ਨਵੇਂ ਰਾਸ਼ਨ ਕਾਰਡ ਬਣਨੇ ਸ਼ੁਰੂ, ਕੈਂਪ ’ਚ ਕਾਰਡ ਬਣਾਉਣ ਵਾਲਿਆਂ ਦੀਆਂ ਲੱਗੀਆਂ ਲਾਈਨਾਂ

New Ration Card

ਨਵੇਂ ਰਾਸ਼ਨ ਕਾਰਡ ਬਣਾਉਣ ਸਬੰਧੀ ਲਗਾਇਆ ਕੈਂਪ (New Ration Card)

(ਜੀਵਨ ਗੋਇਲ) ਧਰਮਗੜ੍ਹ। ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬਲਾਕ ਸੁਨਾਮ 1 ਦੇ ਪਿੰਡਾਂ ਵਿੱਚ ਨਵੇਂ ਰਾਸ਼ਨ ਕਾਰਡ ਬਣਾਉਣ ਸਬੰਧੀ ਸੀ.ਡੀ.ਪੀ.ਓ ਰੇਖਾ ਰਾਣੀ ਦੀ ਅਗਵਾਈ ਹੇਠ ਸੁਪਰਵਾਈਜਰ ਦਰਸਨਾ ਦੇਵੀ ਵੱਲੋਂ ਪਿੰਡ ਫਲੇੜਾ ਵਿਖੇ ਲਗਾਇਆ ਗਿਆ। ਜਿਸ ਵਿੱਚ ਈ ਸ਼ਰਮ ਕਾਰਡ ਦੇ ਲਾਭਪਾਤਰੀਆਂ ਦੀ ਸਨਾਖ਼ਤ ਕਰਕੇ ਸਰਕਾਰ ਵੱਲੋਂ ਲਿਸਟ ਤਿਆਰ ਕਰਕੇ ਨਵੇਂ ਰਾਸ਼ਨ ਕਾਰਡ ਬਣਾਉਣ ਸਬੰਧੀ ਅਰਜ਼ੀਆਂ ਦੀ ਮੰਗ ਕੀਤੀ ਗਈ। New Ration Card

ਇਹ ਵੀ ਪੜ੍ਹੋ: ਦੇਸ਼ ਭਗਤ ਯੂਨੀਵਰਸਿਟੀ ਕੈਂਪਸ ’ਚ ਇੰਡੀਅਨ ਓਵਰਸੀਜ਼ ਬੈਂਕ ਨੇ ਖੋਲ੍ਹੀ ਈ-ਲੌਬੀ

ਜਿਸ ਵਿਚ ਤਕਰੀਬਨ 80 ਲਾਭਪਾਤਰੀਆਂ ਦੇ ਕਾਰਡ ਬਣਾਉਣ ਲਈ ਅਰਜ਼ੀਆਂ ਲਈਆਂ ਗਈਆਂ ਹਨ। ਜਿਨ੍ਹਾਂ ਵਿੱਚ ਯੋਗ ਲਾਭਪਾਤਰੀਆਂ ਦੀ ਸਨਾਖਤ ਕਰਕੇ ਕਾਰਡ ਬਣਾਉਣ ਲਈ ਸਬੰਧਤ ਅਧਿਕਾਰੀਆਂ ਨੂੰ ਅਰਜ਼ੀਆਂ ਤਸਦੀਕ ਕਰਨ ਲਈ ਭੇਜ ਦਿੱਤੀਆਂ ਗਈਆਂ ਹਨ। ਲੋਕਾਂ ਵੱਲੋਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਆਂਗਣਵਾੜੀ ਵਰਕਰ ਰਣਜੀਤ ਕੋਰ, ਬਲਵਿੰਦਰ ਕੌਰ, ਬਲਜੀਤ ਕੌਰ, ਸਰਪੰਚ ਬਿੱਕਰ ਸਿੰਘ ਆਦਿ ਵਿਅਕਤੀ ਮੌਜ਼ੂਦ ਸਨ।