ਸਾਡੇ ਨਾਲ ਸ਼ਾਮਲ

Follow us

10.7 C
Chandigarh
Tuesday, January 20, 2026
More
    Home Breaking News Body Donation...

    Body Donation: ਪਿੰਡ ਕੋਟਲੀ ਕਲਾਂ ਦੇ ਬੂਟਾ ਸਿੰਘ ਇੰਸਾਂ ਨੇ ਖੱਟਿਆ ਸਰੀਰਦਾਨੀ ਹੋਣ ਦਾ ਮਾਣ

    Body Donation
    ਮਾਨਸਾ: ਮ੍ਰਿਤਕ ਦੇਹ ਵਾਲੀ ਐਂਬੂਲੈਂਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਦੇ ਹੋਏ ਸਰਪੰਚ ਜਸਵਿੰਦਰ ਕੌਰ ਅਤੇ ਸਾਧ-ਸੰਗਤ ਤੇ ਹੇਠਾਂ ਸਰੀਰਦਾਨੀ ਦੀ ਪੁਰਾਣੀ ਫੋਟੋ ਤਸਵੀਰ: ਸੱਚ ਕਹੂੰ ਨਿਊਜ਼

    ਬਲਾਕ ਖਿਆਲਾ ਕਲਾਂ ਦੇ 22ਵੇਂ ਅਤੇ ਪਿੰਡ ਦੇ 5ਵੇਂ ਸਰੀਰਦਾਨੀ ਬਣੇ

    Body Donation: (ਸੁਖਜੀਤ ਮਾਨ) ਖਿਆਲਾ ਕਲਾਂ (ਮਾਨਸਾ) । ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆ ’ਤੇ ਚੱਲ਼ਦਿਆਂ ਬਲਾਕ ਖਿਆਲਾ ਕਲਾਂ ਦੇ ਪਿੰਡ ਕੋਟਲੀ ਕਲਾਂ ਵਾਸੀ ਬੂਟਾ ਸਿੰਘ ਇੰਸਾਂ (74) ਪੁੱਤਰ ਜੱਗਰ ਸਿੰਘ ਨੇ ਬਲਾਕ ਦੇ 22ਵੇਂ ਅਤੇ ਪਿੰਡ ਦੇ 5ਵੇਂ ਸਰੀਰਦਾਨੀ ਹੋਣ ਦਾ ਮਾਣ ਹਾਸਲ ਕੀਤਾ ਹੈ। ਸਰੀਰਦਾਨੀ ਬੂਟਾ ਸਿੰਘ ਇੰਸਾਂ ਦੀ ਅੰਤਿਮ ਇੱਛਾ ਅਨੁਸਾਰ ਪਰਿਵਾਰ ਵੱਲੋਂ ਉਹਨਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਗਿਆ, ਜਿਸ ’ਤੇ ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਨਵੀਆਂ-ਨਵੀਆਂ ਖੋਜਾਂ ਕਰਨਗੇ।

    ਜਾਣਕਾਰੀ ਅਨੁਸਾਰ ਬੂਟਾ ਸਿੰਘ ਇੰਸਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਜਿਉਂਦੇ ਜੀਅ ਪ੍ਰਣ ਕੀਤਾ ਸੀ ਕਿ ਮੌਤ ਉਪਰੰਤ ਉਸ ਦਾ ਸਰੀਰਦਾਨ ਕੀਤਾ ਜਾਵੇ। ਉਨ੍ਹਾਂ ਵੱਲੋਂ ਲਏ ਪ੍ਰਣ ਨੂੰ ਉਨ੍ਹਾਂ ਦੀ ਮੌਤ ਉਪਰੰਤ ਪੂਰਾ ਕਰਦਿਆਂ ਉਨ੍ਹਾਂ ਦੀ ਪਤਨੀ ਲਾਭ ਕੌਰ ਇੰਸਾਂ, ਪੁੱਤਰ ਗੁਰਪਾਲ ਸਿੰਘ ਇੰਸਾਂ, ਅਜੈਬ ਸਿੰਘ ਇੰਸਾਂ ਤੇ ਹੋਰ ਪਰਿਵਾਰਕ ਮੈਂਬਰਾਂ ਵੱਲੋਂ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤੀ ਗਈ, ਜਿਸ ਨੂੰ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਗੋਰਖਪੁਰ ਕੁੰਨਰਾ ਘਾਟ ਗੋਰਖਪੁਰ (ਯੂਪੀ) ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਗਿਆ।

    ਇਹ ਵੀ ਪੜ੍ਹੋ: Delhi Air Pollution: ਹਾਈ ਬਲੱਡ ਪ੍ਰੈਸ਼ਰ ਤੇ ਸ਼ੂਗਰ ਤੋਂ ਜਿਆਦਾ ਖ਼ਤਰਨਾਕ ਹੋਈ ਦਿੱਲੀ ਦੀ ਹਵਾ, ਸਾਹਮਣੇ ਆਏ ਹੈਰਾਨ ਕਰਨ …

    ਇਸ ਮੌਕੇ ਮ੍ਰਿਤਕ ਦੇ ਨਿਵਾਸ ਸਥਾਨ ਤੋਂ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਇਲਾਕਾ ਨਿਵਾਸੀਆਂ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਅਤੇ ਵੱਡੀ ਗਿਣਤੀ ਸਾਧ-ਸੰਗਤ ਵੱਲ਼ੋਂ ‘ਸਰੀਰਦਾਨੀ ਬੂਟਾ ਸਿੰਘ ਇੰਸਾਂ ਅਮਰ ਰਹੇ’ ਅਤੇ ‘ਸਰੀਰਦਾਨ ਮਹਾਂਦਾਨ’ ਦੇ ਆਕਾਸ਼ ਗੁੰਜਾਊ ਨਾਅਰਿਆਂ ਦੇ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਇਸ ਮੌਕੇ ਸਰੀਰਦਾਨੀ ਦੀ ਅਰਥੀ ਨੂੰ ਨੂੰਹਾਂ, ਬੇਟੀਆਂ ਅਤੇ ਪੋਤੀਆਂ ਨੇ ਮੋਢਾ ਦਿੱਤਾ ਇਸ ਮੌਕੇ ਫੁੱਲਾਂ ਨਾਲ ਸਜੀ ਐਂਬੂਲੈਂਸ ਨੂੰ ਪਿੰਡ ਦੀ ਸਰਪੰਚ ਜਸਵਿੰਦਰ ਕੌਰ ਵੱਲੋਂ ਹਰੀ ਝੰਡੀ ਦੇ ਕੇ ਮੈਡੀਕਲ ਖੋਜਾਂ ਲਈ ਰਵਾਨਾ ਕੀਤਾ ਗਿਆ। ਇਸ ਮੌਕੇ ਸੱਚੇ ਨਿਮਰ ਸੇਵਾਦਾਰ ਮੇਜਰ ਸਿੰਘ ਇੰਸਾਂ, ਮੱਖਣ ਸਿੰਘ ਇੰਸਾਂ, ਜਗਦੇਵ ਸਿੰਘ ਇੰਸਾਂ, ਹਮੀਰ ਸਿੰਘ ਇੰਸਾਂ, ਸਵਰਨਜੀਤ ਸਿੰਘ ਇੰਸਾਂ ਅਤੇ ਚੂਹੜ ਸਿੰਘ ਇੰਸਾਂ ਤੋਂ ਇਲਾਵਾ ਪਿੰਡ ਦੇ ਪ੍ਰੇਮੀ ਸੇਵਕ ਸੁਖਜਿੰਦਰ ਸਿੰਘ ਇੰਸਾਂ, ਬਲਾਕ ਦੇ ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰ, ਪਿੰਡ ਦੇ ਪਤਵੰਤੇ ਸੱਜਣ ਅਤੇ ਸਾਧ-ਸੰਗਤ ਹਾਜ਼ਰ ਸੀ। Body Donation