ਸਾਡੇ ਨਾਲ ਸ਼ਾਮਲ

Follow us

12.3 C
Chandigarh
Monday, February 9, 2026
More
    Home Breaking News Breaking News...

    Breaking News : ਸ਼ਰਾਬ ਦਾ ਤਾਂਡਵ, 9 ਲੋਕਾਂ ਦੀ ਮੌਤ

    Breaking News : ਸ਼ਰਾਬ ਦਾ ਤਾਂਡਵ, 9 ਲੋਕਾਂ ਦੀ ਮੌਤ

    ਛਪਰਾ (ਏਜੰਸੀ)। ਬਿਹਾਰ ਦੇ ਸਾਰਨ ਜ਼ਿਲੇ ਦੇ ਈਸੂਪੁਰ ਥਾਣਾ ਖੇਤਰ ’ਚ ਕਥਿਤ ਤੌਰ ’ਤੇ ਨਕਲੀ ਸ਼ਰਾਬ ਪੀਣ ਨਾਲ 9 ਲੋਕਾਂ ਦੀ ਮੌਤ ਹੋ ਗਈ। ਅਧਿਕਾਰਤ ਸੂਤਰਾਂ ਨੇ ਇੱਥੇ ਦੱਸਿਆ ਕਿ ਡੋਇਲਾ ਪਿੰਡ ’ਚ ਕਥਿਤ ਤੌਰ ’ਤੇ ਨਕਲੀ ਸ਼ਰਾਬ ਪੀਣ ਨਾਲ 9 ਲੋਕਾਂ ਦੀ ਮੌਤ ਹੋ ਗਈ। ਮਿ੍ਰਤਕਾਂ ਵਿੱਚ ਕੁਨਾਲ ਸਿੰਘ, ਅਮਿਤ ਰੰਜਨ, ਸੰਜੇ ਕੁਮਾਰ ਸਿੰਘ, ਹਰਿੰਦਰ ਰਾਮ, ਭਰਤ ਸ਼ਾਹ, ਮੁਹੰਮਦ ਨਸੀਰ, ਵਿਜੇਂਦਰ ਰਾਏ, ਲਾਲ ਕੁਮਾਰ ਯਾਦਵ ਅਤੇ ਮੁਕੇਸ਼ ਸ਼ਰਮਾ ਸ਼ਾਮਲ ਹਨ। ਸੂਤਰਾਂ ਨੇ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਇਸ ਸਬੰਧੀ ਹੋਰ ਜਾਣਕਾਰੀ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮਿਲੇਗੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here