Donate | ਬਲਾਕ ਜੈਤੋ ਦੇ 16ਵੇਂ ਸਰੀਰਦਾਨੀ ਬਣੇ ਲਕਸ਼ਮੀ ਦੇਵੀ ਇੰਸਾਂ

Donate
ਜੈਤੋ: ਸਰੀਰਦਾਨੀ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਰਵਾਨਾ ਕਰਨ ਮੌਕੇ ਸਾਧ-ਸੰਗਤ।

ਮੈਡੀਕਲ ਖੋਜਾਂ ਲਈ ਮ੍ਰਿਤਕ ਦੇਹ ਕੀਤੀ ਦਾਨ | Donate

ਜੈਤੋ (ਸੱਚ ਕਹੂੰ ਨਿਊਜ਼) ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਸਥਾਨਕ ਬਲਾਕ ਜੈਤੋ ਪਿੰਡ ਦੇ ਸਾਦਾ ਪੱਤੀ ਦੇ ਵਸਨੀਕ ਲਕਸ਼ਮੀ ਦੇਵੀ ਇੰਸਾਂ ਪਤਨੀ ਸ੍ਰੀ ਦੀਵਾਨ ਚੰਦ ਨੇ ਦਿਹਾਂਤ ਮਗਰੋਂ ਸਰੀਰਦਾਨੀ ਬਣਨ ਦਾ ਮਾਣ ਹਾਸਲ ਕੀਤਾ ਹੈ। ਉਨ੍ਹਾਂ ਦੀ ਮਿ੍ਰਤਕ ਦੇਹ ਪਰਿਵਾਰਕ ਮੈਂਬਰਾਂ ਵੱਲੋਂ ਮੈਡੀਕਲ ਖੋਜਾਂ ਲਈ ਸ਼ਹੀਦ ਹਸਨ ਖਾਨ (ਅੱੈਸ ਐੱਚਕੇਐੱਮ) ਗੌਰਮਿੰਟ ਮੈਡੀਕਲ ਨਾਲਹਾਰ ਜਿਲ੍ਹਾ ਨੂਹ ਹਰਿਆਣਾ ਨੂੰ ਦਾਨ (Donate) ਕੀਤੀ ਗਈ।ਇਸ ਮੌਕੇ ਵਾਰਡ ਦੇ ਨਗਰ ਕੌਂਸਲਰ ਹਰਪ੍ਰੀਤ ਕੌਰ ਨੇ ਹਰੀ ਝੰਡੀ ਦਿਖਾ ਕੇ ਵੈਨ ਨੂੰ ਰਵਾਨਾ ਕੀਤਾ।

ਸਰੀਰਦਾਨ ਕਰਨ ਤੋਂ ਪਹਿਲਾਂ ਸਰੀਰਦਾਨੀ ਲਕਛਮੀ ਦੇਵੀ ਇੰਸਾਂ ਦੀ ਅਰਥੀ ਨੂੰ ਮੋਢਾ ਉਨ੍ਹਾਂ ਦੇ ਪੁੱਤਰ ਭਿੰਦਰ ਸ਼ਰਮਾ ਵਰਿੰਦਰ ਪਾਲ, ਅਮਨ ਸ਼ਰਮਾਂ,ਨਰਿੰਦਰ ਪਾਲ,ਪਰਤਾਪ ਸ਼ਰਮਾ,ਪ੍ਰੇਮ ਸ਼ਰਮਾ ਇੰਸਾਂ ਵੱਲੋਂ ਦਿੱਤਾ ਗਿਆ। ਉਨ੍ਹਾਂ ਦੀ ਮ੍ਰਿਤਕ ਦੇਹ ਫੁੱਲਾਂ ਨਾਲ ਸ਼ਿੰਗਾਰੀ ਹੋਈ ਐਂਬੂਲੈਂਸ ’ਚ ਰੱਖਿਆ ਗਿਆ ,ਜਿਸ ਨੂੰ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਤੇ ਜ਼ਿੰਮੇਵਾਰਾਂ ਵੱਲੋਂ ਪਵਿੱਤਰ ਨਾਅਰਾ ਲਾ ਕੇ ਰਵਾਨਾ ਕੀਤਾ ਗਿਆ।

Also Read : ਜੋਕੋਵਿਚ ਨੇ ਪ੍ਰਿਜ਼ਮਿਕ ਨੂੰ ਚਾਰ ਸੈੱਟਾਂ ’ਚ ਹਰਾ ਆਸਟਰੇਲੀਆ ਓਪਨ ਦਾ ਪਹਿਲਾ ਮੁਕਾਬਲਾ ਜਿੱਤਿਆ

ਇਸ ਮੌਕੇ ਸੰਬੋਧਨ ਕਰਦਿਆਂ 85 ਮੈਂਬਰ ਰਵਿੰਦਰ ਸ਼ਰਮਾ (ਬਿੱਟੂ) ਤੇ ਗੁਰਦਾਸ ਸਿੰਘ ਤੇ ਬਲਾਕ ਜੈਤੋ ਦੇ ਜੋਨ ਨੰਬਰ 2 ਦੇ ਪ੍ਰੇਮੀ ਸੇਵਕ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ 159 ਕਾਰਜਾਂ ਮੈਡੀਕਲ ਖੋਜਾਂ ਲਈ ਸਰੀਰਦਾਨ ਕਰਨਾ ਮੇਨ ਕਾਰਜ ਹੈ, ਜਿਸ ਨਾਲ ਮੈਡੀਕਲ ਦੀ ਪੜ੍ਹਾਈ ਕਰ ਰਹੇ ਬੱਚੇ ਨਵੀਆਂ ਨਵੀਆਂ ਖੋਜਾਂ ਤੇ ਹੋਰ ਬਹੁਤ ਸਾਰੀਆਂ ਬਿਮਾਰੀਆਂ ਬਾਰੇ ਖੋਜ ਕਰਨ ਦਾ ਮੌਕਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਸਰੀਰਦਾਨੀ ਮਾਤਾ ਲਕਸ਼ਮੀ ਦੇਵੀ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੋਂ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਤੇ ਉਸ ਦਿਨ ਤੋਂ ਹੀ ਉਹ ਮਾਨਵਤਾ ਭਲਾਈ ਕਾਰਜਾਂ ’ਚ ਜੁਟ ਗਏ ਸਨ।

ਇਸ ਮੌਕੇ ਵੱਡੀ ਗਿਣਤੀ ਵਿੱਚ ਸਾਧ-ਸੰਗਤ ਵੱਲੋਂ ਲਕਸ਼ਮੀ ਦੇਵੀ ਇੰਸਾਂ ਅਮਰ ਰਹੇ ਦੇ ਨਾਅਰੇ ਲਾਏ ਗਏ ,ਵੱਡੇ ਕਾਫਲੇ ਦੇ ਰੂਪ ਵਿਚ ਰਵਾਨਾ ਕੀਤਾ ਗਿਆ।ਇਸ ਮੌਕੇ ਬਲਵੀਰ ਦਾਸ ਇੰਸਾਂ, ਜੋਨ 1 ਦੇ ਪ੍ਰੇਮੀ ਸੇਵਕ ਵਿਜੇ ਇੰਸਾਂ, 15 ਮੈਂਬਰ ਰਾਕੇਸ਼ ਇੰਸਾਂ,ਗੁਰਪ੍ਰੀਤ ਇੰਸਾ, ਗੁਰਪਿਆਰ ਇੰਸਾਂ, ਹਰਪੀਤ ਇੰਸਾਂ ਅਤੇ ਨੰਬਰ 1 ਅਤੇ 2 ਦੀ ਸਾਧ-ਸੰਗਤ ਹਾਜ਼ਰ ਸਨ।