ਧੋਨੀ ਤੋਂ ਸਿੱਖੀ ਕਪਤਾਨੀ: ਕੋਹਲੀ

ਟੈਸਟ ਕ੍ਰਿਕਟ ‘ਚ ਨਹੀਂ ਹੋਣਾ ਚਾਹੀਦਾ ਬਦਲਾਅ

ਨਵੀਂ ਦਿੱਲੀ, 24 ਸਤੰਬਰ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਹੈ ਕਿ ਟੈਸਟ ਕ੍ਰਿਕਟ ਦੇ ਮੌਜ਼ੂਦਾ ਫਾਰਮੇਟ ਨਾਲ ਛੇੜਛਾੜ ਨਹੀਂ ਕਰਨੀ ਚਾਹੀਦੀ ਅਤੇ ਉਹ ਨਹੀਂ ਚਾਹੁੰਦੇ ਸਨ ਕਿ ਇਸ ਨੂੰ ਪੰਜ ਦੀ ਬਜਾਏ ਚਾਰ ਦਿਨ ਦਾ ਕਰ ਦਿੱਤਾਜਾਵੇ
ਆਈਸੀਸੀ ਕ੍ਰਿਕਟ ਦੇ ਇਸ ਰਿਵਾਇਤੀ ਰੂਪ ਨੂੰ ਅੱਗੇ ਲਿਆਉਣ ਲਈ ਇਸ ਵਿੱਚ ਕੁਝ ਬਦਲਾਅ ਕਰਨਾ ਚਾਹੁੰਦੀ ਹੈ ਇਸ ਦੇ ਨਾਲ ਹੀ ਕੋਹਲੀ ਨੇ ਦੱਸਿਆ ਕਿ ਉਹਨਾਂ ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਤੋਂ ਹੀ ਕਪਤਾਨੀ ਸਿੱਖੀ ਹੈ ਸਟਾਰ ਬੱਲੇਬਾਜ਼ ਨੇ ਕਿਹਾ ਕਿ ਉਹਨਾਂ ਦੇ ਆਪਣੇ ਸਮੇਂ ਦੇ ਧੋਨੀ ਇੱਕੋ ਇੱਕ ਕਪਤਾਨ ਹਨ ਜਿੰਨ੍ਹਾਂ ਤੋਂ ਉਹਨਾਂ ਕਪਤਾਨੀ ਦਾ ਹੁਨਰ ਸਿੱਖਿਆ ਉਹਨਾਂ ਕਿਹਾ ਕਿ ਮੈਂ ਜ਼ਿਆਦਾਤਰ ਸਿੱਖਿਆ ਐਮਐਸ(ਧੋਨੀ) ਤੋਂ ਲਈ ਮੈਂ ਕਈ ਵਾਰ ਸਲਿੱਪ ‘ਚ ਉਹਨਾਂ ਕੋਲ ਖੜ੍ਹਾ ਰਿਹਾ ਅਤੇ ਮੈਨੂੰ ਕਰੀਬ ਤੋਂ ਉਹਨਾਂ ਨੂੰ ਸਮਝਣ ਦਾ ਮੌਕਾ ਮਿਲਿਆ

ਟੈਸਟ ਚੈਂਪੀਅਨਸ਼ਿਪ ਦਾ ਇੰਤਜ਼ਾਰ

ਆਈਸੀਸੀ 2019 ਤੋਂ 9 ਟੀਮਾਂ ਦਰਮਿਆਨ ਦੋ ਸਾਲ ਦੀ ਟੈਸਟ ਚੈਂਪੀਅਨਸ਼ਿਪ ਦੀ ਸ਼ੁਰੂਆਤ ਕਰੇਗੀ ਇਸ ਤੋਂ ਇਲਾਵਾ 13 ਟੀਮਾਂ ਦੀ ਇੱਕ ਰੋਜ਼ਾ ਲੀਗ ਵੀ ਸ਼ੁਰੂ ਹੋਵੇਗੀ ਕੋਹਲੀ ਅਗਲੀ ਟੈਸਟ ਚੈਂਪੀਅਨਸ਼ਿਪ ਦੇ ਪੱਖ ‘ਚ ਹਨ ਉਹਨਾਂ ਕਿਹਾ ਕਿ ਇਸ ਨਾਲ ਟੈਸਟ ਕ੍ਰਿਕਟ ਨੂੰ ਅੱਗੇ ਆਉਣ ਦਾ ਮੌਕਾ ਮਿਲੇਗਾ ਇਸ ਨਾਲ ਹਰ ਲੜੀ ਜ਼ਿਆਦਾ ਮੁਕਾਬਲੇ ਵਾਲੀ ਬਣ ਜਾਵੇਗੀ ਚੈਂਪੀਅਨਸ਼ਿਪ ਦੌਰਾਨ ਉਤਾਰ ਚੜਾਅ ਆਉੁਣਗੇ ਜਿਸ ਦਾ ਮੈਂ ਅਸਲ ‘ਚ ਇੰਤਜ਼ਾਰ ਕਰ ਰਿਹਾ ਹਾਂ ਜਿੰਨ੍ਹਾਂ ਟੀਮਾਂ ਨੂੰ ਟੈਸਟ ਕ੍ਰਿਕਟ ਖੇਡਣਾ ਪਸੰਦ ਹੈ ਉਹ ਇਸ ਲਈ ਉਤਾਵਲੇ ਹਨ

ਟੈਸਟ ਕ੍ਰਿਕਟ ਦਿੰਦੀ ਹੈ ਮੁਕੰਮਤ ਸੰਤੁਸ਼ਟੀ

ਟੈਸਟ ਕ੍ਰਿਕਟ ‘ਚ ਬਦਲਾਅ ਬਾਰੇ ਚੱਲ ਰਹੇ ਵਿਚਾਰਾਂ ਵਿਰੁੱਧ ਕੋਹਲੀ ਨੇ ਕਿਹਾ ਕਿ ਇਹ ਖੇਡ ਦਾ ਸਭ ਤੋਂ ਖੂਬਸੂਰਤ ਫਾਰਮੇਟ ਹੈ ਅਤੇ ਮੈਂ ਨਹੀਂ ਚਾਹੁੰਦਾ ਕਿ ਇਸ ਨੂੰ ਚਾਰ ਦਿਨ ਦਾ ਕਰ ਦਿੱਤਾ ਜਾਵੇ ਉਹਨਾਂ ਕਿਹਾ ਕਿ ਜਦੋਂ ਤੁਸੀਂ ਟੈਸਟ ਕ੍ਰਿਕਟ ‘ਚ ਚੰਗਾ ਪ੍ਰਦਰਸ਼ਨ ਕਰਦੇ ਹੋ ਤਾਂ ਤੁਹਾਨੂੰ ਜੋ ਸੰਤੁਸ਼ਟੀ ਮਿਲਦੀ ਹੈ ਉਸਨੂੰ ਸ਼ਬਦਾਂ ‘ਚ ਬਿਆਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਤੁਸੀਂ ਜਾਣਦੇ ਹੋ ਕਿ ਇਹ ਕਿੰਨਾ ਚੁਣੌਤੀਪੂਰਨ ਹੈ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।