ਨਸ਼ਾ ਤਸਕਰ ਮਹਿਲਾ ’ਤੇ ਐੱਨਡੀਪੀਐੱਸ ਦੇ 10 ਮਾਮਲੇ ਦਰਜ਼ | Patiala News
Patiala News: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਨਸ਼ੇ ਦੇ ਕਾਲੇ ਕਾਰੋਬਾਰ ਵਿੱਚ ਲੱਗੇ ਨਸ਼ਾ ਤਸ਼ਕਰਾਂ ਖਿਲਾਫ਼ ਪੁਲਿਸ ਵੱਲੋਂ ਸਖਤ ਐਕਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ। ਲੁਧਿਆਣਾ ਤੋਂ ਬਾਅਦ ਪਟਿਆਲਾ ਵਿੱਚ ਵੀ ਨਸ਼ਾ ਤਸਕਰ ਔਰਤ ਦੇ ਦੋ ਮੰਜਿਲਾਂ ਘਰ ’ਤੇ ਪੁਲਿਸ ਵੱਲੋਂ ਬੁਲਡੋਜ਼ਰ ਚਲਾ ਕੇ ਤੋੜ ਦਿੱਤਾ ਗਿਆ ਹੈ। ਇਸ ਕਾਰਵਾਈ ਦੌਰਾਨ ਪਟਿਆਲਾ ਦੇ ਐਸਐਸਪੀ ਸਮੇਤ ਵੱਡੀ ਗਿਣਤੀ ਪੁਲਿਸ ਫੋਰਸ ਤਾਇਨਾਤ ਸੀ।
ਪਟਿਆਲਾ ਦੇ ਐੱਸਐੱਸਪੀ ਸਮੇਤ ਵੱਡੀ ਗਿਣਤੀ ਪੁਲਿਸ ਫੋਰਸ ਰਹੀ ਤਾਇਨਾਤ
ਜਾਣਕਾਰੀ ਅਨੁਸਾਰ ਪਟਿਆਲਾ ਪੁਲਿਸ ਵੱਲੋਂ ਜ਼ਿਲ੍ਹੇ ਅੰਦਰ ਇਹ ਪਹਿਲੀ ਕਾਰਵਾਈ ਨਸ਼ੇ ਦੇ ਕਾਲੇ ਕਾਰੋਬਾਰ ਵਿੱਚ ਲੱਗੀ ਰਿੰਕੀ ਪਤਨੀ ਲੇਟ ਬਬੀਰ ਸਿੰਘ ਵਾਸੀ ਰੋੜੀ ਕੁੱਟ ਮੁਹੱਲਾ ਪਟਿਆਲਾ ਦੇ ਦੋ ਮੰਜਿਲਾਂ ਘਰ ’ਤੇ ਕੀਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਘਰ ਨਸ਼ੇ ਦੇ ਕਾਲੇ ਕਾਰੋਬਾਰ ਰਾਹੀਂ ਬਣਾਇਆ ਗਿਆ ਹੈ ਅਤੇ ਇਹ ਘਰ ਨਜ਼ਾਇਜ਼ ਕਬਜਾ ਕਰਕੇ ਬਣਾਇਆ ਗਿਆ ਸੀ। ਪਤਾ ਲੱਗਾ ਹੈ ਕਿ ਇਸ ਮਹਿਲਾ ਤਸ਼ਕਰ ’ਤੇ 10 ਮਾਮਲੇ ਦਰਜ਼ ਹਨ ਅਤੇ ਇਹ ਜ਼ੇਲ੍ਹ ਵੀ ਜਾ ਚੁੱਕੀ ਹੈ, ਪਰ ਉਸ ਵੱਲੋਂ ਨਸ਼ੇ ਦੇ ਕਾਰੋਬਾਰ ਤੋਂ ਮੂੰਹ ਨਾ ਮੋੜਿਆ ਗਿਆ।

ਇਹ ਵੀ ਪੜ੍ਹੋ: Bharatmala Project: ਜ਼ਮੀਨ ਐਕਵਾਇਰ ਨਾ ਹੋਣ ਕਾਰਨ ਦਿੱਲੀ ਅੰਮ੍ਰਿਤਸਰ ਕਟੜਾ ਹਾਈਵੇਅ ਪ੍ਰੋਜੈਕਟ ਫਿਰ ਰੁਕਿਆ
ਭਗਵੰਤ ਮਾਨ ਸਰਕਾਰ ਵੱਲੋਂ ਨਸ਼ਾ ਤਸ਼ਕਰਾਂ ਖਿਲਾਫ਼ ਕੀਤੀ ਸਖਤੀ ਤਹਿਤ ਪੁਲਿਸ ਵੱਲੋਂ ਅਜਿਹੇ ਲੋਕਾਂ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਰੋੜੀ ਕੁੱਟ ਮੁਹੱਲਾ ਵਿਖੇ ਪੁਲਿਸ ਵੱਲੋਂ ਅੱਜ ਦੁਪਹਿਰ ਬਾਅਦ ਕੀਤੀ ਇਸ ਕਾਰਵਾਈ ਦੌਰਾਨ ਪਟਿਆਲਾ ਦੇ ਐਸਐਸਪੀ ਡਾ. ਨਾਨਕ ਸਿੰਘ ਸਮੇਤ ਵੱਡੀ ਗਿਣਤੀ ਪੁਲਿਸ ਅਮਲਾ ਮੌਜੂਦ ਸੀ। ਪੁਲਿਸ ਦੀ ਇਸ ਕਾਰਵਾਈ ਦੌਰਾਨ ਉਕਤ ਨਸ਼ਾ ਤਸ਼ਕਰ ਪਹਿਲਾਂ ਹੀ ਘਰੋਂ ਫਰਾਰ ਹੋ ਗਈ ਸੀ।
ਪਟਿਆਲਾ ਦੇ ਐਸਐਸਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਇਹ ਘਰ ਨਜ਼ਾਇਜ਼ ਕਬਜ਼ੇ ਹੇਠ ਬਣਾਇਆ ਗਿਆ ਸੀ ਅਤੇ ਇਸ ਨੂੰ ਤੋੜਨ ਦੇ ਹੁਕਮ ਸਨ, ਜਿਸ ਤਹਿਤ ਇਹ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਿਛਲੇ 10 ਸਾਲਾਂ ਵਿੱਚ ਨਸ਼ਾ ਤਸਕਰ ਰਿੰਕੀ ਉੱਪਰ 10 ਪਰਚੇ ਐਨਡੀਪੀਐਸ ਦੇ ਸਨ। ਉਨ੍ਹਾਂ ਕਿਹਾ ਕਿ ਨਸ਼ੇ ਦੇ ਕਾਰੋਬਾਰ ਵਿੱਚ ਡੁੱਬੇ ਕਿਸੇ ਵੀ ਤਸਕਰ ਨੂੰ ਬਖਸਿਆ ਨਹੀਂ ਜਾਵੇਗਾ।