15 ਫੁੱਟ ਪੁਲ ਤੋਂ ਦਰਿਆ ’ਚ ਡਿੱਗੀ ਕਾਰ, 2 ਦੀ ਮੌਤ

Rajasthan News

ਸ਼ੀਸ਼ਾ ਤੋੜ ਕੇ ਬਾਹਰ ਨਿਕਲੇ 3 ਦੋਸਤ | Rajasthan News

  • ਆਪਸ ’ਚ ਟਕਰਾਏ ਸਨ 2 ਵਾਹਨ | Rajasthan News

ਉਦੈਪੁਰ (ਸੱਚ ਕਹੂੰ ਨਿਊਜ਼)। ਰਾਜਸਥਾਨ ਦੇ ਉਦੈਪੁਰ ਜ਼ਿਲ੍ਹੇ ’ਚ ਐਤਵਾਰ ਦੀ ਸ਼ਾਮ ਨੂੰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਜਿਸ ਵਿੱਚ ਮੰਦਰ ਤੋਂ ਵਾਪਸ ਘਰ ਪਰਤ ਰਹੇ ਦੋਸਤਾਂ ਦੀਆਂ ਕਾਰਾਂ ਆਪਸ ’ਚ ਟਕਰਾ ਗਈਆਂ। ਪਿੱਛੇ ਚੱਲ ਰਹੀ ਦੋਸਤਾਂ ਦੀ ਹੀ ਜੀਪ ਨਾਲ ਇਨ੍ਹੀਂ ਜੋਰ ਦੀ ਟੱਕਰ ਲੱਗੀ ਕਿ ਅੱਗੇ ਵਾਲੀ ਕਾਰ ਬੇਕਾਬੂ ਹੋਕੇ ਪੁਲ ਤੋਂ 15 ਫੁੱਟ ਹੇਠਾਂ ਸਾਗਵਾੜਾ ਦਰਿਆ ’ਚ ਜਾ ਡਿੱਗ ਗਈ। 15 ਫੁੱਟ ਹੇਠਾਂ ਡਿੱਗਣ ਕਾਰਨ ਪੂਰੀ ਕਾਰ ਪਾਣੀ ’ਚ ਡੁੱਬ ਗਈ, ਹਾਦਸੇ ’ਚ 2 ਦੋਸਤਾਂ ਦੀ ਪਾਣੀ ’ਚ ਡੁੱਬਣ ਕਾਰਨ ਮੌਤ ਹੋ ਗਈ। ਪੁਲਿਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। (Rajasthan News)

Read This : ਅੱਜ ਫਿਰ ਇਹ ਜ਼ਿਲ੍ਹਿਆਂ ’ਚ ਪਵੇਗਾ ਭਾਰੀ ਮੀਂਹ, IMD ਵੱਲੋਂ ਅਲਰਟ ਜਾਰੀ

ਮਰਨ ਵਾਲੇ 2 ਮ੍ਰਿਤਕਾਂ ਦੀ ਪਛਾਣ ਖੇਰਵਾੜਾ ’ਚ ਗੋਵਿੰਦ ਕਲੋਨੀ ਦੇ ਰਹਿਣ ਵਾਲੇ ਤਿਲਕੇਸ਼ ਮੀਣਾ (25) ਜਦਕਿ ਚਿਰਾਗ ਮੇਘਵਾਲ (24) ਦੇ ਰੂਪ ’ਚ ਹੋਈ ਹੈ। ਮਰਨ ਵਾਲੇ ਦੋਵੇਂ ਨੌਜਵਾਨ ਹਨ। ਨਾਲ ਹੀ ਬਾਕੀ ਤਿੰਨ ਦੋਸਤ ਹਾਦਸੇ ਬਾਅਦ ਕਾਰ ਦੇ ਸ਼ੀਸ਼ੇ ਤੋੜ ਕੇ ਬਾਹਰ ਨਿਕਲ ਗਏ ਪਰ ਕਾਰ ’ਚ ਸਵਾਰ ਦੋ ਦੋਸਤ ਨਿਕਲਣ ’ਚ ਕਾਮਯਾਬ ਨਹੀਂ ਹੋ ਸਕੇ, ਜਿਸ ਕਾਰਨ ਉਨ੍ਹਾਂ ਦੀ ਪਾਣੀ ’ਚ ਡੁੱਬਣ ਨਾਲ ਮੌਤ ਹੋ ਗਈ। ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀਆਂ ਹਨ। ਮ੍ਰਿਤਕਾਂ ਦੀ ਮੌਤ ਦੀ ਸੂਚਨਾ ਮਿਲਣੇ ਤੋਂ ਬਾਅਦ ਪਰਿਵਾਰਾਂ ’ਚ ਸ਼ੋਗ ਦੀ ਲਹਿਰ ਹੈ। (Rajasthan News)

LEAVE A REPLY

Please enter your comment!
Please enter your name here