ਮੈਕਸੀਕੋ ’ਚ ਅੰਨ੍ਹੇਵਾਹ ਚੱਲੀਆਂ ਗੋਲੀਆਂ, 9 ਦੀ ਮੌਤ

Mexico

ਮੈਕਸੀਕੋ ਸਿਟੀ (ਏਜੰਸੀ)। ਮੈਕਸੀਕੋ ਦੇ ਮੋਰੇਲੋਸ ਸੂਬੇ ਦੀ ਰਾਜਧਾਨੀ ਕੁਰਨਵਾਕਾ ’ਚ ਗੋਲੀਬਾਰੀ ’ਚ ਘੱਟ ਤੋਂ ਘੱਟ ਨੌਂ ਜਣਿਆਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਨਾਗਰਿਕ ਸੁਰੱਖਿਆ ਤੇ ਸਹਾਇਤਾ ਦੇ ਕੁਰਨਵਾਕਾ ਸਕੱਤਰੇਤ ਨੇ ਇੱਕ ਬਿਆਨ ’ਚ ਦੱਸਿਆ ਕਿ ਮਿ੍ਰਤਕਾਂ ’ਚ ਦੋ ਪੁਲਿਸ ਅਧਿਕਾਰੀ ਵੀ ਸ਼ਾਮਲ ਹਨ। ਪੁਲਿਸ ਅਧਿਕਾਰੀ ਸੜਕ ’ਤੇ ਸ਼ਰਾਬ ਪੀ ਰਹੇ ਦੋ ਨਾਗਰਿਕਾਂ ’ਚ ਗੋਲੀਬਾਰੀ ਦੀ ਸੂਚਨਾ ’ਤੇ ਘਟਨਾ ਸਥਾਨ ’ਤੇ ਪਹੁੰਚੇ ਸਨ। (Mexico)

ਕੀ ਹੈ ਮਾਮਲਾ | Mexico

ਸਕੱਤਰੇਤ ਵੱਲੋਂ ਜਾਰੀ ਬਿਆਨ ਮੁਤਾਬਿਕ ਇਹ ਘਟਨਾ ਸੋਮਵਾਰ ਸਵੇਰੇ ਅਲਟਾਵਿਸਟਾ ’ਚ ਹੋਈ। ਜਿੱਥੇ ਤਿੰਨ ਵਾਹਨਾਂ ’ਤੇ ਸਵਾਰ ਹਥਿਆਰਬੰਦ ਲੋਕਾਂ ਦੇ ਇੱਕ ਸਮੂਹ ਨੇ ਸੜਕ ’ਤੇ ਸ਼ਰਾਬ ਪੀ ਰਹੇ ਕੁਝ ਨਾਗਰਿਕਾਂ ’ਤੇ ਹਮਲਾ ਕੀਤਾ ਅਤੇ ਇੱਕ ਹੋਰ ਨੂੰ ਆਪਣੇ ਕਬਜ਼ੇ ’ਚ ਲੈਣ ਦੀ ਕੋਸ਼ਿਸ਼ ਕੀਤੀ। ਇਸ ਦੇ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਇੱਕ ਹੋਰ ਦੀ ਮੌਤ ਹੋ ਗਈ ਅਤੇ ਹੋਰ ਜਖ਼ਮੀ ਹੋ ਗਏ। ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਜਦੋਂ ਪੁਲਿਸ ਮੌਕੇ ’ਤੇ ਪਹੁੰਚੀ ਤਾਂ ਬਦਮਾਸ਼ਾਂ ਦੇ ਨਾਲ ਮੁਕਾਬਲਾ ਹੋਇਆ।

9 ਦਿਨਾਂ ਤੋਂ ਸੁਰੰਗ ’ਚ ਫਸੇ 41 ਲੋਕਾਂ ਲਈ ਹੁਣ ‘ਰੋਬੋਟ’ ਬਣੇਗਾ ਸਹਾਰਾ

ਬਿਆਨ ’ਚ ਦੱਸਿਆ ਕਿ ਇੱਕ ਮਿ੍ਰਤਕ ਚਾਲਕ ਦੇ ਨਾਲ ਚੋਰੋਕੀ ਵੈਨ ਅਤੇ ਇੱਕ ਜਖਮੀ ਚਾਲਕ ਦੇ ਨਾਲ ਇੱਕ ਮੋਟਰਸਾਈਕਲ ਨੂੰ ਪੁਲਿਸ ਮੁਲਾਜ਼ਮਾਂ ਨੇ ਕਬਜ਼ੇ ਵਿੱਚ ਲਿਆ। ਡਿਊਟੀ ਦੌਰਾਨ ਦੋ ਪੁਲਿਸ ਮੁਲਾਜ਼ਮ ਜਖ਼ਮੀ ਹੋ ਗਏ ਅਤੇ ਮੰਦਭਾਗੀ ਕਾਰਨ ਦੋ ਹੋਰ ਦੀ ਜਾਨ ਚਲੀ ਗਈ। ਉੱਥੇ ਹੀ ਹੋਰ ਘਟਨਾ ’ਚ ਤੱਲਾਲਟੇਨਾਂਗੋ ’ਚ ਇੱਕ ਹੋਰ ਵੈਨ ਨੂੰ ਕਬਜ਼ੇ ’ਚ ਲਿਆ ਗਿਆ। ਇਸ ’ਚ ਪੰਜ ਜਣੇ ਸਵਾਰ ਸਨ, ਜੋ ਜੈਕੇਟ ਤੇ ਇੱਕ ਸੰਚਾਰ ਰੇਡੀਓ ਨਾਲ ਲੈਸ ਸਨ, ਸਾਰਿਆਂ ਦੀ ਮੌਤ ਹੋ ਗਈ।

LEAVE A REPLY

Please enter your comment!
Please enter your name here