ਬਨਾਸ ਨਦੀ ‘ਚ ਡਿੱਗੀ ਬੱਸ, 33 ਮੌਤਾਂ

Bus, Collapses, Bansas River, dead

ਪ੍ਰਧਾਨ ਮੰਤਰੀ ਨੇ ਹਾਦਸੇ ‘ਤੇ ਦੁੱਖ ਪ੍ਰਗਟਾਇਆ

ਏਜੰਸੀ 
ਜੈਪੁਰ, 23 ਦਸੰਬਰ 

ਰਾਜਸਥਾਨ ਦੇ ਸਵਾਈਮਾਧੋਪੁਰ ਜ਼ਿਲ੍ਹੇ ‘ਚ ਅੱਜ ਸਵੇਰੇ ਬਨਾਸ ਨਦੀ ‘ਚ ਨਿੱਜੀ ਬੱਸ ਡਿੱਗਣ ਕਾਰਨ 33 ਵਿਅਕਤੀਆਂ ਦੀ ਮੌਤ ਹੋ ਗਈ ਤੇ ਸੱਤ ਜਣੇ ਜ਼ਖ਼ਮੀ ਹੋ ਗਏ ਜ਼ਿਲ੍ਹਾ ਕਲੈਕਟਰ ਕੈਲਾਸ਼ ਚੰਦਰ ਵਰਮਾ ਨੇ ਦੱਸਿਆ ਕਿ ਅੱਜ ਸਵੇਰੇ ਲਗਭਗ ਸੱਤ ਵਜੇ ਸਵਾਈਮਾਧੋਪੁਰ ਤੋਂ ਲਾਲਸੋਟ ਲਈ ਸਵਾਰੀਆਂ ਭਰ ਕੇ ਬੱਸ ਰਵਾਨਾ ਹੋਈ ਸੀ ਦੁਬੀ ਬਨਾਸ ਪੁਲੀਆ ਨੇੜੇ ਤੇਜ਼ ਰਫ਼ਤਾਰ ਬੱਸ ਦਾ ਸੰਤੁਲਨ ਵਿਗੜਨ ਕਾਰਨ ਨਦੀ ‘ਚ ਡਿੱਗ ਗਈ ਉਨ੍ਹਾਂ ਨੇ ਦੱਸਿਆ ਕਿ ਹਾਦਸੇ ‘ਚ ਕੁੱਲ 33 ਵਿਅਕਤੀਆਂ ਦੀ ਮੌਤ ਹੋਈ ਹੈ, ਜਿਨ੍ਹਾਂ ‘ਚ 22 ਪੁਰਸ਼  7 ਔਰਤਾਂ ਤੇ 4 ਬੱਚੇ ਸ਼ਾਮਲ ਹਨ

ਹਾਦਸੇ ‘ਚ ਜ਼ਖ਼ਮੀ ਸੱਤ ਵਿਅਕਤੀਆਂ ਨੂੰ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ ਹੈ ਜਿਨ੍ਹਾਂ ‘ਚ 4 ਔਰਤਾਂ ਤੇ ਇੱਕ ਬੱਚਾ ਵੀ ਹੈ ਉਨ੍ਹਾਂ ਦੱਸਿਆ ਕਿ ਹੁਣ ਤੱਕ 31 ਲਾਸ਼ਾਂ ਦੀ ਸ਼ਨਾਖਤ ਹੋ ਚੁੱਕੀ, ਜਿਸ ‘ਚ ਸਭ ਤੋਂ ਜ਼ਿਆਦਾ 12 ਵਿਅਕਤੀ ਸਵਾਈਮਾਧੋਪੁਰ ਦੇ ਹੀ ਹਨ ਬਾਕੀ ਵਿਅਕਤੀ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਤੇ ਬਿਹਾਰ ਦੇ ਦੱਸੇ ਜਾਂਦੇ ਹਨ

ਮੌਕੇ ‘ਤੇ ਮੌਜ਼ੂਦ ਚਸ਼ਮਦੀਦਾਂ ਨੇ ਦੱਸਿਆ ਕਿ ਬੱਸ ਨਦੀ ‘ਚ ਡਿੱਗਦਿਆਂ ਹੀ ਚੀਕ-ਚੰਗਿਆੜਾ ਮੱਚ ਗਿਆ ਆਲੇ-ਦੁਆਲੇ ਦੇ ਲੋਕ ਭੱਜ ਕੇ ਘਟਨਾ ਸਥਾਨ ‘ਤੇ ਪਹੁੰਚੇ ਅਤੇ ਸਥਾਨਕ ਵਿਅਕਤੀਆਂ ਨੇ ਨਦੀ ‘ਚ ਵੜ ਕੇ ਸਵਾਰੀਆਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਬੱਸ ਦੀਆਂ ਖਿੜਕੀਆਂ ‘ਚੋਂ ਸਵਾਰੀਆਂ ਨੂੰ ਕੱਢਣਾ ਮੁਸ਼ਕਲ ਹੋ ਰਿਹਾ ਸੀ ਇਸ ਤੋਂ ਬਾਅਦ ਪ੍ਰਸ਼ਾਸਨ ਦੀ ਮੱਦਦ ਨਾਲ ਗੈਸ ਕਟਰ ਮੰਗਵਾਇਆ ਗਿਆ ਤੇ ਬੱਸ ਨੂੰ ਕੱਟ ਕੇ ਲੋਕਾਂ ਨੂੰ ਬਾਹਰ ਕੱਢਿਆ ਗਿਆ ਉਦੋਂ ਤੱਕ ਬੱਸ ‘ਚ ਪਾਣੀ ਭਰ ਜਾਣ ਕਾਰਨ 33 ਵਿਅਕਤੀਆਂ ਦੀ ਮੌਤ ਹੋ ਚੁੱਕੀ ਸੀ

ਬੱਸ ‘ਚ ਜ਼ਖ਼ਮੀ ਵਿਅਕਤੀਆਂ ਨੇ ਦੱਸਿਆ ਕਿ ਇਸ ਨਿੱਜੀ ਬੱਸ ਦੇ ਪਿੱਛੇ ਰੋਡਵੇਜ਼ ਬੱਸ ਚੱਲ ਰਹੀ ਸੀ, ਉਸ ਤੋਂ ਪਹਿਲਾਂ ਸਵਾਰੀਆਂ ਲੈਣ ਦੇ ਚੱਕਰ ‘ਚ ਡਰਾਈਵਰ ਬੱਸ ਨੂੰ ਤੇਜ਼ ਚਲਾ ਕੇ ਲਿਜਾ ਰਿਹਾ ਸੀ ਇਸ ਹਾਦਸੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਟਵੀਟ ਕਰਕੇ ਦੁੱਖ ਪ੍ਰਗਟ ਕੀਤਾ ਹੈ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਸੂਬਾ ਕਾਂਗਰਸ ਪ੍ਰਧਾਨ ਸਚਿਨ ਪਾਇਲਟ ਨੇ ਵੀ ਹਾਦਸੇ ‘ਤੇ ਡੂੰਘਾ ਦੁੱਖ ਪ੍ਰਗਟਾਇਆ ਹੈ

ਨਾਬਾਲਗ ਤੇ ਅਣਟ੍ਰੇਡ ਡਰਾਈਵਰ ਬਣਿਆ ਹਾਦਸੇ ਦਾ ਕਾਰਨ

ਹਾਦਸੇ ਦਾ ਕਾਰਨ ਬੱਸ ਡਰਾਈਵਰ ਦਾ ਅਣਟ੍ਰੇਡ ਤੇ ਨਾਬਾਲਗ ਹੋਣਾ ਦੱਸਿਆ ਗਿਆ ਹੈ ਸੂਤਰਾਂ ਅਨੁਸਾਰ ਹਾਦਸੇ ਸਮੇਂ ਬੱਸ ਇੱਕ ਨਾਬਾਲਗ ਚਲਾ ਰਿਹਾ ਸੀ, ਜੋ ਬੱਸ ਨੂੰ ਚਲਾਉਣ ‘ਚ ਮਾਹਿਰ ਨਹੀਂ ਸੀ ਉਸ ਕੋਲ ਬੱਸ ਚਲਾਉਣ ਦਾ ਡਰਾਈਵਿੰਗ ਲਾਈਸੈਂਸ ਵੀ ਨਹੀਂ ਸੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।