ਬੱਸ ‘ਚ 27 ਯਾਤਰੀ ਸਵਾਰ | Caravan E Aman
ਸ੍ਰੀਨਗਰ, (ਏਜੰਸੀ)। ਸ੍ਰੀਨਗਰ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਦੀ ਰਾਜਧਾਨੀ ਮੁਜੱਫਰਾਬਾਦ ਦਰਮਿਆਨ ਚੱਲਣ ਵਾਲੀ ਹਫਤਾਵਾਰੀ ਬੱਸ ਕਾਰਵਾਂ ਏ ਅਮਨ ਸੋਮਵਾਰ ਸਵੇਰੇ ਇੱਥੋਂ ਕੰਟਰੋਲ ਰੇਖਾ ਦੇ ਦੂਜੇ ਪਾਸੇ ਜਾਣ ਲਈ ਰਵਾਨਾ ਹੋ ਗਈ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਇਸ ਬੱਸ ‘ਚ 27 ਯਾਤਰੀ ਸਨ ਜਿਹਨਾਂ ‘ਚ ਦੋ ਕਸ਼ਮੀਰੀ ਅਤੇ ਪੀਓਕੇ ਜਾਣ ਵਾਲੇ 25 ਯਾਤਰੀ ਸਨ। ਇਹ ਬੱਸ ਸ੍ਰੀਨਗਰ ਦੇ ਬੇਮਿਨਾ ਤੋਂ ਕਮਾਨ ਪੋਸਟ ਲਈ ਰਵਾਨਾ ਹੋਈ ਜੋ ਓਰੀ ਸੈਕਟਰ ‘ਚ ਅੰਤਿਮ ਭਾਰਤੀ ਫੌਜੀ ਚੌਕੀ ਹੈ। ਸੂਤਰਾਂ ਨੇ ਦੱਸਿਆ ਕਿ ਬੱਸ ਵਪਾਰ ਸੁਵਿਧਾ ਕੇਂਦਰ ਪਹੁੰਚ ਚੁੱਕੀ ਹੈ ਜਿਥੋਂ ਇਸ ‘ਚ ਹੋਰ ਯਾਤਰੀ ਸਵਾਰ ਹੋਣਗੇ। ਸੀਮਾ ਪਾਰ ਜਾਣ ਵਾਲੇ ਯਾਤਰੀਆਂ ਦੀ ਸਹੀ ਗਿਣਤੀ ਦਾ ਵੇਰਵਾ ਬਾਅਦ ‘ਚ ਹੀ ਮਿਲ ਸਕੇਗਾ।
2005 ‘ਚ ਸ਼ੁਰੂ ਹੋਈ ਸੀ ਬੱਸ ਸੇਵਾ
ਭਾਰਤ ਅਤੇ ਪਾਕਿਸਤਾਨ ਦਰਮਿਆਨ ਸਬੰਧਾਂ ‘ਚ ਸੁਧਾਰ ਲਿਆਉਣ ਲਈ ਇਸ ਬੱਸ ਦੀ ਸ਼ੁਰੂਆਤ ਸੱਤ ਅਪਰੈਲ 2005 ਨੂੰ ਹੋਈ ਸੀ ਤਾਂ ਕਿ 1947 ਦੇ ਬਟਵਾਰੇ ਦੇ ਸਮੇਂ ਵੱਖ ਹੋਏ ਲੋਕ ਆਪਣੇ ਪਰਿਵਾਰਾਂ ਨੂੰ ਮਿਲ ਸਕਣ। ਇਸ ਬੱਸ ਸੇਵਾ ਦੇ ਸ਼ੁਰੂ ਹੋਣ ਤੋਂ ਬਾਅਦ ਹਜਾਰਾਂ ਲੋਕ ਦੋਵੇਂ ਪਾਸੇ ਰਹਿਣ ਵਾਲੇ ਪਰਿਵਾਰਾਂ ਨੂੰ ਮਿਲ ਸਕਣ। ਇਸ ਬੱਸ ਸੇਵਾ ਦੇ ਸ਼ੁਰੂ ਹੋਣ ਤੋਂ ਬਾਅਦ ਹਜ਼ਾਰਾਂ ਲੋਕ ਦੋਵੇਂ ਪਾਸੇ ਰਹਿਣ ਵਾਲੇ ਆਪਣੇ ਪਰਿਵਾਰਾਂ ਨੂੰ ਮਿਲ ਚੁੱਕੇ ਹਨ।