ਪੱਤਰਕਾਰੀ ਯੂਨੀਵਰਸਿਟੀ ਦੀ ਲੋੜ

ਪੰ ਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਪੰਜਾਬ ਵਿੱਚ ਇੱਕ ਹੋਰ ਯੂਨੀਵਰਸਿਟੀ ਐਮ. ਐਸ. ਰੰਧਾਵਾ ਹਾਰਟੀਕਲਚਰਲ ਯੂਨੀਵਰਸਿਟੀ ਸਥਾਪਤ ਕੀਤੀ ਜਾਵੇਗੀ ਇਸੇ ਤਰ੍ਹਾਂ ਇਸ ਵਰ੍ਹੇ ਦਾ ਬਜਟ ਪੇਸ਼ ਕਰਦੇ ਹੋਏ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸਕੂਲੀ ਸਿੱਖਿਆ ਤੋਂ ਇਲਾਵਾ ਉਚੇਰੀ ਸਿੱਖਿਆ ਵੱਲ ਉਚੇਚਾ ਧਿਆਨ ਦੇਣ ਦੀ ਗੱਲ ਕਹੀ ਹੈ ਪੰਜਾਬ ਯੂਨੀਵਰਸਿਟੀ ਦੀ ਗ੍ਰਾਂਟ ਵਧਾਉਣਾ, ਸਰਕਾਰੀ ਕਾਲਜਾਂ ਵਿੱਚ ਇਨਟਰਨੈੱਟ ਸੇਵਾ ਮੁਫ਼ਤ ਦੇਣਾ, ਪੰਜਾਬ ਦੇ ਪੱਛੜੇ ਖੇਤਰਾਂ ਵਿੱਚ ਪੰਜ ਨਵੇਂ ਡਿਗਰੀ ਕਾਲਜ ਖੋਲ੍ਹਣਾ ਤੇ ਤਲਵੰਡੀ ਸਾਬੋ ਵਿਖੇ ਪੰਜਾਬੀ ਭਾਸ਼ਾ ਦੀ ਤਰੱਕੀ ਤੇ ਪਸਾਰ ਲਈ ਕੇਂਦਰੀ ਸੰਸਥਾ ਸਥਾਪਤ ਕਰਨ ਆਦਿ ਸ਼ਲਾਘਾਯੋਗ ਕਰਮ ਹਨ

ਵਿੱਤ ਮੰਤਰੀ ਦਾ ਬਜਟ ਦੌਰਾਨ ਇਹ ਕਹਿਣਾ ਕਿ  ਆਈ. ਸੀ. ਟੀ ਵਿਕਸਤ ਹੋ ਗਿਆ ਹੈ ਨਾ ਸਿਰਫ਼ ਵੈੱਬ ‘ਤੇ ਉਪਲਬਧ ਗਿਆਨ ਸਾਡੇ ਵਿਦਿਆਰਥੀਆਂ ਦੀ ਪਹੁੰਚ ਵਿੱਚ ਹੋਵੇ ਸਗੋਂ ਉਹ ਦੁਨੀਆ ਭਰ ਦੀਆਂ ਲਾਇਬ੍ਰੇਰੀਆਂ ਨਾਲ ਵੀ ਜੁੜੇ ਹੋਣ, ਬਿਲਕੁਲ ਦਰੁਸਤ ਕਦਮ ਹੈ ਇਸੇ ਤਰ੍ਹਾਂ ਮਨਪ੍ਰੀਤ ਬਾਦਲ ਜੋ ਕਿ ਖੁਦ ਉਰਦੂ ਭਾਸ਼ਾ ਦਾ ਪ੍ਰਸੰਸਕ ਹੈ, ਨੇ ਉਰਦੂ ਦੇ ਵਿਕਾਸ ਲਈ, ਮਲੇਰਕੋਟਲਾ ਵਿਖੇ ਉਰਦੂ ਅਕਾਦਮੀ ਨੂੰ ਵੱਡੀ ਗਰਾਂਟ ਦੇਣ ਦਾ ਫੈਸਲਾ ਕੀਤਾ ਹੈ ਕੈਪਟਨ ਸਰਕਾਰ ਦਾ ਨੌਜਵਾਨਾਂ ਨੂੰ ਲਾਹੇਵੰਦ ਰੁਜ਼ਗਾਰ ਉਪਲਬਧ ਕਰਾਉਣ ਲਈ ਵੱਡੀ ਪਹਿਲ ਕਦਮੀ ਦੇ ਅੰਤਰਗਤ ਕਿੱਤਾ ਮੁਖੀ ਸਿਖਲਾਈ ਮੁਹੱਈਆ ਕਰਾਉਣ ਲਈ ਰਾਜ ਵਿੱਚ ਇੱਕ ਸਕਿੱਲ (ਹੁਨਰ) ਯੂਨੀਵਰਸਿਟੀ ਸਥਾਪਤ ਕਰਨ ਦਾ ਇਰਾਦਾ ਹੈ

ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪ੍ਰਾਇਮਰੀ ਸਿੱਖਿਆ ਤੇ ਉਚੇਰੀ ਸਿੱਖਿਆ ਬਾਰੇ ਕੀਤੇ ਵਾਅਦੇ ਹਾਲ ਦੀ ਘੜੀ ਪ੍ਰੰਸਸਾ ਦੇ ਹੱਕਦਾਰ ਹਨ ਪਰ ਅਸਲੀ ਪ੍ਰਸੰਸਾ ਤਾਂ ਉਦੋਂ ਮਿਲੇਗੀ ਜਦੋਂ ਇਹ ਅਮਲੀ ਰੂਪ ‘ਚ ਲੋਕਾਂ ਸਾਹਮਣੇ ਆਉਣਗੇ ਨਿਰਸੰਦੇਹ ਅਜ਼ਾਦੀ ਦੋਂ ਬਾਦ ਪੰਜਾਬ ਦੇ ਵਿਕਾਸ ‘ਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਯੋਗਦਾਨ ਨੂੰ ਕਿਸੇ ਪੱਖੋਂ ਵੀ ਘਟਾ ਕੇ ਨਹੀਂ ਦੇਖਿਆ ਜਾ ਸਕਦਾ ਇਸੇ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪੰਜਾਬੀ ਭਾਸ਼ਾ ਤੇ ਪੰਜਾਬੀ ਸੱਭਿਆਚਾਰ ਦੀ ਪ੍ਰਫੁੱਲਤਾ ਲਈ ਬਹੁਤ ਮਿਹਨਤ ਕੀਤੀ ਹੈ ਪਿਛਲੇ ਦੋ-ਢਾਈ ਦਹਾਕਿਆਂ ‘ਚ ਪੰਜਾਬ ‘ਚ ਯੂਨੀਵਰਸਿਟੀਆਂ ਦਾ ਹੜ੍ਹ ਹੀ ਆ ਗਿਆ ਹੈ ਦੂਜੇ ਪਾਸੇ ਸਰਕਾਰੀ ਯੂਨੀਵਰਸਿਟੀਆਂ ਦੀ ਆਰਥਿਕ ਹਾਲਤ, ਸਰਕਾਰ ਦੀ ਆਰਥਿਕ ਹਾਲਤ ਨਾਲੋਂ ਵੀ ਭੈੜੀ ਹੋ ਚੁੱਕੀ ਹੈ ਪੰਜਾਬ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਤਕਨੀਕੀ ਯੂਨੀਵਰਸਿਟੀ ਬਣਾਉਣ ‘ਚ ਵੀ ਪੰਜਾਬ ਸਰਕਾਰ ਦਾ ਚੰਗਾ ਕਦਮ ਸੀ ਹੋਰ ਵੀ ਚੰਗਾ ਹੁੰਦਾ ਜੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੀ ਸਾਖ਼ ਅਤੇ ਵਿਸ਼ਵਾਸਯੋਗਤਾ ਵਧਾਉਣ ਲਈ ਧਿਆਨ ਦਿੱਤਾ ਜਾਂਦਾ ਇਸੇ ਤਰ੍ਹਾਂ ਪੰਜਾਬ ‘ਚ ਮੈਡੀਕਲ ਸਿੱਖਿਆ ਨੂੰ ਪ੍ਰਫੁੱਲਤ ਕਰਨ ਲਈ ਮੈਡੀਕਲ ਯੂਨੀਵਰਸਿਟੀ ਸਥਾਪਤ ਕੀਤੀ ਗਈ ਕਿਸਾਨਾਂ ਨੂੰ ਪਸ਼ੂਧਨ ਤੋਂ ਧਨ ਕਮਾਉਣ ਹਿੱਤ ਉਤਸ਼ਾਹਿਤ ਕਰਨ ਲਈ ਵੈਟਨਰੀ ਯੂਨੀਵਰਸਿਟੀ ਸਥਾਪਤ ਕੀਤੀ ਗਈ ਹੁਣ ਹੁਨਰ ਯੂਨੀਵਰਸਿਟੀ ਦੀ ਸਥਾਪਨਾ ਬਾਰੇ ਬਜਟ ‘ਚ ਪ੍ਰਸਤਾਵ ਰੱਖਿਆ ਗਿਆ ਹੈ ਜਿਵੇਂ ਕਿ ਉੱਪਰ ਦੱਸਿਆ ਜਾ ਚੁੱਕਾ ਹੈ ਕਿ ਮੁੱਖ ਮੰਤਰੀ ਨੇ ਇੱਕ ਪ੍ਰੈਸ ਕਾਨਫਰੰਸ ‘ਚ ਂਿÂੱਕ ਹਾਰਟੀਕਲਚਰਲ ਯੂਨੀਵਰਸਿਟੀ ਸਥਾਪਤ ਕਰਨ ਦਾ ਬਿਆਨ ਦਿੱਤਾ ਹੈ

ਉਕਤ ਚਰਚਾ ਤੋਂ ਸਪੱਸ਼ਟ ਹੈ ਕਿ ਪੰਜਾਬ ਸਰਕਾਰ ਵੱਖ-ਵੱਖ ਖੇਤਰਾਂ ਨਾਲ ਸਬੰਧਤ ਉਚੇਰੀ ਸਿੱਖਿਆ ਨੂੰ ਪ੍ਰਫੁੱਲਤ ਕਰਨ ਲਈ ਪ੍ਰਤੀਬੱਧ ਹੈ ਪਰ ਅਫਸੋਸ ਇਸ ਗੱਲ ਦਾ ਹੈ ਕਿ ਇਸ ਮੀਡੀਆ ਦੇ ਯੁੱਗ ‘ਚ ਕਿਸੇ ਪੱਤਰਕਾਰੀ ਦਾ ਸਿੱਖਿਆ ਵੱਲੋਂ ਮੀਡੀਆ ਸਿੱਖਿਆ ਜਾਂ ਪੱਤਰਕਾਰੀ ਦੀ ਸਿੱਖਿਆ ਸਬੰਧੀ ਕੋਈ ਵੀ ਬਿਆਨ ਨਹੀਂ ਦਿੱਤਾ ਗਿਆ ਹਿੰਦੁਸਤਾਨ ‘ਚ ਮਾਖਨ ਲਾਲ ਚਤੁਰਵੇਦੀ ਪੱਤਰਕਾਰੀ ਵਿਸ਼ਵ ਵਿਦਿਆਲਾ, ਭੋਪਾਲ ਤੇ ਖੁਸ਼ੂ ਭਾਈ ਠਾਕਰੇ ਪੱਤਰਕਾਰੀ ਵਿਸ਼ਵ ਵਿਦਿਆਲਾ, ਰਾਏਪੁਰ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੀਆਂ ਹਨ ਤੇ ਨਤੀਜੇ ਦੇ ਰਹੀਆਂ ਹਨ ਪੰਜਾਬ, ਹਰਿਆਣਾ, ਹਿਮਾਚਲ ਤੇ ਜੰਮੂ-ਕਸ਼ਮੀਰ ਵਰਗੇ ਰਾਜਾਂ ਨੂੰ ਪੱਤਰਕਾਰੀ ਦੇ ਖੇਤਰ ‘ਚ ਅਗਵਾਈ ਦੇ ਸਕਦਾ ਹੈ ਉਕਤ ਤਰਕ ਦੇ ਅਧਾਰ ‘ਤੇ ਇਹ ਕਿਹਾ ਜਾ ਸਕਦਾ ਹੈ ਕਿ ਪੰਜਾਬ ‘ਚ ਇੱਕ ਮੀਡੀਆ ਯੂਨੀਵਰਸਿਟੀ ਦੀ ਜ਼ਰੂਰਤ ਹੈ ਇਸ ਸੰਚਾਰ ਦੇ ਯੁੱਗ ‘ਚ ਜਿੱਥੇ ਇਹ ਪੱਤਰਕਾਰੀ ਯੂਨੀਵਰਸਿਟੀ ਚੰਗੇ ਪੱਤਰਕਾਰ ਤੇ ਮੀਡੀਆ ਕਰਮੀ ਪੈਦਾ ਕਰੇਗੀ, ਉੱਥੇ ਪੰਜਾਬ ਦੇ ਨੌਜਵਾਨਾਂ ਲਈ ਰੁਜ਼ਗਾਜ ਦੇ ਵਧੇਰੇ ਮੌਕੇ ਪੈਦਾ ਕਰਨ ‘ਚ ਸਹਾਈ ਹੋਵੇਗੀ

ਡਾ. ਹਰਜਿੰਦਰ ਵਾਲੀਆ, ਮੁਖੀ, ਪੱਤਰਕਾਰੀ ਵਿਭਾਗ , ਪੰਜਾਬੀ ਯੂਨੀਵਰਸਿਟੀ ਪਟਿਆਲਾ , ਮੋ- 98723-14380