Punjab Government News: 1500 ਰੁਪਏ ਪ੍ਰਤੀ ਘੰਟਾ ਦੇ ਕੇ ਪੰਜਾਬ ਸਰਕਾਰ ਨਸ਼ੇ ਦੇ ਪੀੜਤਾਂ ਨੂੰ ਇਸ ਤਰ੍ਹਾਂ ਲਾਵੇਗੀ ਸਹਾਰਾ, ਮੁਹਿੰਮ ’ਚ ਤੇਜ਼ੀ ਲਿਆਉਣ ਲਈ ਵੀ ਕਿਹਾ

Punjab Government News
Punjab Government News: 1500 ਰੁਪਏ ਪ੍ਰਤੀ ਘੰਟਾ ਦੇ ਕੇ ਪੰਜਾਬ ਸਰਕਾਰ ਨਸ਼ੇ ਦੇ ਪੀੜਤਾਂ ਨੂੰ ਇਸ ਤਰ੍ਹਾਂ ਲਾਵੇਗੀ ਸਹਾਰਾ, ਮੁਹਿੰਮ ’ਚ ਤੇਜ਼ੀ ਲਿਆਉਣ ਲਈ ਵੀ ਕਿਹਾ

Punjab Government News: ਡਾ. ਬਲਵੀਰ ਸਿੰਘ ਵੱਲੋਂ ‘ਯੁੱਧ ਨਸ਼ਿਆਂ ਵਿਰੁੁੱਧ’ (yudh nasheyan virudh) ਮੁਹਿੰਮ ਤਹਿਤ ਪੀਏਯੂ ਵਿਖੇ ਮਨੋਰੋਗ ਮਾਹਿਰਾਂ ਨਾਲ ਨਸ਼ਿਆਂ ਦੇ ਮੁੱਦੇ ’ਤੇ ਚਰਚਾ

Punjab Government News: ਲੁਧਿਆਣਾ (ਜਸਵੀਰ ਸਿੰਘ ਗਹਿਲ)। ‘ਯੁੱਧ ਨਸ਼ਿਆਂ ਵਿਰੁੱਧ’ (yudh nasheyan virudh) ਮੁਹਿੰਮ ਤਹਿਤ ਕੈਬਨਿਟ ਮੰਤਰੀ ਡਾ. ਬਲਵੀਰ ਸਿੰਘ ਨੇ ਨਸ਼ਾ ਪ੍ਰਭਾਵਿਤ ਨੌਜਵਾਨਾਂ ਲਈ ਵਿਸ਼ੇਸ਼ ਇਲਾਜ ਪ੍ਰਦਾਨ ਕਰਨ ਲਈ ਨਿੱਜੀ ਮਨੋਵਿਗਿਆਨੀਆਂ ਨਾਲ ਸਹਿਯੋਗ ਦਾ ਐਲਾਨ ਕੀਤਾ। ਇਹ ਐਲਾਨ ਉਨ੍ਹਾਂ ਵੱਲੋਂ ਮਨੋਰੋਗ ਮਾਹਿਰਾਂ ਦੀ ਐਸੋਸੀਏਸ਼ਨ (ਏਓਪੀ) ਨੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ‘ਸਾਂਝੀ ਰਾਹ’ ਸਿਰਲੇਖ ਵਾਲੇ ਪੀਏਯੂ ਵਿਖੇ ਕਰਵਾਏ ਗਏ ਇੱਕ ਸਮਾਗਮ ਦੌਰਾਨ ਕੀਤਾ।

ਨਿੱਜੀ ਮਨੋਵਿਗਿਆਨੀ ਡਾਕਟਰਾਂ ਨਾਲ ਗੱਲਬਾਤ ਤੋਂ ਬਾਅਦ ਸਿਹਤ ਮੰਤਰੀ ਨੇ ਕਿਹਾ ਕਿ ਇਸ ਪਹਿਲਕਦਮੀ ਦੇ ਹਿੱਸੇ ਵਜੋਂ ਨਸ਼ੇ ਦੀ ਲਤ ਨਾਲ ਜੂਝ ਰਹੇ ਵਿਅਕਤੀਆਂ ਦਾ ਇਲਾਜ ਕਰਨ ਲਈ ਨਿੱਜੀ ਮਨੋਵਿਗਿਆਨੀ ਨਰਸਿੰਗ ਸੰਸਥਾਵਾਂ ਵਿੱਚ ਰੋਜ਼ਾਨਾ ਦੋ ਘੰਟੇ ਸਮਰਪਿਤ ਕਰਨਗੇ, ਜਿੱਥੇ ਸਰਕਾਰ ਨੇ 2000 ਬਿਸਤਰਿਆਂ ਦਾ ਪ੍ਰਬੰਧ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਮਨੋਵਿਗਿਆਨੀਆਂ ਨੂੰ ਉਨ੍ਹਾਂ ਦੀਆਂ ਸੇਵਾਵਾਂ ਲਈ 1500 ਰੁਪਏ ਪ੍ਰਤੀ ਘੰਟਾ ਦਿੱਤੇ ਜਾਣਗੇ। Punjab Government News

Read Also : Heatwave Alert: ਗਰਮੀ ਨੇ ਤੋੜੇ ਸਾਰੇ ਰਿਕਾਰਡ, ਦੁਪਹਿਰ ਸਮੇਂ ਘਰਾਂ ਤੋਂ ਬਾਹਰ ਨਿਕਲਣ ਤੋਂ ਡਰ ਰਹੇ ਲੋਕ

ਇਸ ਤੋਂ ਇਲਾਵਾ ਹਰੇਕ ਜੇਲ੍ਹ ਵਿੱਚ ਇੱਕ ਮਨੋਵਿਗਿਆਨੀ ਹੋਵੇਗਾ ਅਤੇ ਨਸ਼ਾ ਪ੍ਰਭਾਵਿਤ ਕੈਦੀਆਂ ਦਾ ਇਲਾਜ ਕਰੇਗਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮੁੱਖ ਤਰਜੀਹ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਦੀ ਲਤ ਦੇ ਚੁੰਗਲ ਤੋਂ ਬਚਾਉਣਾ ਹੈ। ਉਨ੍ਹਾਂ ਕਿਹਾ ਕਿ ਨਸ਼ਾ ਮੁਕਤ ਅਤੇ ਅਪਰਾਧ ਮੁਕਤ ਪੰਜਾਬ ਸਾਡਾ ਸਾਂਝਾ ਟੀਚਾ ਹੈ ਅਤੇ ਇਸੇ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਯੁੱਧ ਨਸ਼ਾ ਵਿਰੋਧੀ ਮੁਹਿੰਮ ਤੋਂ ਪ੍ਰਭਾਵਿਤ ਹੋ ਕੇ ਮਨੋਵਿਗਿਆਨੀਆਂ ਨੇ ਸਮੱਰਥਨ ਦਿੱਤਾ ਹੈ।

Punjab Government News

ਨਿੱਜੀ ਮਨੋਵਿਗਿਆਨੀਆਂ ਨਾਲ ਭਾਈਵਾਲੀ ਕਰਕੇ ਅਤੇ ਸੁਰੱਖਿਅਤ ਇਲਾਜ ਕੇਂਦਰ ਸਥਾਪਤ ਕਰਕੇ, ਸਰਕਾਰ ਪ੍ਰਭਾਵਿਤ ਲੋਕਾਂ ਲਈ ਵਿਆਪਕ ਦੇਖਭਾਲ ਯਕੀਨੀ ਬਣਾ ਰਹੀ ਹੈ। ਇਸ ਮੌਕੇ ਸਾਂਸਦ ਸੰਜੀਵ ਅਰੋੜਾ ਨੇ ਜ਼ੋਰ ਦਿੱਤਾ ਕਿ ਨਸ਼ੇ ਦੇ ਖ਼ਤਰੇ ਨੂੰ ਰੋਕਣ ਵਿੱਚ ਮਨੋਵਿਗਿਆਨੀ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ। ਉਨ੍ਹਾਂ ਨੇ ਰਾਜ ਭਰ ਦੇ ਵਿੱਦਿਅਕ ਅਦਾਰਿਆਂ ਵਿੱਚ ਮਨੋਵਿਗਿਆਨੀਆਂ ਨੂੰ ਸ਼ਾਮਲ ਕਰਨ ਵਾਲੀਆਂ ਜਨਤਕ ਜਾਗਰੂਕਤਾ ਮੁਹਿੰਮਾਂ ਦੀ ਮਹੱਤਤਾ ’ਤੇ ਜ਼ੋਰ ਦਿੱਤਾ।

ਅਰੋੜਾ ਨੇ ਰਾਏ ਦਿੱਤੀ ਕਿ ਵਿਦਿਆਰਥੀ ਮਾਨਸਿਕ ਸਿਹਤ ਪੇਸ਼ੇਵਰਾਂ ਦੀ ਸਲਾਹ ’ਤੇ ਧਿਆਨ ਦੇਣ ਦੀ ਜ਼ਿਆਦਾ ਸੰਭਾਵਨਾ ਰੱਖਦੇ ਹਨ ਭਾਵੇਂ ਉਹ ਬਜ਼ੁਰਗਾਂ ਜਾਂ ਅਧਿਆਪਕਾਂ ਦੇ ਮਾਰਗਦਰਸ਼ਨ ਨੂੰ ਨਜ਼ਰਅੰਦਾਜ਼ ਕਰਦੇ ਹਨ। ਉਨ੍ਹਾਂ ਨੇ ਵਕਾਲਤ ਕੀਤੀ ਕਿ ਹਸਪਤਾਲਾਂ ਵਿੱਚ ਦਾਖਲ ਨਸ਼ੇ ਦੇ ਆਦੀ ਲੋਕਾਂ ਨੂੰ ਜਨਰਲ ਡਾਕਟਰਾਂ ਦੀ ਬਜਾਏ ਮਨੋਵਿਗਿਆਨੀਆਂ ਕੋਲ ਭੇਜਿਆ ਜਾਣਾ ਚਾਹੀਦਾ ਹੈ। ਪ੍ਰਮੁੱਖ ਸਕੱਤਰ (ਸਿਹਤ) ਕੁਮਾਰ ਰਾਹੁਲ ਨੇ ਆਪਣੀ ਉਮੀਦ ਸਾਂਝੀ ਕਰਦਿਆਂ ਕਿਹਾ ਕਿ ਮਨੋਵਿਗਿਆਨੀਆਂ ਨੇ ਮੁਹਿੰਮ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਵਿੱਚ ਡੂੰਘੀ ਦਿਲਚਸਪੀ ਦਿਖਾਈ ਹੈ।

yudh nasheyan virudh

ਉਨ੍ਹਾਂ ਨੇ ਮੁਹਿੰਮ ਦੇ ਤਿੰਨ ਥੰਮ (ਸਪਲਾਈ ਘਟਾਉਣਾ, ਨੁਕਸਾਨ ਘਟਾਉਣਾ ਅਤੇ ਮੰਗ ਘਟਾਉਣਾ) ਦੀ ਰੂਪਰੇਖਾ ਦਿੱਤੀ ਅਤੇ ਜ਼ੋਰ ਦੇ ਕੇ ਕਿਹਾ ਕਿ ਮਨੋਵਿਗਿਆਨੀਆਂ ਦੀ ਇਨ੍ਹਾਂ ਵਿੱਚੋਂ ਹਰੇਕ ਖੇਤਰ ਵਿੱਚ ਮਹੱਤਵਪੂਰਨ ਭੂਮਿਕਾ ਹੈ। ਇਸ ਮੌਕੇ ਹਾਜ਼ਰ ਪ੍ਰਮੁੱਖ ਵਿਅਕਤੀਆਂ ਵਿੱਚ ਡਾ. ਬਸੰਤ ਗਰਗ ਨੋਡਲ ਅਫਸਰ ਨਸ਼ਾ ਵਿਰੋਧੀ ਮੁਹਿੰਮ, ਡਾ. ਹਿਤੇਂਦਰ ਕੌਰ ਡਾਇਰੈਕਟਰ, ਸਿਹਤ ਸੇਵਾਵਾਂ ਪੰਜਾਬ ਅਤੇ ਡਾ. ਸੰਦੀਪ ਭੋਲਾ ਸਟੇਟ ਪ੍ਰੋਗਰਾਮ ਅਫਸਰ ਮਾਨਸਿਕ ਸਿਹਤ ਸ਼ਾਮਲ ਸਨ।