ਸਾਡੇ ਨਾਲ ਸ਼ਾਮਲ

Follow us

7.2 C
Chandigarh
Saturday, January 24, 2026
More
    Home Breaking News Calcium Defic...

    Calcium Deficiency In Women: ਔਰਤਾਂ ’ਚ ਕੈਲਸ਼ੀਅਮ ਦੀ ਕਮੀ: ਬਦਲਦੀ ਜੀਵਨ ਸ਼ੈਲੀ ਨਾਲ ਵਧ ਰਿਹਾ ਖ਼ਤਰਾ

    Calcium Deficiency In Women
    Calcium Deficiency In Women: ਔਰਤਾਂ ’ਚ ਕੈਲਸ਼ੀਅਮ ਦੀ ਕਮੀ: ਬਦਲਦੀ ਜੀਵਨ ਸ਼ੈਲੀ ਨਾਲ ਵਧ ਰਿਹਾ ਖ਼ਤਰਾ

    Calcium Deficiency In Women: ਘਰ ਦੀਆਂ ਜਿੰਮੇਵਾਰੀਆਂ ਨਿਭਾਉਣੀਆਂ ਹੋਣ ਜਾਂ ਦਫਤਰ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ, ਅੱਜ ਦੀਆਂ ਔਰਤਾਂ ਹਰ ਖੇਤਰ ’ਚ ਆਪਣੀ ਹਾਜ਼ਰੀ ਦਰਜ ਕਰਵਾ ਰਹੀਆਂ ਹਨ ਪਰ ਇਸ ਭੱਜ-ਦੌੜ ਭਰੀ ਜ਼ਿੰਦਗੀ ’ਚ ਅਕਸਰ ਸਭ ਤੋਂ ਅਹਿਮ ਗੱਲ ਪਿੱਛੇ ਛੁੱਟ ਜਾਂਦੀ ਹੈ- ਆਪਣੀ ਸਿਹਤ ਦਾ ਧਿਆਨ ਰੱਖਣਾ ਡਾਕਟਰਾਂ ਦਾ ਕਹਿਣਾ ਹੈ ਕਿ 30 ਸਾਲ ਦੀ ਉਮਰ ਤੋਂ ਬਾਅਦ ਔਰਤਾਂ ’ਚ ਕੈਲਸ਼ੀਅਮ ਦੀ ਕਮੀ ਤੇਜ਼ੀ ਨਾਲ ਵਧ ਰਹੀ ਹੈ।

    ਇਹ ਖਬਰ ਵੀ ਪੜ੍ਹੋ : Vande Bharat Express: ਰੇਲਵੇ ਯਾਤਰੀਆਂ ਲਈ ਖੁਸ਼ਖਬਰੀ, ਹੁਣ ਇਸ ਰੂਟ ’ਤੇ ਚੱਲੇਗੀ ਵੰਦੇ ਭਾਰਤ ਟ੍ਰੇਨ

    ਇਹੀ ਅੱਗੇ ਜਾ ਕੇ ਕਈ ਗੰਭੀਰ ਸਮੱਸਿਆਵਾਂ ਦੀ ਜੜ੍ਹ ਬਣ ਰਹੀ ਹੈ ਕੈਲਸ਼ੀਅਮ ਸਿਰਫ ਹੱਡੀਆਂ ਤੇ ਦੰਦਾਂ ਦੀ ਮਜ਼ਬੂਤੀ ਲਈ ਹੀ ਜ਼ਰੂਰੀ ਨਹੀਂ ਹੈ, ਸਗੋਂ ਇਹ ਦਿਲ ਦੀ ਧੜਕਣ, ਨਾੜੀਆਂ ਦੀ ਕਾਰਜਪ੍ਰਣਾਲੀ ਅਤੇ ਮਾਸਪੇਸ਼ੀਆਂ ਦੇ ਸਹੀ ਕੰਮਕਾਜ ’ਚ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ ਪਰ ਜਦੋਂ ਤੱਕ ਔਰਤਾਂ ਇਸ ਦੀ ਕਮੀ ਨੂੰ ਗੰਭੀਰਤਾ ਨਾਲ ਸਮਝਦੀਆਂ ਹਨ, ਅਕਸਰ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਹੁੰਦੀ ਹੈ। Calcium Deficiency In Women

    ਕਿਉਂ ਹੁੰਦੀ ਹੈ ਕੈਲਸ਼ੀਅਮ ਦੀ ਘਾਟ? | Calcium Deficiency In Women

    ਵਿਗਿਆਨਕ ਖੋਜਾਂ ਦੱਸਦੀਆਂ ਹਨ ਕਿ ਉਮਰ ਵਧਣ ਨਾਲ ਔਰਤਾਂ ’ਚ ਹਾਰਮੋਨਲ ਬਦਲਾਅ ਆਉਂਦੇ ਹਨ ਖਾਸ ਕਰਕੇ ਮਾਹਵਾਰੀ ਬੰਦ ਹੋਣ ਤੋਂ ਬਾਅਦ ਐਸਟ੍ਰੋਜਨ ਹਾਰਮੋਨ ਦਾ ਪੱਧਰ ਘਟਣ ਲੱਗਦਾ ਹੈ, ਜਿਸ ਨਾਲ ਹੱਡੀਆਂ ਦੀ ਮਜ਼ਬੂਤੀ ਪ੍ਰਭਾਵਿਤ ਹੁੰਦੀ ਹੈ ਗਰਭ ਅਵਸਥਾ ਅਤੇ ਦੁੱਧ ਪਿਆਉਣਾ ਵੀ ਔਰਤਾਂ ਦੇ ਸਰੀਰ ’ਚੋਂ ਕਾਫੀ ਕੈਲਸ਼ੀਅਮ ਖਿੱਚ ਲੈਂਦਾ ਹੈ। ਜੇਕਰ ਇਸ ਦੌਰਾਨ ਖੁਰਾਕ ਸੰਤੁਲਿਤ ਨਾ ਹੋਵੇ, ਤਾਂ ਇਹ ਕਮੀ ਹੋਰ ਵਧ ਸਕਦੀ ਹੈ ਇਸ ਤੋਂ ਇਲਾਵਾ ਅੱਜ ਦੀ ਜੀਵਨਸ਼ੈਲੀ ਵੀ ਜਿੰਮੇਵਾਰ ਹੈ ਬੈਠੇ-ਬੈਠੇ ਕੰਮ ਕਰਨਾ, ਦੁੱਧ, ਦਹੀਂ ਅਤੇ ਹਰੀਆਂ ਸਬਜ਼ੀਆਂ ਦੀ ਲੋੜੀਂਦੀ ਵਰਤੋਂ ਨਾ ਕਰਨਾ, ਚਾਹ-ਕੌਫੀ ਅਤੇ ਜੰਕ ਫੂਡ ਦਾ ਵਾਧਾ-ਇਹ ਹੱਡੀਆਂ ਨੂੰ ਕਮਜ਼ੋਰ ਕਰਨ ਕਰਦੇ ਹਨ

    ਪਛਾਣੋ ਸੰਕੇਤ | Calcium Deficiency In Women

    ਕੈਲਸ਼ੀਅਮ ਦੀ ਕਮੀ ਦੇ ਕਈ ਲੱਛਣ ਸਮਾਂ ਰਹਿੰਦੇ ਪਛਾਣ ’ਚ ਆ ਸਕਦੇ ਹਨ ਹੱਡੀਆਂ ਅਤੇ ਜੋੜਾਂ ’ਚ ਦਰਦ, ਮਾਸਪੇਸ਼ੀਆਂ ’ਚ ਖਿਚਾਅ, ਦੰਦਾਂ ਦਾ ਕਮਜ਼ੋਰ ਹੋਣਾ ਅਤੇ ਹਰ ਸਮੇਂ ਥਕਾਵਟ ਮਹਿਸੂਸ ਕਰਨਾ-ਇਹ ਸਾਰੀਆਂ ਚਿਤਾਵਨੀਆਂ ਹਨ ਕਿ ਸਰੀਰ ਨੂੰ ਵਧੇਰੇ ਦੇਖਭਾਲ ਦੀ ਲੋੜ ਹੈ। Calcium Deficiency In Women

    ਕਿਵੇਂ ਪਾਈਏ ਮਜ਼ਬੂਤੀ? | Calcium Deficiency In Women

    ਮਾਹਿਰ ਮੰਨਦੇ ਹਨ ਕਿ ਸੰਤੁਲਿਤ ਖੁਰਾਕ ਇਸ ਕਮੀ ਨੂੰ ਪੂਰਾ ਕਰਨ ਦਾ ਸਭ ਤੋਂ ਸੌਖਾ ਤਰੀਕਾ ਹੈ।

    • ਡੇਅਰੀ ਉਤਪਾਦ: ਦੁੱਧ, ਦਹੀਂ, ਪਨੀਰ ਅਤੇ ਲੱਸੀ ਰੋਜ਼ਾਨਾ ਖੁਰਾਕ ’ਚ ਸ਼ਾਮਲ ਕਰੋ।
    • ਹਰੀਆਂ ਪੱਤੇਦਾਰ ਸਬਜੀਆਂ: ਪਾਲਕ, ਮੇਥੀ, ਬਾਥੂ ਅਤੇ ਸਰੋ੍ਹਂ ਦਾ ਸਾਗ ਹੱਡੀਆਂ ਲਈ ਅੰਮ੍ਰਿਤ ਸਮਾਨ ਹਨ।
    • ਸੁੱਕੇ ਮੇਵੇ ਅਤੇ ਬੀਜ : ਬਾਦਾਮ, ਅੰਜ਼ੀਰ, ਤਿਲ ਅਤੇ ਅਲਸੀ ਕੈਲਸ਼ੀਅਮ ਦਾ ਚੰਗਾ ਸਰੋਤ ਹਨ।
    • ਸਪਲੀਮੈਂਟਸ : ਲੋੜ ਪੈਣ ’ਤੇ ਡਾਕਟਰ ਦੀ ਸਲਾਹ ਨਾਲ ਕੈਲਸ਼ੀਅਮ ਅਤੇ ਵਿਟਾਮਿਨ-ਡੀ ਸਪਲੀਮੈਂਟਸ ਵੀ ਲਏ ਜਾ ਸਕਦੇ ਹਨ।

    ਇਸ ਦੇ ਨਾਲ ਹੀ ਕੁਝ ਆਦਤਾਂ ਬੇਹੱਦ ਮੱਦਦਗਾਰ ਸਾਬਤ ਹੋ ਸਕਦੀਆਂ ਹਨ- ਜਿਵੇਂ ਰੋਜ਼ਾਨਾ 15-20 ਮਿੰਟ ਧੁੱਪ ’ਚ ਬੈਠਣਾ, ਤਾਂ ਕਿ ਸਰੀਰ ਨੂੰ ਕੁਦਰਤੀ ਵਿਟਾਮਿਨ-ਡੀ ਮਿਲ ਸਕੇ, ਅਤੇ ਨਿਯਮਿਤ ਯੋਗ ਜਾਂ ਕਸਰਤ ਕਰਨਾ