ਹਨ੍ਹੇਰੀ ਨੇ ਪੁੱਟੇ ਦਰੱਖਤ, ਬਿਜਲੀ ਗੁੱਲ

Horse, Trees, Lightning, Ghoul

ਹਨ੍ਹੇਰੀ ਨੇ ਦਰੱਖਤ ਪੁੱਟੇ ਤੇ ਟਰਾਈਸਿਟੀ 4 ਘੰਟੇ ਹਨ੍ਹੇਰੇ ‘ਚ ਡੁੱਬੀ ਰਹੀ

ਚੰਡੀਗੜ੍ਹ (ਸੱਚ ਕਹੂੰ ਨਿਊਜ਼) ਮੋਹਾਲੀ ਤੇ ਪੰਚਕੂਲਾ (ਟਰਾਈਸਿਟੀ) ‘ਚ ਕੱਲ੍ਹ ਦੇਰ ਰਾਤ ਨੂੰ ਪੰਜਾਹ ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਆਈ ਹਨ੍ਹੇਰੀ ‘ਚ ਦਰੱਖਤ ਪੁੱਟੇ ਗਏ ਤੇ ਬਿਜਲੀ ਦੀਆਂ ਤਾਰਾਂ ਟੁੱਟਣ ਨਾਲ ਟਰਾਈਸਿਟੀ ‘ਤੇ ਕਰੀਬ ਚਾਰ ਘੰਟੇ ਹਨ੍ਹੇਰਾ ਛਾਇਆ ਰਿਹਾ  ਹਾਲਾਂਕਿ ਤੇਜ਼ ਹਵਾ ਨਾਲ ਪਏ ਤੇਜ਼ ਮੀਂਹ ਨੇ ਭਿਆਨਕ ਗਰਮੀ ਤੋਂ ਰਾਹਤ ਪ੍ਰਦਾਨ ਕੀਤੀ, ਨਾਲ ਹੀ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਥਾਂ-ਥਾਂ ਟਾਹਣੀਆਂ ਟੁੱਟ ਗਈਆਂ ਤੇ ਦਰੱਖਤ ਪੁੱਟੇ ਗਏ, ਜਿਸ ਨਾਲ ਕੋਈ ਵੱਡਾ ਹਾਦਸਾ ਹੋਣ ਤੋਂ ਬਚ ਗਿਆ ਤਾਰ ਟੁੱਟਣ ਨਾਲ ਸਾਹਮਣੋਂ ਆ ਰਹੀ ਕਾਰ ‘ਚ ਰਾਹਗੀਰ ਵਾਲ-ਵਾਲ ਬਚ ਗਏ ਜਲੰਧਰ ‘ਚ ਹਨ੍ਹੇਰੀ ਕਾਰਨ ਹਸਪਤਾਲ ਦੀ ਕੰਧ ਡਿੱਗਣ ਨਾਲ ਇੱਕ ਵਿਅਕਤੀ ਦੀ ਵੀ ਮੌਤ ਹੋ ਗਈ ਤੇ ਕਈ ਵਾਹਨ ਨੁਕਸਾਨੇ ਗਏ
ਹਾਲਾਂਕਿ ਗਰਮੀ ਦਾ ਕਹਿਰ ਝੱਲ ਰਹੇ ਲੋਕਾਂ ਨੂੰ ਤਾਪਮਾਨ ਘੱਟ ਹੋਣ ਨਾਲ ਕੁਝ ਰਾਹਤ ਮਿਲੀ ਤੂਫਾਨ ਕਾਰਨ ਟਰਾਈਸਿਟੀ ‘ਚ ਬਿਜਲੀ ਗੁੱਲ ਹੋ ਗਈ ਕਈ ਥਾਵਾਂ ‘ਤੇ ਤਾਰਾਂ ਟੁੱਟ ਗਈਆਂ, ਇਸ ਨਾਲ ਲੋਕਾਂ ਦੀਆਂ ਮੁਸ਼ਕਲਾਂ ਵਧ ਗਈਆਂ ਮੌਸਮ ਕੇਂਦਰ ਅਨੁਸਾਰ ਪੱਛਮ-ਉਤਰ ਖੇਤਰ ‘ਚ ਅਗਲੇ 24 ਘੰਟਿਆਂ ਦੌਰਾਨ ਹਨ੍ਹੇਰੀ ਆਉਣ ਤੇ ਕਿਤੇ-ਕਿਤੇ ਹਲਕਾ ਮੀਂਹ ਪੈਣ ਦੇ ਆਸਾਰ ਹਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।