ਅਮਰਿੰਦਰ ਦਾ ਸੀ ਇਮਤਿਹਾਨ, ਅਸਫਲ ਸਾਬਤ ਰਹੇ ਮੁੱਖ ਮੰਤਰੀ : Bikram Singh Majithia

Sukhbir badal
The strange decision of the Akali Dal

ਅਮਰਿੰਦਰ ਦਾ ਸੀ ਇਮਤਿਹਾਨ, ਅਸਫਲ ਸਾਬਤ ਰਹੇ ਮੁੱਖ ਮੰਤਰੀ 

ਚੰਡੀਗੜ੍ਹ (ਅਸ਼ਵਨੀ ਚਾਵਲਾ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਭਾਸ਼ਣ ਦੌਰਾਨ ਰਾਜਪਾਲ ਅੱਜ ਪੂਰੀ ਤਰ੍ਹਾਂ ਅਸਫਲ ਸਾਬਤ ਹੋਏ, ਉਨ੍ਹਾਂ ਦਾ ਅੱਜ ਇਮਤਿਹਾਨ ਸੀ ਉਨ੍ਹਾਂ ਨੂੰ ਰਾਜਪਾਲ ਦੇ ਭਾਸ਼ਣ ਦੌਰਾਨ ਵਿਰੋਧ ਕਰਨਾ ਚਾਹੀਦਾ ਸੀ ਅਤੇ ਰਾਜਪਾਲ ਨਾਲ ਗੱਲਬਾਤ ਕਰਕੇ ਤਿੰਨੋਂ ਸੋਧ ਬਿੱਲ ਜੋ ਉਨ੍ਹਾਂ ਕੋਲ ਭੇਜੇ ਗਏ ਸਨ ਉਹ ਅਜੇ ਤੱਕ ਪਾਸ ਕਿਉਂ ਨਹੀਂ ਕੀਤੇ ਗਏ। ਪਰ ਕੈਪਟਨ ਸਾਹਬ ਨੇ ਅਜਿਹਾ ਕੁਝ ਨਹੀਂ ਕੀਤਾ, ਉਨ੍ਹਾਂ ਭਾਜਪਾ ਦੇ ਮੁੱਖ ਮੰਤਰੀ ਵਾਂਗ ਭੂਮਿਕਾ ਵਿੱਚ ਦਿਖਾਈ ਦਿੱਤੇ, ਇਸ ਦੋਸ਼ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ Bikram Singh Majithia ਨੇ ਰਾਜਪਾਲ ਦੇ ਭਾਸ਼ਣ ਤੋਂ ਬਾਅਦ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਲਾਏ ਗਏ ਹਨ।

Bikram Singh Majithia ਨੇ ਕਿਹਾ ਕਿ ਅੱਜ ਕੈਪਟਨ ਅਮਰਿੰਦਰ ਸਿੰਘ ਕੋਲ ਇੱਕ ਮੌਕਾ ਸੀ, ਉਹ ਇਸ ਸਮੇਂ ਰਾਜਪਾਲ ਨਾਲ ਗੱਲ ਕਰ ਸਕਦੇ ਸਨ, ਪਰ ਉਨ੍ਹਾਂ ਅਜਿਹਾ ਨਹੀਂ ਕੀਤਾ। ਰਾਜਪਾਲ ਦੇ ਭਾਸ਼ਣ ਦੌਰਾਨ ਗਵਰਨਰ ਵੱਲੋਂ ਇਹ ਕਿਹਾ ਗਿਆ ਕਿ ਮੇਰੀ ਸਰਕਾਰ। ਇਸ ਨਾਲ ਇਹ ਸਾਬਤ ਹੁੰਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਰਾਜਪਾਲ ਅਨੁਸਾਰ ਕੰਮ ਕਰ ਰਹੇ ਹਨ, ਜਿਸ ਕਾਰਨ ਤਿੰਨ ਸੋਧ ਬਿੱਲ ਅਜੇ ਪਾਸ ਨਹੀਂ ਹੋਏ ਹਨ, Bikram Singh Majithia ਨੇ ਕਿਹਾ ਕਿ ਅੱਜ ਮੌਕਾ ਮਿਲਣ ਦੇ ਬਾਵਜੂਦ ਇਹਜਾ ਨਾ ਕਰਨਾ ਵਿਧਾਇਕਾਂ ਦੀ ਬੇਇੱਜ਼ਤੀ ਹੈ।

ਅਮਰਿੰਦਰ ਸਿੰਘ ਵੱਲੋਂ ਕੋਈ ਗੱਲਬਾਤ ਨਹੀਂ ਕੀਤੀ ਗਈ ਜਿਸ ਕਾਰਨ ਅਜੇ ਤੱਕ ਤਿੰਨ ਸੋਧ ਬਿੱਲ ਪਾਸ ਨਹੀਂ ਕੀਤੇ ਗਏ। Bikram Singh Majithia ਨੇ ਇਥੇ ਦੋਸ਼ ਲਾਇਆ ਕਿ ਇਕ ਅਜੀਬ ਸਥਿਤੀ ਇਹ ਵੀ ਪੈਦਾ ਹੋਈ ਹੈ ਕਿ ਜਦੋਂ ਸੱਤਾਧਾਰੀ ਧਿਰ ਰਾਜਪਾਲ ਦਾ ਲਾਲ ਕਾਰਪੈੱਟ ਵਿਛਾ ਕੇ ਸਵਾਗਤ ਕਰ ਰਹੀ ਹੈ। ਉਥੇ ਹੀ ਉਹੀ ਸੱਤਾਧਾਰੀ ਪਾਰਟੀ ਦਾ ਪ੍ਰਧਾਨ ਵਿਧਾਇਕਾਂ ’ਚ ਲੀਡਰਾਂ ਨੂੰ ਲੈਕੇ ਰਾਜਪਾਲ ਦਾ ਘਿਰਾਓ ਕਰ ਰਿਹਾ ਹੈ ਇਸ ਤੋਂ ਜਿਆਦਾ ਹਾਦਸੇ ਯੋਗ ਸਥਿਤੀ ਨਹੀਂ ਹੋ ਸਕਦੀ ਹੈ ਜਾਂ ਫਿਰ ਇਸ ਨਾਲ ਕਾਂਗਰਸ ਪਾਰਟੀ ਦਾ ਦੋਗਲਾ ਸਟੈਂਡਰਡ ਵੀ ਕਿਹਾ ਜਾ ਸਕਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.