈਕਸਟਾਈਲ ਇੰਜੀਨੀਅਰਿੰਗ ‘ਚ ਬੀ. ਟੈਕ/ ਬੀਈ ਡਿਗਰੀ ਜਾਂ ਡਿਪਲੋਮਾ ਜ਼ਰੂਰੀ ਹੈ

ਵਰਤਮਾਨ ਸਮੇਂ ‘ਚ ਪਲਾਸਟਿਕ ਆਦਮੀ ਦੇ ਜੀਵਨ ਦਾ ਇੱਕ ਅਹਿਮ ਹਿੱਸਾ ਹੋ ਗਿਆ ਹੈ ਆਮ ਆਦਮੀ ਦੀਆਂ ਜ਼ਰੂਰਤਾਂ ਤੋਂ ਲੈ ਕੇ ਉਦਯੋਗ ਜਗਤ ਤੱਕ ‘ਚ ਪਲਾਸਟਿਕ ਦੀ ਵਰਤੋਂ ਦਿਨੋ-ਦਿਨ ਵਧਦੀ ਜਾ ਰਹੀ ਹੈ ਪਲਾਸਟਿਕ ਦੀ ਵਧਦੀ ਵਰਤੋਂ ਨੇ ਪਲਾਸਟਿਕ ਟੈਕਨਾਲੋਜੀ ਦੇ ਖੇਤਰ ਨੂੰ ਬਹੁਤ ਵਿਸ਼ਾਲ ਬਣਾ ਦਿੱਤਾ ਹੈ ਇੰਡਸਟਰੀ ਦਾ ਲਗਾਤਾਰ ਵਿਸਥਾਰ ਹੋਣ ਕਾਰਨ ਇਸ ਵਿਚ ਮਾਹਿਰਾਂ ਦੀ ਮੰਗ ‘ਚ ਲਗਾਤਾਰ ਵਾਧਾ ਹੋ ਰਿਹਾ ਹੈ ਪਲਾਸਟਿਕ ਟੈਕਨਾਲੋਜੀ ਦਾ ਕੰਮ ਇਸ ਇੰਡਸਟਰੀ ਵਿਚ ਬਹੁਤ ਹੀ ਮਹੱਤਵਪੂਰਨ ਹੈ

ਕੰਮ:

ਪਲਾਸਟਿਕ ਟੈਕਨਾਲੋਜਿਸਟ ਰਾਅ ਮੈਟੀਰੀਅਲ ਨੂੰ ਵੱਖ-ਵੱਖ ਪ੍ਰਕਿਰਿਆਵਾਂ ‘ਚੋਂ ਲੰਘਾ ਕੇ ਪ੍ਰੋਡਕਟਜ਼ ਦਾ ਨਿਰਮਾਣ ਕਰਦੇ ਹਨ ਉਹ ਸੋਧ ਅਤੇ ਖੋਜ ਦਾ ਕੰਮ ਵੀ ਕਰਦੇ ਹਨ ਇਨ੍ਹਾਂ ਕੰਮਾਂ ਦੇ ਨਤੀਜੇ ਵਜੋਂ ਹਰ ਦਿਨ ਨਵੇਂ ਤਰ੍ਹਾਂ ਦੇ ਪ੍ਰੋਡਕਟ ਬਜ਼ਾਰ ‘ਚ ਲਾਂਚ ਹੁੰਦੇ ਹਨ

ਯੋਗਤਾ:

ਬੀ. ਟੈੱਕ ਇਨ ਪਲਾਸਟਿਕ ਟੈਕਨਾਲੋਜੀ ਵਿਚ ਦਾਖਲਾ ਲੈਣ ਲਈ ਫਿਜ਼ਿਕਸ, ਕੈਮਿਸਟਰੀ ਅਤੇ ਮੈਥੇਮੈਟਿਕਸ ਵਿਸ਼ਿਆਂ ਦੇ ਨਾਲ +2 ‘ਚ ਘੱਟੋ-ਘੱਟ 50 ਫੀਸਦੀ ਅੰਕ ਹਾਸਲ ਕਰਨਾ ਜ਼ਰੂਰੀ ਹੈ ਐਮ. ਟੈਕ ਜਾਂ ਪੀਜੀ ਡਿਪਲੋਮਾ ਕਰਨ ਲਈ ਕੈਮੀਕਲ ਇੰਜੀਨੀਅਰਿੰਗ/ ਪਲਾਸਟਿਕ ਰਬਰ ਟੈਕਨਾਲੋਜੀ/ ਮੈਕੇਨੀਕਲ ਇੰਜੀਨੀਅਰਿੰਗ/ ਟੈਕਸਟਾਈਲ ਇੰਜੀਨੀਅਰਿੰਗ ‘ਚ ਬੀ. ਟੈਕ/ ਬੀਈ ਡਿਗਰੀ ਜਾਂ ਡਿਪਲੋਮਾ ਜ਼ਰੂਰੀ ਹੈ ਫਿਜ਼ਿਕਸ ਜਾਂ ਕੈਮਿਸਟੀ ‘ਚ ਐਮਐਸਸੀ ਕਰਨ ਵਾਲੇ ਵਿਦਿਆਰਥੀ ਵੀ ਪਲਾਸਟਿਕ ਟੈਕਨਾਲੋਜੀ ‘ਚ ਐਮ. ਟੈਕ ਕਰ ਸਕਦੇ ਹਨ ਜਿਨ੍ਹਾਂ ਵਿਦਿਆਰਥੀਆਂ ਨੇ ਗੇਟ ਪ੍ਰੀਖਿਆ ਪਾਸ ਕੀਤੀ ਹੈ, ਉਨ੍ਹਾਂ ਨੂੰ ਐਮ. ਟੈਕ ‘ਚ ਪਹਿਲ ਦਿੱਤੀ ਜਾਂਦੀ ਹੈ

ਵਿਅਕਤੀਗਤ ਗੁਣ:

ਇਸ ਇੰਡਸਟਰੀ ‘ਚ ਭਵਿੱਖ ਸੰਵਾਰਨ ਲਈ ਨੌਜਵਾਨਾਂ ਕੋਲ ਸਿੱਖਿਆ ਯੋਗਤਾ ਦੇ ਨਾਲ ਸਖ਼ਤ ਮਿਹਨਤ, ਕਲਪਨਾਸ਼ੀਲਤਾ ਅਤੇ ਭੌਤਿਕ  ਰਸਾਇਣ ਵਿਗਿਆਨ ‘ਚ ਡੂੰਘੀ ਰੁਚੀ ਜ਼ਰੂਰੀ ਹੈ

ਮੌਕੇ:

ਭਾਰਤ ਸਰਕਾਰ ਨੇ ਪਲਾਸਟਿਕ ਉਦਯੋਗ ਨੂੰ ਮੁੱਖ ਪਹਿਲ ਵਾਲਾ ਖੇਤਰ ਮੰਨਿਆ ਹੈ ਭਾਰਤ ‘ਚ ਪਲਾਸਟਿਕ ਦੀ ਮੰਗ ਹਰ ਸਾਲ 10 ਤੋਂ 14 ਫੀਸਦੀ ਦੀ ਦਰ ਨਾਲ ਵਧ ਰਹੀ ਹੈ ਇਸ ਉਦਯੋਗ ‘ਚ ਭਾਰਤ ਦਾ 3500 ਕਰੋੜ ਰੁਪਏ ਦਾ ਸਾਲਾਨਾ ਕਾਰੋਬਾਰ ਹੈ
ਇੱਕ ਅਨੁਮਾਨ ਮੁਤਾਬਕ, ਭਾਰਤ ‘ਚ ਵਧਦੀ ਪਲਾਸਟਿਕ  ਦੀ ਖਪਤ ਨੂੰ ਵੇਖਦੇ ਹੋਏ ਆਉਣ ਵਾਲੇ ਸਾਲਾਂ ‘ਚ 15 ਲੱਖ ਵਿਅਕਤੀਆਂ ਨੂੰ ਰੁਜ਼ਗਾਰ ਦੇ ਮੌਕੇ ਹਾਸਲ ਹੋ ਸਕਦੇ ਹਨ ਪਲਾਸਟਿਕ ਟੈਕਨਾਲੋਜੀ ਦਾ ਕੋਰਸ ਪੂਰਾ ਕਰਨ ਤੋਂ ਬਾਅਦ ਕੰਪਿਊਟਰ, ਇਲੈਕਟ੍ਰੀਕਲ ਜਾਂ ਇਲੈਕਟ੍ਰੋਨਿਕਸ ‘ਚ ਨੌਕਰੀ ਹਾਸਲ ਕੀਤੀ ਜਾ ਸਕਦੀ ਹੈ ਜਨਤਕ ਖੇਤਰ ‘ਚ ਪਲਾਸਟਿਕ ਟੈਕਨਾਲੋਜੀ ਨੂੰ ਪੈਟਰੋਲੀਅਮ ਮੰਤਰਾਲਾ, ਆਇਲ ਐਂਡ ਨੈਚੂਰਲ ਗੈਸ ਕਮਿਸ਼ਨ, ਇੰਜੀਨੀਅਰਿੰਗ ਪਲਾਂਟਾਂ, ਪੈਟਰੋਕੈਮੀਕਲ, ਵੱਖ-ਵੱਖ ਸੂਬਿਆਂ ‘ਚ ਪਲਾਮਿਸਜ ਕਾਰਪ੍ਰੋਰੇਸ਼ਨਜ਼, ਪੈਟਰੋਲੀਅਮ ਕੰਜਰਵੇਸ਼ਨ, ਰਿਸਰਚ ਐਸੋਸੀਏਸ਼ਨ ਆਫ ਇੰਡੀਆ ਆਦਿ ‘ਚ ਕਰੀਅਰ ਦੇ ਚੰਗੇ ਮੌਕੇ ਹਨ ਇਸ ਤੋਂ ਇਲਾਵਾ ਮਾਰਕੀਟਿੰਗ ਅਤੇ ਮੈਨੇਜ਼ਮੈਂਟ ਦੇ ਖੇਤਰ ‘ਚ ਵੀ ਕਾਫੀ ਸਕੋਪ ਹੈ

ਕਮਾਈ:

ਸਰਕਾਰੀ ਖੇਤਰ ‘ਚ ਪਲਾਸਟਿਕ ਟੈਕਨਾਲੋਜੀ ਦੀ ਸ਼ੁਰੂਆਤੀ ਸੈਲਰੀ 8 ਤੋਂ 12 ਹਜ਼ਾਰ ਰੁਪਏ ਪ੍ਰਤੀ ਮਹੀਨਾ ਹੁੰਦੀ ਹੈ ਪ੍ਰਾਈਵੇਟ ਕੰਪਨੀਆਂ ‘ਚ ਸ਼ੁਰੂਆਤੀ ਪੱਧਰ ‘ਤੇ 10 ਤੋਂ 12 ਹਜ਼ਾਰ ਰੁਪਏ ਪ੍ਰਤੀ ਮਹੀਨਾ ਜਾਂ ਇਸ ਤੋਂ ਵੀ ਜ਼ਿਆਦਾ ਪ੍ਰਾਪਤ ਹੋ ਸਕਦੇ ਹਨ 2 ਜਾਂ 3 ਸਾਲਾਂ ਦੇ ਤਜ਼ਰਬੇ ਤੋਂ ਬਾਅਦ 20 ਤੋਂ 30 ਹਜ਼ਾਰ ਰੁਪਏ ਪ੍ਰਤੀ ਮਹੀਨਾ ਆਸਾਨੀ ਨਾਲ ਕਮਾ ਸਕਦੇ ਹੋ

ਕੋਰਸੇਜ਼

  • ਬੀ. ਟੈੱਕ ਇਨ ਪਲਾਸਟਿਕ ਟੈਕਨਾਲੋਜੀ (4 ਸਾਲ)
  • ਐਮ.ਟੈਕ ਇਨ ਪਲਾਸਟਿਕ ਟੈਕਨਾਲੋਜੀ (2 ਸਾਲ)
  • ਡਿਪਲੋਮਾ/ ਪੀਜੀ ਡਿਪਲੋਮਾ ਇਨ ਪਲਾਸਟਿਕ ਟੈਕਨਾਲੋਜੀ (3 ਸਾਲ)
  • ਡਿਪਲੋਮਾ/ਪੀਜੀ ਡਿਪਲੋਮਾ ਇਨ ਡਿਪਲੋਮਾ ਮੋਲਡ ਡਿਜ਼ਾਇਨ (3-4 ਸਾਲ)
  • ਪੀਜੀ ਡਿਪਲੋਮਾ ਇਨ ਪਲਾਸਟਿਕ ਪ੍ਰੋਸੈਸਿੰਗ ਐਂਡ ਟੈਸਟਿੰਗ (18 ਮਹੀਨੇ)
  • ਸੰਸਥਾਨ:
  • ਦਿੱਲੀ ਕਾਲਜ ਆਫ ਇੰਜੀਨੀਅਰਿੰਗ, ਦਿੱਲੀ
  • ਗੋਵਿੰਦ ਵੱਲਭਪੰਤ ਪਾਲੀਟੈਕਨਿਕ, ਨਵੀਂ ਦਿੱਲੀ
  • ਇੰਡੀਅਨ ਪਲਾਸਟਿਕ ਇੰਸਟੀਚਿਊਟ, ਮੁੰਬਈ
  • ਹਰਕੋਟਚ ਬਟਲਰ ਟੈਕਨਾਲੋਜੀਕਲ ਇੰਸਟੀਚਿਊਟ, ਕਾਨ੍ਹਪੁਰ
  • ਲਕਸ਼ਮੀਨਰਾਇਣ ਇੰਸਟੀਚਿਊਟ ਆਫ ਟੈਕਨਾਲੋਜੀ, ਉੱਤਰ ਪ੍ਰਦੇਸ਼
  • ਸੈਂਟਰਲ ਇੰਸਟੀਚਿਊਟ ਆਫ ਪਲਾਸਟਿਕ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਬ੍ਰਾਂਚ: ਭੋਪਾਲ, ਚੇਨੱਈ, ਲਖਨਊ, ਅਹਿਮਦਾਬਾਦ, ਭੁਵਨੇਸ਼ਵਰ, ਮੈਸੂਰ, ਗੁਹਾਟੀ
  • ਮਦਰਾਸ ਇੰਸਟੀਚਿਊਟ ਆਫ ਟੈਕਨਾਲੋਜੀ, ਅੰਨਾ ਯੂਨੀਵਰਸਿਟੀ, ਮੁੰਬਈ
  • ਸੰਤ ਲੌਂਗੋਵਾਲ ਇੰਡਸਟਰੀ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਪੰਜਾਬ
  • ਜਗਤ ਰਾਮ ਗਵਰਨਮੈਂਟ ਪਾਲੀਟੈਕਨਿਕ ਹੁਸ਼ਿਆਰਪੁਰ, ਪੰਜਾਬ
  • ਗਵਰਨਮੈਂਟ ਪਾਲੀਟੈਕਨਿਕ ਕਾਲਜ, ਕੋਟਾ, ਰਾਜਸਥਾਨ