ਸਾਡੇ ਨਾਲ ਸ਼ਾਮਲ

Follow us

15.5 C
Chandigarh
Sunday, February 15, 2026
More
    Home Breaking News ਕਾਰੋਬਾਰੀ ਨੂੰ ...

    ਕਾਰੋਬਾਰੀ ਨੂੰ ਜਖ਼ਮੀ ਕਰਕੇ ਲੈਪਟਾਪ ਸਮੇਤ 1 ਲੱਖ ਦੀ ਨਕਦੀ ਲੁੱਟੀ

    Ludhiana News
    (ਸੰਕੇਤਕ ਫੋਟੋ)।

    ਲੁਧਿਆਣਾ (ਜਸਵੀਰ ਸਿੰਘ ਗਹਿਲ)। ਲੰਘੀ ਰਾਤ ਸਥਾਨਕ ਮਾਡਲ ਟਾਊਨ ਐਕਸਟੈਂਸ਼ਨ ’ਚ ਕੁੱਝ ਬਦਮਾਸਾਂ ਨੇ ਇੱਕ ਕਾਰੋਬਾਰੀ ’ਤੇ ਹਮਲਾ ਕਰਕੇ ਉਸਨੂੰ ਗੰਭੀਰ ਰੂਪ ਵਿੱਚ ਜਖ਼ਮੀ ਕਰ ਦਿੱਤਾ ਅਤੇ ਉਸ ਪਾਸੋਂ 1 ਲੱਖ ਤੇ ਲੈਪਟਾਪ ਲੁੱਟ ਕੇ ਫਰਾਰ ਹੋ ਗਏ। ਜਾਣਕਾਰੀ ਦਿੰਦਿਆਂ ਜਖ਼ਮੀ ਰੋਹਿਤ ਜਿੰਦਲ ਨੇ ਦੱਸਿਆ ਕਿ ਉਸਦੇ ਘਰ ਦੇ ਬਾਹਰ ਦੋ ਨੌਜਵਾਨ ਪਤਾ ਪੁੱਛਣ ਦੇ ਬਹਾਨੇ ਆ ਕੇ ਰੁਕੇ। ਉਹ ਪਤਾ ਦੱਸਣ ਹੀ ਲੱਗਿਆ ਸੀ ਕਿ ਇੱਕ ਨੇ ਉਸ ਦੇ ਸਿਰ ’ਚ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ। (Crime)

    ਜਿਸ ਕਾਰਨ ਜਖ਼ਮੀ ਹੋ ਕੇ ਉਹ ਥਾਏਂ ਹੀ ਡਿੱਗ ਗਿਆ। ਇਸ ਪਿੱਛੋਂ ਹਮਲਾਵਰਾਂ ਨੇ ਉਸਦੀਆਂ ਲੱਤਾਂ ’ਤੇ ਵੀ ਵਾਰ ਕੀਤੇ ਅਤੇ ਉਸ ਕੋਲੋਂ ਲੈਪਟਾਪ ਬੈਗ ਅਤੇ 1 ਲੱਖ ਰੁਪਏ ਦੀ ਨਕਦੀ ਖੋਹ ਕੇ ਫਰਾਰ ਹੋ ਗਏ। ਇਸ ਪਿੱਛੋਂ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਇਲਾਜ਼ ਲਈ ਹਸਪਤਾਲ ਭਰਤੀ ਕਰਵਾਇਆ। ਸੂਚਨਾ ਮਿਲਦਿਆਂ ਹੀ ਪੁਲਿਸ ਘਟਨਾ ਸਥਾਨ ’ਤੇ ਪਹੁੰਚ ਕੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਖੰਗਾਲਣਾ ਸ਼ੁਰੂ ਕਰ ਦਿੱਤਾ ਹੈ।

    ਇਹ ਵੀ ਪੜ੍ਹੋ : Haryana CET: ਹਰਿਆਣਾ ਵਿੱਚ ਸੀਈਟੀ ਪ੍ਰੀਖਿਆ ‘ਤੇ ਲੱਗੀ ਪਾਬੰਦੀ ਹਟੀ, ਹੁਣ ਇਸ ਤਰੀਕ ਨੂੰ ਹੋਵੇਗੀ ਪ੍ਰੀਖਿਆ

    LEAVE A REPLY

    Please enter your comment!
    Please enter your name here