ਰੇਤ ਮਾਫੀਆ ਦੀ ਧੱਕੇਸ਼ਾਹੀ

ਪੰਜਾਬ ‘ਚ ਰੇਤ ਮਾਫੀਆ ਦੀ ਦਹਿਸ਼ਤ ਜਿਉਂ ਦੀ ਤਿਉਂ ਹੈ ਕਦੇ ਮੀਡੀਆ ਕਰਮੀਆਂ ਨੂੰ ਧਮਕੀਆਂ ਦੇਂਦੇ ਹਨ ਤੇ ਹੁਣ ਗੈਰ-ਕਾਨੂੰਨੀ ਮਾਈਨਿੰਗ ਰੋਕਣ ਗਏ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ‘ਤੇ ਹਮਲਾ ਹੋ ਗਿਆ ਚੰਗੀ ਗੱਲ ਇਹ ਹੈ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇਸ ਘਟਨਾ ਦਾ ਤੁਰੰਤ ਨੋਟਿਸ ਲੈਂਦਿਆਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੋਂ ਰਿਪੋਰਟ ਮੰਗ ਲਈ ਹੈ ਤੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਦੂਜੇ ਪਾਸੇ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਦਾ ਬਿਆਨ ਹੈਰਾਨੀਜਨਕ ਹੈ ਤੇ ਇਸ ਘਟਨਾ ਦੇ ਮੁਲਜ਼ਮਾਂ ਦੀ ਪਿੱਠ ਥਾਪੜਦਾ ਹੈ।

ਮੰਤਰੀ ਦਾ ਕਹਿਣਾ ਹੈ ਕਿ ਵਿਧਾਇਕ ਨਜਾਇਜ਼ ਤੰਗ ਕਰ ਰਿਹਾ ਸੀ ਉਨ੍ਹਾਂ ਦਾਅਵਾ ਕੀਤਾ ਹੈ ਕਿ ਵਿਧਾਇਕ ਜਿਸ ਖੱਡੇ ‘ਤੇ ਪੜਤਾਲ ਲਈ ਗਿਆ ਸੀ ਉਹ ਕਾਨੂੰਨੀ ਸੀ ਕੁਝ ਵੀ ਹੋਵੇ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਕਿਸੇ ਵੀ ਖੱਡੇ ਦੀ ਜਾਂਚ ਕਰ ਸਕਦਾ ਹੈ ਭਾਵੇਂ ਉਹ ਗੈਰ-ਕਾਨੂੰਨੀ ਹੋਵੇ ਜਾਂ ਨਿਯਮਾਂ ਅਨੁਸਾਰ ਕਾਨੂੰਨੀ ਖੱਡਾ ਹੋਣ ਦੇ ਬਾਵਜ਼ੂਦ ਵਿਧਾਇਕ ‘ਤੇ ਹਮਲਾ ਨਿੰਦਾਜਨਕ ਹੈ ਜੇਕਰ ਮੰਤਰੀ ਹੀ ਇਸ ਤਰ੍ਹਾਂ ਦੀਆਂ ਗੈਰ-ਕਾਨੂੰਨੀ ਕਾਰਵਾਈਆਂ ਦੀ ਹਮਾਇਤ ਕਰਦੇ ਰਹਿਣਗੇ ਤਾਂ ਅਪਰਾਧੀ ਤੱਤਾਂ ਦੇ ਹੌਂਸਲੇ ਵਧਣਗੇ ਰੇਤ ਮਾਫੀਆ ਦੀ ਸਮੱਸਿਆ ਬਹੁਤ ਗੰਭੀਰ ਹੈ।

ਖੁਦ ਮੁੱਖ ਮੰਤਰੀ ਅਮਰਿੰਦਰ ਸਿੰਘ ਇਸ ਬਾਰੇ ਹਵਾਈ ਸਰਵੇਖਣ ਕਰ ਚੁੱਕੇ ਹਨ ਕਾਨੂੰਨ ਦੀ ਪਾਲਣਾ ਸਬੰਧੀ ਸਿਆਸਤਦਾਨਾਂ ਦੀ ਭੂਮਿਕਾ ਨਿਰਾਸ਼ਾਜਨਕ ਹੈ ਦੂਜੇ ਪਾਸੇ ਨਵਜੋਤ ਸਿੰਘ ਵਰਗੇ ਮੰਤਰੀ ਵੀ ਹਨ, ਜਿਨ੍ਹਾਂ ਨੇ ਨਜਾਇਜ਼ ਉਸਾਰੀਆਂ ਦੇ ਮਾਮਲੇ ‘ਚ ਤਿੰਨ ਕਾਂਗਰਸੀ ਵਿਧਾਇਕਾਂ ਨੂੰ ਵੀ ਰਿਆਇਤ ਨਹੀਂ ਦਿੱਤੀ ਇਹ ਵੀ ਦੁੱਖ ਵਾਲੀ ਗੱਲ ਹੈ ਕਿ ਸੱਤਾ ਧਿਰ ਦੇ ਆਗੂਆਂ ਨੇ ਹੀ ਨਜਾਇਜ਼ ਉਸਾਰੀਆਂ ਲਈ ਮੋਹਲਤ ਦੇਣ ਲਈ ਸਿੱਧੂ ਤੱਕ ਪਹੁੰਚ ਕੀਤੀ ਸੀ ਕਾਨੂੰਨ ਨੂੰ ਅਮਲ ‘ਚ ਲਿਆਉਣ ਦੀ ਘਟਨਾ ਵਿਰਲੀ ਹੈ ਜੋ ਕਿ ਸਾਰੇ ਵਿਭਾਗਾਂ ‘ਚ ਹੋਣੀ ਜ਼ਰੂਰੀ ਹੈ।

ਸਰਕਾਰੀਆ ਨੂੰ ਵੀ ਹਮਲਾਵਰਾਂ ਦੀ ਪਿੱਠ ਥਾਪੜਨ ਦੀ ਬਜਾਇ ਘਟਨਾ ਦੀ ਜਾਂਚ ਦੀ ਗੱਲ ਕਰਕੇ ਦੋਸ਼ੀਆਂ ਨੂੰ ਸਜ਼ਾ ਦੀ ਮੰਗ ਕਰਨੀ ਚਾਹੀਦੀ ਸੀ ਸਰਕਾਰ ਦੀ ਕਾਰਜਪ੍ਰਣਾਲੀ ‘ਚ ਸਿਧਾਂਤਕ ਤੇ ਵਿਹਾਰਕ ਏਕਤਾ ਜ਼ਰੂਰੀ ਹੈ ਮੁੱਖ ਮੰਤਰੀ ਤੇ ਮੰਤਰੀ ਦਾ ਸਟੈਂਡ ਇੱਕ ਹੀ ਹੋਣਾ ਚਾਹੀਦਾ ਹੈ ਜੇਕਰ ਕੋਈ ਸੂਬਾ ਮਿਸਾਲ ਬਣੇ ਤਾਂ ਪੂਰੇ ਦੇਸ਼ ‘ਚ ਸੁਧਾਰ ਹੋ ਸਕਦਾ ਹੈ ਦੇਸ਼ ਅੰਦਰ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਪੁਲਿਸ ਅਫਸਰਾਂ ਦੇ ਕਤਲ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਜੇਕਰ ਗੈਰ-ਕਾਨੂੰਨੀ ਕੰਮਾਂ ਨੂੰ ਸਖਤੀ ਨਾਲ ਨਾ ਰੋਕਿਆ ਗਿਆ ਤਾਂ ਮਾੜੇ ਦਿਨ ਪੰਜਾਬ ਨੂੰ ਵੀ ਵੇਖਣੇ ਪੈ ਸਕਦੇ ਹਨ ਸਰਕਾਰ ਘਟਨਾ ਦੀ ਬਾਰੀਕੀ ਨਾਲ ਜਾਂਚ ਕਰਵਾ ਕੇ ਜੋ ਵੀ ਦੋਸ਼ੀ ਹੋਵੇ ਉਸ ਨੂੰ ਸਜ਼ਾ ਦੇਵੇ।