ਉਤਰ ਕੋਰੀਆ ‘ਚ ਬੱਸ ਹਾਦਸਾ, 30 ਮੌਤਾਂ

Bus, Crash, North Korea, 30 dead

ਪਿਓਂਗਯਾਂਗ (ਏਜੰਸੀ)। ਉੱਤਰੀ ਕੋਰੀਆ ‘ਚ ਇਕ ਭਿਆਨਕ ਬੱਸ (Bus Accident) ਹਾਦਸੇ ‘ਚ ਘੱਟੋ-ਘੱਟ 30 ਵਿਅਕਤੀਆਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਐਤਵਾਰ ਨੂੰ ਉੱਤਰੀ ਕੋਰੀਆ ਦੇ ਹੁਆਂਘਈ ਸੜਕ ‘ਤੇ ਇਕ ਟੂਰਿਸਟ ਬੱਸ ਦੇ ਹਾਦਸਾਗ੍ਰਸਤ ਹੋ ਜਾਣ ਕਾਰਨ ਘੱਟੋ-ਘੱਟ 30 ਵਿਅਕਤੀਆਂ ਦੀ ਮੌਤ ਹੋ ਗਈ। ਰਿਪੋਰਟਾਂ ਅਨੁਸਾਰ ਅੱਗੇ ਦੀ ਜਾਣਕਾਰੀ ਮਿਲਣੀ ਬਾਕੀ ਹੈ। ਹਾਲਾਂਕਿ ਇਸ ਸੜਕ ‘ਤੇ ਹਾਲੇ ਕੰਮ ਚੱਲ ਰਿਹਾ ਹੈ ਤੇ ਇਸੇ ਦੌਰਾਨ ਖਰਾਬ ਮੌਸਮ ਨੂੰ ਵੀ ਇਸ ਦਾ ਕਾਰਨ ਦੱਸਿਆ ਜਾ ਰਿਹਾ ਹੈ। ਮ੍ਰਿਤਕਾਂ ‘ਚ ਬੀਜਿੰਗ ਦੇ ਚੀਨੀ ਟਰੈਵਲ ਕੰਪਨੀ ਦੇ ਸਟਾਫ਼ ਦੀ ਗਿਣਤੀ ਜ਼ਿਆਦਾ ਹੈ। ਉੱਤਰੀ ਕੋਰੀਆ ‘ਚ ਸਥਿਤ ਚੀਨੀ ਅੰਬੈਸੀ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ।

ਉੱਤਰੀ ਕੋਰੀਆ ‘ਚ ਚੀਨੀ ਅੰਬੈਸੀ ਨੂੰ ਇਹ ਸੂਚਨਾ ਮਿਲੀ ਸੀ ਕਿ ਹੁਆਂਘਈ ਰੋਡ ‘ਤੇ ਐਤਵਾਰ ਦੀ ਰਾਤ ਇੱਕ ਭਿਆਨਕ ਬੱਸ ਹਾਦਸਾ ਵਾਪਰ ਗਿਆ, ਜਿਸ ‘ਚ ਮ੍ਰਿਤਕਾਂ ‘ਚ ਜ਼ਿਆਦਾਤਰ ਗਿਣਤੀ ਚੀਨੀਆਂ ਦੀ ਹੈ। ਚੀਨੀ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਉੱਤਰੀ ਕੋਰੀਆ ਨਿਊਜ਼ ਏਜੰਸੀ ਮੁਤਾਬਕ ਉੱਤਰੀ ਕੋਰੀਆ ‘ਚ ਵੱਡੀ ਗਿਣਤੀ ‘ਚ ਚੀਨੀ ਸੈਲਾਨੀ ਆਉਂਦੇ ਹਨ, ਇਨ੍ਹਾਂ ਦੀ ਗਿਣਤੀ ਪੂਰੇ ਸੈਲਾਨੀਆਂ ਦਾ 80 ਪ੍ਰਤੀਸ਼ਤ ਹੁੰਦੀ ਹੈ

ਇਹ ਵੀ ਪੜ੍ਹੋ : ਸਰਕਾਰ ਔਰਤਾਂ ਤੇ ਲੜਕੀਆਂ ਲਈ ਸਹੂਲਤਾਂ ਤੇ ਰੁਜ਼ਗਾਰ ਦਾ ਖੋਲ੍ਹ ਰਹੀ ਐ ਇੱਕ ਹੋਰ ਰਾਹ