ਸ਼ਿਮਲਾ/ਰਿਕੌਂਗ ਪੀਓ (ਸੱਚ ਕਹੂੰ ਨਿਊਜ਼)। ਹਿਮਾਚਲ ਪ੍ਰਦੇਸ਼ ਦੇ ਕਿਨੌਰ ਜ਼ਿਲ੍ਹੇ ਵਿੱਚ ਬੀਤੀ ਸਾਮ ਇੱਕ ਵਾਹਨ ਸਤਲੁਜ ਦਰਿਆ ਵਿੱਚ ਡਿੱਗਣ ਕਾਰਨ ਤਿੰਨ ਵਿਅਕਤੀ ਵਹਿ ਗਏ ਅਤੇ ਇੱਕ ਜਖਮੀ ਹੋ ਗਿਆ। ਜ਼ਿਲ੍ਹਾ ਪ੍ਰਸ਼ਾਸਨ ਦੇ ਬੁਲਾਰੇ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕਿੰਨੌਰ ਜ਼ਿਲ੍ਹੇ ਦੀ ਨਿਕੜ ਉਪ ਮੰਡਲ ਅਧੀਨ ਪੈਂਦੇ ਜਾਨੀ ਸੰਪਰਕ ਮਾਰਗ ’ਤੇ ਬੀਤੀ ਸਾਮ ਇੱਕ ਪਿਕਅੱਪ ਗੱਡੀ ਸਤਲੁਜ ਵਿੱਚ ਡਿੱਗ ਗਈ। (Satluj River)
ਇਹ ਵੀ ਪੜ੍ਹੋ : ਕਿਸਾਨ ਆਗੂ ਰੁਲਦੂ ਸਿੰਘ ਵੱਲੋਂ ਖ਼ੁਦਕਸ਼ੀ ਦੀ ਸੋਸ਼ਲ ਮੀਡੀਆ ’ਤੇ ਫੈਲੀ ਝੂਠੀ ਖ਼ਬਰ
ਪ੍ਰਸਾਸਨ ਨੇ ਦੱਸਿਆ ਕਿ ਗੱਡੀ ਵਿੱਚ ਸਵਾਰ ਚਾਰ ਵਿਅਕਤੀਆਂ ਵਿੱਚੋਂ ਸਿਰਫ਼ ਇੱਕ ਜਖਮੀ ਵਿਅਕਤੀ ਨੂੰ ਬਚਾਇਆ ਜਾ ਸਕਿਆ। ਬਾਕੀ ਲੋਕ ਸਤਲੁਜ ਦਰਿਆ ਦੇ ਤੇਜ ਵਹਾਅ ’ਚ ਵਾਹਨ ਸਮੇਤ ਰੁੜ੍ਹ ਗਏ, ਉਨ੍ਹਾਂ ਦਾ ਪਤਾ ਨਹੀਂ ਲੱਗ ਸਕਿਆ। ਪੀੜਤਾਂ ਵਿੱਚ ਤਿੰਨ ਔਰਤਾਂ ਸ਼ਾਮਲ ਹਨ ਜਿਨ੍ਹਾਂ ਦੀ ਪਛਾਣ ਚੰਪਾ ਦੇਵੀ, ਅਨੀਤਾ ਦੇਵੀ ਅਤੇ ਰਾਜ ਕੁਮਾਰੀ ਵਜੋਂ ਹੋਈ ਹੈ।
ਇਸ ਤੋਂ ਇਲਾਵਾ ਗੱਡੀ ਦਾ ਡਰਾਈਵਰ ਜੀਵਨ ਸਿੰਘ ਹੈ। ਹਾਦਸੇ ’ਚ ਜਖਮੀ ਰਾਜ ਕੁਮਾਰੀ ਨੂੰ ਮੈਡੀਕਲ ਇਲਾਜ ਲਈ ਕਿਨੌਰ ਜ਼ਿਲ੍ਹੇ ਦੇ ਸੋਲਤੂ ਸਥਿਤ ਜੇ.ਐੱਸ.ਡਬਲਯੂ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਥਾਣਾ ਟੱਪਰੀ ਤੋਂ ਪੁਲਿਸ ਦੀ ਬਚਾਅ ਟੀਮ ਮੌਕੇ ’ਤੇ ਪੁੱਜੀ ਅਤੇ ਲਾਪਤਾ ਪੀੜਤਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਸਿਰਫ ਇੱਕ ਜਖਮੀ ਔਰਤ ਨੂੰ ਬਚਾ ਸਕੇ। ਰਾਹਤ ਅਤੇ ਬਚਾਅ ਕੰਮ ਜਾਰੀ ਹੈ। (Satluj River)