ਪੰਜਾਬ ਦੇ ਇੱਕ ਹੋਰ ਕੈਬਨਿਟ ਮੰਤਰੀ ਬੱਝਣਗੇ ਵਿਆਹ ਬੰਧਨ ’ਚ

Gurmeet Singh Meet Hayer
ਪੰਜਾਬ ਦੇ ਇੱਕ ਹੋਰ ਕੈਬਨਿਟ ਮੰਤਰੀ ਬੱਝਣਗੇ ਵਿਆਹ ਬੰਧਨ ’ਚ

(ਸੱਚ ਕਹੂੰ ਨਿਊਜ਼) ਲੁਧਿਆਣਾ। ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵਿਆਹ ਬੰਧਨ ’ਚ ਬੱਝਣ ਜਾ ਰਹੇ ਹਨ। 29 ਅਕਤੂਬਰ ਨੂੰ ਮੀਤ ਹੇਅਰ ਅਤੇ ਗੁਰਵੀਨ ਕੌਰ ਮੰਗਣੀ ਕਰਵਾਉਣਗੇ। ਇਹ ਜੋੜਾ 7 ਨਵੰਬਰ ਨੂੰ ਵਿਆਹ ਬੰਧਨ ’ਚ ਬੱਝੇਗਾ। ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਕੈਬਨਿਟ ਮੰਤਰੀ ਮੀਤ ਹੇਅਰ ਦੇ ਵਿਆਹ ’ਚ ਆਮ ਆਦਮੀ ਪਾਰਟੀ ਦੇ ਦਿੱਗਜ਼ ਆਗੂ ਵੀ ਪਹੁੰਚਣਗੇ। (Marriage)

ਇਹ ਵੀ ਪੜ੍ਹੋ : ਜੇਕਰ ਬਦਲਦੇ ਮੌਸਮ ’ਚ ਤਵੱਚਾ ਦੀ ਖੁਸ਼ਕੀ ਤੋਂ ਹੋਂ ਪਰੇਸ਼ਾਨ, ਤਾਂ ਅਪਣਾਓ ਇਹ ਘਰੇਲੂ ਨੁਸਖੇ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਕਈ ਆਗੂ ਸੱਤਾ ‘ਚ ਆਉਣ ਤੋਂ ਬਾਅਦ ਵਿਆਹ ਬੰਧਨ ’ਚ ਬੱਝ ਚੁੱਕੇ ਹਨ ਜਿਨਾਂ ’ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਸਿੱਖਿਆ ਮੰਤਰੀ ਹਰਜੋਤ ਬੈਂਸ,ਰਾਜ ਸਭਾ ਮੈਂਬਰ ਰਾਘਵ ਚੱਢਾ ਤੇ ਵਿਧਾਇਕ ਨਰਿੰਦਰ ਕੌਰ ਭਰਾਜ ਵਿਆਹ ਬੰਧਨ ’ਚ ਬੱਝ ਚੁੱਕੇ ਹਨ। (Marriage)

LEAVE A REPLY

Please enter your comment!
Please enter your name here