ਗਿਆਨ ਜੀਵਨ ’ਚ ਢਾਲ਼ੋ

Bring Knowledge to Life Sachkahoon

ਗਿਆਨ ਜੀਵਨ ’ਚ ਢਾਲ਼ੋ

ਗੌਤਮ ਬੁੱਧ ਦੇ ਪ੍ਰਵਚਨਾਂ ’ਚ ਇੱਕ ਵਿਅਕਤੀ ਰੋਜ਼ਾਨਾ ਆਉਂਦਾ ਤੇ ਬੜੇ ਧਿਆਨ ਨਾਲ ਸੁਣਦਾ ਬੁੱਧ ਆਪਣੇ ਪ੍ਰਵਚਨਾਂ ’ਚ ਲੋਭ, ਮੋਹ, ਈਰਖ਼ਾ ਤੇ ਹੰਕਾਰ ਛੱਡਣ ਦੀ ਗੱਲ ਕਰਦੇ ਸਨ ਇੱਕ ਦਿਨ ਉਹ ਬੁੱਧ ਕੋਲ ਆ ਕੇ ਬੋਲਿਆ, ‘‘ਮੈਂ ਇੱਕ ਮਹੀਨੇ ਤੋਂ ਪ੍ਰਵਚਨ ਸੁਣ ਰਿਹਾ ਹਾਂ ਪਰ ਮੇਰੇ ’ਤੇ ਕੋਈ ਅਸਰ ਨਹੀਂ ਹੋ ਰਿਹਾ ਕੀ ਮੇਰੇ ’ਚ ਕੋਈ ਕਮੀ ਹੈ?’’ ਬੁੱਧ ਨੇ ਪੁੱਛਿਆ,‘‘ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ?’’ ਉਸ ਨੇ ਕਿਹਾ, ‘‘ਸ਼ਰਾਵਸਤੀ’’ ਬੁੱਧ ਨੇ ਪੁੱਛਿਆ, ‘‘ਸ਼ਰਾਵਸਤੀ ਇੱਥੋਂ ਕਿੰਨੀ ਦੂਰ ਹੈ?’ ਉਸਨੇ ਦੂਰੀ ਦੱਸੀ ਬੁੱਧ ਨੇ ਪੁੱਛਿਆ, ‘‘ਤੁਸੀਂ ਉੱਥੇ ਕਿਵੇਂ ਜਾਂਦੇ ਹੋ?’’

ਵਿਅਕਤੀ ਨੇ ਕਿਹਾ, ‘‘ਕਦੇ ਘੋੜੇ ’ਤੇ ਤਾਂ ਕਦੇ ਬਲਦ ਗੱਡੀ ’ਚ ਬੈਠ ਕੇ ਜਾਂਦਾ ਹਾਂ’’ ਬੁੱਧ ਨੇ ਫ਼ਿਰ ਸਵਾਲ ਕੀਤਾ, ‘‘ਕਿੰਨਾਂ ਸਮਾਂ ਲੱਗਦਾ ਹੈ?’’ ਉਸਨੇ ਹਿਸਾਬ ਲਾ ਕੇ ਸਮਾਂ ਦੱਸਿਆ ਬੁੱਧ ਨੇ ਕਿਹਾ, ‘‘ਕੀ ਤੁਸੀਂ ਇੱਥੇ ਬੈਠੇ-ਬੈਠੇ ਸ਼ਰਾਵਸਤੀ ਪਹੁੰਚ ਸਕਦੇ ਹੋ?’’ ਉਸ ਨੇ ਹੈਰਾਨੀ ਨਾਲ ਕਿਹਾ, ‘‘ਇੱਥੇ ਬੈਠਿਆਂ ਕਿਵੇਂ ਪਹੁੰਚਿਆ ਜਾ ਸਕਦਾ ਹੈ ਇਸ ਲਈ ਚੱਲਣਾ ਤਾਂ ਪਵੇਗਾ ਜਾਂ ਕਿਸੇ ਵਾਹਨ ਦਾ ਸਹਾਰਾ ਲੈਣਾ ਪਵੇਗਾ’’ ਬੁੱਧ ਬੋਲੇ, ‘‘ਤੁਸੀਂ ਸਹੀ ਕਿਹਾ ਚੱਲ ਕੇ ਹੀ ਨਿਸ਼ਾਨੇ ਤੱਕ ਪੁੱਜਿਆ ਜਾ ਸਕਦਾ ਹੈ ਚੰਗੀਆਂ ਗੱਲਾਂ ਦਾ ਅਸਰ ਵੀ ਤਾਂ ਹੀ ਹੁੰਦਾ ਹੈ ਜਦੋਂ ਉਨ੍ਹਾਂ ਨੂੰ ਜੀਵਨ ’ਚ ਢਾਲ਼ਿਆ ਜਾਵੇ ਕੋਈ ਵੀ ਗਿਆਨ ਤਾਂ ਹੀ ਸਾਰਥਿਕ ਹੈ ਜਦੋਂ ਉਸ ਨੂੰ ਵਿਹਾਰਕ ਜੀਵਨ ’ਚ ਉਤਾਰਿਆ ਜਾਵੇ ਸਿਰਫ਼ ਪ੍ਰਵਚਨ ਸੁਣਨ ਜਾਂ ਅਧਿਐਨ ਕਰਨ ਨਾਲ ਕੁਝ ਵੀ ਪ੍ਰਾਪਤ ਨਹੀਂ ਹੁੰਦਾ’’ ਉਸ ਵਿਅਕਤੀ ਨੇ ਕਿਹਾ, ‘‘ਹੁਣ ਮੈਨੂੰ ਆਪਣੀ ਭੁੱਲ ਸਮਝ ਆ ਰਹੀ ਹੈ’’।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।