ਲੈ ਕੇ ਆਇਆ ਨੀ ਮੇਰਾ ਵੀਰ ਸੰਧਾਰਾ

ਲੈ ਕੇ ਆਇਆ ਨੀ ਮੇਰਾ ਵੀਰ ਸੰਧਾਰਾ

ਸਾਉਣ ਦਾ ਮਹੀਨਾ ਗਿੱਧਿਆਂ ਦੀ ਰੁੱਤ ਨਾਲ ਜਾਣਿਆ ਜਾਂਦਾ ਹੈ ਤੇ ਇਹ ਇੱਕ ਅਜਿਹਾ ਮਹੀਨਾ ਹੈ ਜਿਸ ਵਿੱਚ ਹੋਰ ਵੀ ਕਈ ਵਾਰ-ਤਿਉਹਾਰ ਆਉਂਦੇ ਹਨ ਤੇ ਇਸ ਮਹੀਨੇ ਦਾ ਮੀਂਹ ਪੈਣ ਨਾਲ ਗੂੜ੍ਹਾ ਸੰਬੰਧ ਹੈ ਜਿਵੇਂ ਕਹਿੰਦੇ ਹਨ ਕਿ ਏਕ ਬਰਸ ਕੇ ਮੌਸਮ ਚਾਰ ਪੱਤਝੜ, ਸਾਉਣ, ਬਸੰਤ, ਬਹਾਰ ਜੇਠ-ਹਾੜ ਦੇ ਸਤਾਏ ਲੋਕਾਂ ਨੂੰ ਸਾਉਣ ਦੇ ਮੀਂਹ ਨਾਲ ਹੀ ਰਾਹਤ ਮਿਲਦੀ ਹੈ ਪਸ਼ੂ-ਪੰਛੀ ਵੀ ਇਸ ਮਹੀਨੇ ਦੀ ੳੇੁਡੀਕ ਕਰਦੇ ਹਨ ਜਦੋਂ ਸਾੳੇੁਣ ਦੀ ਝੜੀ ਲੱਗਦੀ ਹੈ ਤਾਂ ਪਸ਼ੂ-ਪੰਛੀ ਮਨੁੱਖ ਤੇ ਫਸਲਾਂ ਲਈ ਇਹ ਝੜੀ ਬਹੁਤ ਹੀ ਲਾਭਦਾਇਕ ਹੁੰਦੀ ਹੈl

ਇਹ ਮਹੀਨਾ ਬੱਚਿਆਂ ਲਈ ਬਹੁਤ ਹੀ ਹਰਮਨਪਿਆਰਾ ਹੁੰਦਾ ਹੈ ਕਿਉਂਕਿ ਇਸ ਮਹੀਨੇ ਹਰ ਘਰ ਵਿੱਚ ਖੀਰ ਪੂੜੇ ਮੱਠੀਆਂ ਤੇ ਗੁਲਗੁਲੇ ਬਣਦੇ ਹਨ ਖਾਸ ਕਰਕੇ ਮੁਟਿਆਰਾਂ ਇਸ ਮਹੀਨੇ ਦੀ ਉਡੀਕ ਬਹੁਤ ਬੇਸਬਰੀ ਨਾਲ ਕਰਦੀਆਂ ਹਨ ਤੇ ਬੋਲੀਆਂ ਪਾੳੇਂੁਦੀਆਂ ਹਨ ਇਸ ਮਹੀਨੇ ਸੱਜ ਵਿਆਹੀਆਂ ਮੁਟਿਆਰਾਂ ਆਪਣੇ ਭਰਾਵਾਂ ਦੀ ਉਡੀਕ ਕਰਦੀਆਂ ਕਹਿੰਦੀਆਂ ਹਨ ‘‘ ਰਾਈਆਂ ਰਾਈਆਂ ਆਜਾ ਵੇ ਵੀਰਾ ਸਾਉਣ ਘਟਾ ਚੜ੍ਹ ਆਈਆਂ’’ ਤੇ ਨਾਲੇ ਕਹਿੰਦੀਆਂ ਹਨ ‘‘ਵੀਰਾ ਆਈਂ ਵੇ ਭੈਣ ਦੇ ਵਿਹੜੇ ਪੁੰਨਿਆ ਦਾ ਚੰਨ ਬਣ ਕੇ’’ ਪਰ ਜੇਕਰ ਕਿਸੇ ਭੈਣ ਦਾ ਵੀਰ ਆਉਣ ਤੋਂ ਲੇਟ ਹੋ ਜਾਵੇ ਜਾਂ ਨਾ ਆਵੇ ਤਾਂ ਭੈਣ ਸੱਸ ਦੇ ਮਿਹਣਿਆਂ ਤੋਂ ਡਰਦੀ ਸੋਚਦੀ ਹੈl

ਕਿ ਸੱਸ ਕਿਤੇ ਇੰਝ ਨਾ ਕਹਿ ਦੇਵੇ ‘‘ਤੈਨੂੰ ਤੀਆਂ ਨੂੰ ਲੈਣ ਨਾ ਆਏ ਨੀ ਬਹੁਤਿਆਂ ਭਰਾਵਾਂ ਵਾਲੀਏ’’ ਜਿਹੜੀਆਂ ਕੁੜੀਆਂ ਕਿਸੇ ਕਾਰਨ ਆਪਣੀ ਕਬੀਲਦਾਰੀ ਵਿੱਚੋਂ ਤੀਆਂ ਦੇਖਣ ਨਹੀਂ ਜਾ ਸਕਦੀਆਂ ਉਨ੍ਹਾਂ ਦੇ ਵੀਰ ਜਾਂ ਮਾਂ-ਪਿਉ ਆਪਣੀ ਧੀ ਲਈ ਉਸ ਦੇ ਸਹੁਰੇ ਘਰ ਸੰਧਾਰਾ ਲੈ ਕੇ ਆਉਂਦੇ ਹਨ ਸੰਧਾਰੇ ਵਿੱਚ ਆਪਣੀ ਧੀ ਲਈ ਚੂੜੀਆਂ, ਸੂਟ ਤੇ ਮਿੱਠੀਆਂ ਚੀਜ਼ਾਂ ਜਿਵੇਂ ਮੱਠੀਆਂ ਬਿਸਕੁਟ ਆਦਿ ਦੇ ਕੇ ਜਾਂਦੇ ਹਨ ਭੈਣ ਵੀ ਆਪਣੇ ਵੀਰ ਦੇ ਆਏ ਤੋਂ ਖੁਸ਼ ਹੋ ਜਾਂਦੀ ਹੈ ਤੇ ਕਹਿੰਦੀ ਹੈl

‘‘ਸਾਉਣ ਮਹੀਨਾ ਮੀਂਹ ਪਿਆ ਪੈਂਦਾ ਗਲੀਆਂ ਦੇ ਵਿੱਚ ਗਾਰਾ, ਲੈ ਕੇ ਆਇਆ ਨੀ ਮੇਰਾ ਵੀਰ ਸੰਧਾਰਾ’’ ਤੇ ਆਏ ਵੀਰ ਨੂੰ ਕਹਿੰਦੀ ਹੈ ‘‘ਤੈਨੂੰ ਵੀਰਾ ਦੁੱਧ ਦਾ ਛੰਨਾ ਤੇਰੇ ਬੋਤੇ ਨੂੰ ਗੁਆਰੇ ਦੀਆਂ ਫਲੀਆਂ’’ ਪਰ ਅੱਜ ਦੇ ਵੀਰ ਕਾਰਾਂ ’ਤੇ ਆਉਦੇ ਹਨ ਭੈਣ ਨੂੰ ਫਿਰ ਵੀ ਵੀਰ ਦੇ ਜਲਦੀ ਆਉਣ ਦੀ ਉਡੀਕ ਰਹਿੰਦੀ ਹੈ ਇਹੀ ਹੈ ਭੈਣ-ਭਰਾ ਦਾ ਪਿਆਰ ਜਦੋਂ ਇੱਕ ਕੁੜੀ ਆਪਣੇ ਪੇਕੇ ਘਰ ਤੀਆਂ ਦੇਖਣ ਜਾਂਦੀ ਹੈl

ਤਾਂ ਉੁਹ ਨਾਲ ਦੀਆਂ ਕੁੜੀਆਂ ਨਾਲ ਪੀਂਘਾਂ ਝੂਟਦੀ, ਗਿੱਧਾ ਪਾਉਦੀ ਤੇ ਨਾਲ ਹੀ ਪਤੀ ਦੇ ਆਉਣ ਦੀ ਉਡੀਕ ਕਰਦੀ ਹੈ ਜਦੋਂ ਤੀਆਂ ਦਾ ਤਿਉਹਾਰ ਖ਼ਤਮ ਹੁੰਦਾ ਹੈ ਤਾਂ ਪਤੀ ਆਪਣੀ ਪਤਨੀ ਨੂੰ ਸਹੁਰੇ ਘਰ ਲੈਣ ਜਾਂਦਾ ਹੈ ਤੀਆਂ ਤੋਂ ਬਾਅਦ ਰੱਖੜੀ ਦਾ ਤਿਉਹਾਰ ਆਉਂਦਾ ਹੈ ਪਰ ਇੱਕ ਵਾਰ ਤਾਂ ਕੁੜੀਆਂ ਆਪਣੇ ਸਹੁਰੇ ਘਰ ਵਾਪਿਸ ਆ ਜਾਂਦੀਆਂ ਹਨ ਤੇ ਫਿਰ ਦੁਬਾਰਾ ਰੱਖੜੀ ਬੰਨ੍ਹਣ ਜਾਂਦੀਆਂ ਹਨ ਮੁਟਿਆਰਾਂ ਸਾਉਣ ਦੇ ਮਹੀਨੇ ਨੂੰ ਅਸੀਸਾਂ ਦਿੰਦੀਆ ਕਹਿੰਦੀਆ ਹਨ ‘‘ਸਾਉਣ ਵੀਰ ’ਕੱਠੀਆਂ ਕਰੇ ਭਾਦੋ ਚੰਦਰੀ ਵਿਛੋੜੇ ਪਾਵੇ…’’

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ