Murder: ਸ਼ਰਾਬ ਦੇ ਨਸ਼ੇ ‘ਚ ਝਗੜੇ ਦੌਰਾਨ ਭਰਾ ਨੇ ਕੀਤਾ ਭਰਾ ਦਾ ਕਤਲ

Crime News
Murder: ਕਿਰਚ ਮਾਰ ਕੇ ਨੌਜਵਾਨ ਦਾ ਕੀਤਾ ਬੇਰਹਿਮੀ ਨਾਲ ਕਤਲ

(ਸਤਪਾਲ ਥਿੰਦ) ਫਿਰੋਜ਼ਪੁਰ। Murder: ਥਾਣਾ ਮੱਖੂ ਅਧੀਨ ਬੰਗਾਲੀ ਵਾਲਾ ਪੁੱਲ ਕੋਲ ਸਥਿਤ ਨਰਸਰੀ ‘ਤੇ ਬੀਤੀ ਰਾਤ ਸ਼ਰਾਬ ਦੇ ਨਸ਼ੇ ਦੌਰਾਨ ਹੋਏ ਝਗੜੇ ਦੌਰਾਨ ਭਰਾ ਹੱਥੋਂ ਭਰਾ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਮੱਖੂ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਕੰਵਰਜੀਤ ਸਿੰਘ ਵਾਸੀ ਬੰਡਾਲਾ ਪੁਰਾਣਾ ਨੇ ਦੱਸਿਆ ਕਿ ਕਸਤੂਰੀ ਲਾਲ (55) ਪੁੱਤਰ ਨੰਦ ਲਾਲ ਵਾਸੀ ਕੈਨਾਲ ਕਲੋਨੀ ਨੇੜੇ ਬੰਗਾਲੀ ਵਾਲਾ ਪੁੱਲ ਜੋ ਨਰਸਰੀ ਵਿੱਚ ਸ਼ਾਮ 5 ਵਜੇ ਤੋਂ ਸਵੇਰੇ 8 ਵਜੇ ਤੱਕ ਬੂਟਿਆਂ ਦੀ ਰੱਖਿਆ ਤੇ ਨਰਸਰੀ ਵਿੱਚ ਪਏ ਸਮਾਨ ਦੀ ਦੇਖਭਾਲ ਕਰਦਾ ਹੈ, ਇਸ ਦੌਰਾਨ ਚਿਮਨ ਲਾਲ ਪੁੱਤਰ ਨੰਦ ਲਾਲ ਵਾਸੀ ਕੈਨਾਲ ਕਲੋਨੀ ਆਪਣੇ ਭਰਾ ਕਸਤੂਰੀ ਲਾਲ ਦੀ ਰੋਟੀ ਲੈ ਕੇ ਆਇਆ ਸੀ। Murder

ਇਹ ਵੀ ਪੜ੍ਹੋ: Crime News: ਸੁਨਾਮ ਪੁਲਿਸ ਵੱਲੋਂ ਚੋਰੀ ਦੇ ਕੇਸ ‘ਚ ਫੜੇ ਤਿੰਨ ਚੋਰ

ਕੰਵਰਜੀਤ ਸਿੰਘ ਨੇ ਦੱਸਿਆ ਕਿ ਜਦੋਂ ਸਵੇਰੇ ਨਰਸਰੀ ਪਹੁੰਚੇ ਤਾਂ ਦੇਖਿਆ ਕਿ ਨਰਸਰੀ ਦੇ ਗੇਟ ਅੱਗੇ ਚਿਮਨ ਲਾਲ ਬੇਹੋਸ਼ੀ ਦੀ ਹਾਲਤ ਵਿੱਚ ਪਿਆ ਸੀ ਜਦੋਂ ਅਸੀਂ ਨਰਸਰੀ ਦੇ ਅੱਗੇ ਬਣ ਕੱਚੇ ਖੱਡਿਆ ਵਿੱਚ ਦੇਖਿਆ ਤਾਂ ਕਸਤੂਰੀ ਲਾਲ ਮੂਧੇ ਮੂੰਹ ਪਿਆ ਸੀ ਤੇ ਸਿਰ ਅਤੇ ਮੂੰਹ ’ਤੇ ਸੱਟਾਂ ਲੱਗੀਆਂ ਹੋਈਆ ਸਨ, ਜਿਸ ਦੀ ਮੌਤ ਹੋ ਚੁੱਕੀ ਸੀ। ਜੋ ਇਹਨਾਂ ਦੋਵਾ ਭਰਾਵਾਂ ਦਾ ਰਾਤ ਸ਼ਰਾਬ ਪੀਂਦੇ ਸਮੇਂ ਝਗੜਾ ਹੋ ਗਿਆ ਤੇ ਚਿਮਨ ਲਾਲ ਨੇ ਸੱਟਾਂ ਮਾਰ ਕੇ ਆਪਣੇ ਭਰਾ ਕਸਤੂਰੀ ਲਾਲ ਨੂੰ ਮਾਰ ਦਿੱਤਾ ਹੈ। ਏਐੱਸਆਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਕੰਵਰਜੀਤ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ ਚਿਮਨ ਲਾਲ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਸਨੂੰ ਸਿਵਲ ਹਸਪਤਾਲ ਜ਼ੀਰਾ ਵਿਖੇ ਦਾਖਲ ਕਰਵਾਇਆ ਗਿਆ ਹੈ। Murder