ਮਣੀਪੁਰ ਦੀ ਘਟਨਾ ਨੂੰ ਲੈ ਕੇ ਬਸਪਾ ਵਰਕਰਾਂ ਨੇ ਕੱਢਿਆ ਕੈਡਲ ਮਾਰਚ
(ਅਨਿਲ ਲੁਟਾਵਾ) ਅਮਲੋਹ। ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਅਮਲੋਹ ਵੱਲੋਂ ਮਣੀਪੁਰ ਦੀ ਘਟਨਾ ਨੂੰ ਲੈ ਕੇ ਰੋਸ ਵਜੋਂ ਕੈਡਲ ਮਾਰਚ (Cadal March) ਕੱਢਿਆ ਗਿਆ, ਜਿਸ ਦੌਰਾਨ ਬਸਪਾ ਆਗੂਆਂ ਨੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿਵਾਉਣ ਦੀ ਮੰਗ ਕੀਤੀ ਅਤੇ ਨਾਲ ਹੀ ਕੇਂਦਰ ਅਤੇ ਮਣੀਪੁਰ ਸਰਕਾਰ ਦੀ ਵੀ ਤਿੱਖੀ ਅਲੋਚਨਾ ਕੀਤੀ। ਇਸ ਮੌਕੇ ਬਸਪਾ ਦੇ ਸੂਬਾ ਸਕੱਤਰ ਕੁਲਵੰਤ ਸਿੰਘ ਮਹਿਤੋ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਦੁੱਖ ਪ੍ਰਗਟ ਕੀਤਾ ਕਿ ਕੇਂਦਰ ਅਤੇ ਮਣੀਪੁਰ ਦੀ ਸਰਕਾਰ ਨੇ ਫ਼ੌਰੀ ਕਾਰਵਾਈ ਦੀ ਥਾਂ ਤਮਾਸ਼ਵੀਣ ਬਣੀ ਰਹੀ। ਉਨ੍ਹਾਂ ਉਥੇ ਦੀ ਸੂਬਾ ਸਰਕਾਰ ਨੂੰ ਤੁਰੰਤ ਭੰਗ ਕਰਨ ਦੀ ਵੀ ਮੰਗ ਕੀਤੀ।
ਇਹ ਵੀ ਪੜ੍ਹੋ : ਜੰਮੂ ਸਰਹੱਦ ‘ਤੇ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਘੁਸਪੈਠੀਆ ਮਾਰਿਆ ਗਿਆ
ਇਹ ਕੈਡਲ ਮਾਰਚ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਅਮਲੋਹ ਤੋਂ ਚੱਲ ਕੇ ਬਜਾਰਾਂ ਵਿਚੋ ਹੁੰਦਾ ਹੋਇਆ ਨਾਭਾ ਚੌਕ ਵਿਖੇ ਸਮਾਗਮ ਹੋਇਆ। ਇਸ ਮੌਕੇ ਪਾਰਟੀ ਦੇ ਹਲਕਾ ਅਮਲੋਹ ਦੇ ਪ੍ਰਧਾਨ ਡਾ. ਰਾਮ ਚੰਦ ਅਤੇ ਸਕੱਤਰ ਲੈਕ. ਸਿੰਦਰਪਾਲ ਸਿੰਘ ਮੀਆਂਪੁਰ ਆਦਿ ਨੇ ਵੀ ਸੰਬੋਧਨ ਕੀਤਾ। ਬਾਅਦ ਵਿਚ ਦੇਸ਼ ਦੇ ਰਾਸ਼ਟਰਪਤੀ ਦੇ ਨਾਂਅ ਥਾਣਾ ਅਮਲੋਹ ਦੇ ਮੁਖੀ ਸਾਹਿਬ ਸਿੰਘ ਰਾਹੀਂ ਮੰਗ ਪੱਤਰ ਦਿੱਤਾ ਗਿਆ।