ਵਿਧਾਨ ਸਭਾ ਚੋਣਾਂ ਤੋਂ ਬਾਅਦ ਯੂਪੀ ‘ਚ ਆਪਣੇ ਬਲਬੂਤੇ ‘ਤੇ ਬਣਾਏਗੀ ਸਰਕਾਰ : ਮਾਇਆਵਤੀ
ਨਵੀਂ ਦਿੱਲੀ | ਬਹੁਜਨ ਸਮਾਜ ਪਾਰਟੀ ਨੇ ਸਮਾਜਵਾਦੀ ਪਾਰਟੀ ਨਾਲ ਗਠਜੋੜ ਸਮਾਪਤ ਕਰਨ ਦਾ ਐਲਾਨ ਕਰਦਿਆਂ ਅੱਜ ਰਿਹਾ ਕਿ ਸਪਾ ਦੇ ਆਗੂਆਂ ਨੇ ਅੰਦਰੋਂ ਧੋਖਾ ਕੀਤਾ ਹੈ ਇਸ ਲਈ ਬਸਪਾ ਉੱਤਰ ਪ੍ਰਦੇਸ਼ ‘ਚ ਆਉਂਦੀਆਂ ਵਿਧਾਨ ਸਭਾ ਉਪ ਚੋਣਾਂ ਇਕੱਲਿਆਂ ਲੜੇਗੀ
ਮਾਇਆਵਤੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਲੋਕ ਸਭਾ ਚੋਣਾਂ ‘ਚ ਸਪਾ ਦਾ ਅਧਾਰ ਵੋਟ ਅਰਥਾਤ ਯਾਦਵ ਸਮਾਜ ਆਪਣੇ ਯਾਦਵ-ਬਹੁਲਤਾ ਸੀਟਾਂ ‘ਤੇ ਵੀ ਸਪਾ ਨਾਲ ਪੂਰੀ ਮਜ਼ਬੂਤੀ ਨਾਲ ਟਿਕਿਆ ਨਹੀਂ ਰਹਿ ਸਕਿਆ ਹੈ ਤੇ ਅੰਦਰਘਾਤ ਕੀਤਾ ਇਸ ਦੇ ਕਾਰਨ ਯਾਦਵ ਬਹੁਲਤਾ ਸੀਟਾਂ ‘ਤੇ ਵੀ ਸਪਾ ਦੇ ਮਜ਼ਬੂਤ ਉਮੀਦਵਾਰ ਹਾਰ ਗਏ ਕਨੌਜ ‘ਚ ਡਿੰਪਲ ਯਾਦਵ, ਬਦਾਯੂੰ ‘ਚ ਧਰਮਿੰਦਰ ਯਾਦਵ ਤੇ ਫਿਰੋਜ਼ਾਬਾਦ ‘ਚ ਸ੍ਰੀ ਰਾਮਗੋਪਾਲ ਯਾਦਵ ਦੇ ਪੁੱਤਰ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਜੋ ਬਹੁਤ ਕੁਝ ਸੋਚਣ ‘ਤੇ ਮਜ਼ਬੂਰ ਕਰਦਾ ਹੈ ਮਾਇਆਵਤੀ ਨੇ ਕਿਹਾ ਕਿ ਸਪਾ ਦਾ ਵੋਟ ਬਸਪਾ ਦੇ ਉਮੀਦਵਾਰਾਂ ਨੂੰ ਟਰਾਂਸਫਰ ਨਹੀਂ ਹੋਇਆ ਹੈ ਸਪਾ ਦੇ ਆਗੂਆਂ ਨੂੰ ਆਪਣਾ ਵੋਟ ਬਸਪਾ ਦੇ ਪੱਖ ‘ਚ ਕਰਾਉਣ ਲਈ ਜ਼ਮੀਨੀ ਪੱਧਰ ‘ਤੇ ਕੰਮ ਕਰਨਾ ਪਵੇਗਾ ਇਸ ਲਈ ਸਪਾ ਦੇ ਆਗੂਆਂ ਨੂੰ ਕਾਫ਼ੀ ਸਮਾਂ ਲੱਗੇਗਾ, ਇਸ ਲਈ ਬਸਪਾ ਨੇ ਉੱਤਰ ਪ੍ਰਦੇਸ਼ ਦੀਆਂ ਆਉਂਦੀਆਂ ਵਿਧਾਨ ਸਭਾ ਉਪ ਚੋਣਾਂ ‘ਚ ਇਕੱਲੇ ਉਤਰਨ ਦਾ ਫੈਸਲਾ ਕੀਤਾ ਹੈ ਬਹੁਜਨ ਸਮਾਜ ਪਾਰਟੀ (ਬਸਪਾ) ਸੁਪਰੀਮੋ ਮਾਇਆਵਤੀ ਦੇ ਉਪ ਚੋਣਾਂ ‘ਚ ਇਕੱਲਿਆਂ ਚੋਣ ਲੜਨ ਦੇ ਐਲਾਨ ਤੋਂ ਬਾਅਦ ਸਮਾਜਵਾਦੀ ਪਾਰਟੀ (ਸਪਾ) ਮੁਖੀ ਅਖਿਲੇਸ਼ ਯਾਦਵ ਨੇ ਵੀ ਆਪਣੀਆਂ ਰਾਹਾਂ ਵੱਖ ਕਰਨ ਦੇ ਸੰਕੇਤ ਦੇ ਦਿੱਤੇ ਹਨ ਯਾਦਵ ਨੇ ਮੰਗਲਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਉਪ ਚੋਣਾਂ ਲਈ ਕੋਈ ਗਠਜੋੜ ਧਰਮ ਨਹੀ ਹੈ ਪ੍ਰਦੇਸ਼ ਦੇ 11 ਵਿਧਾਨ ਸਭਾ ਹਲਕਿਆਂ ‘ਚ ਹੋਣ ਵਾਲੀਆਂ ਉਪ ਚੋਣਾਂ ‘ਚ ਸਪਾ ਵੀ ਇਕੱਲੇ ਚੋਣ ਮੈਦਾਨ ‘ਚ ਉਤਾਰਨੇ ‘ਤੇ ਵਿਚਾਰ ਕਰੇਗੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।