ਨੈਟਬਾਲ ਲੜਕੀਆਂ ਦੇ ਮੁਕਾਬਲੇ ਵਿਚ ਪੰਜਾਬ ਨੇ ਛਤੀਸਗੜ੍ਹ 22-17 ਅੰਕਾਂ ਨਾਲ ਹਰਾ ਕੇ ਸੋਨੇ ਦਾ ਤਗਮਾ ਜਿੱਤਿਆ
ਰਘਵੀਰ ਸਿੰਘ/ਲੁਧਿਆਣਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਚੱਲ ਰਹੀਆਂ 65 ਵੀਆਂ ਨੈਸ਼ਨਲ ਸਕੂਲ ਗੇਮਜ ਦੇ ਅਖੀਰਲੇ ਦਿਨ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਡੀਪੀ. ਐਲੀਮੈਂਟਰੀ ਇੰਦਰਜੀਤ ਸਿੰਘ, ਸਟੇਟ ਆਰਗੇਨਾਈਜਰ ਰੁਪਿੰਦਰ ਰਵੀ, ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਵਨਰਜੀਤ ਕੌਰ , ਫੈਡਰੇਸ਼ਨ ਆਫ ਇੰਡੀਆਂ ਸਕੂਲ ਗੇਮਜ਼ ਦੇ ਮੈਂਬਰ ਸੰਜੇ ਗੌਤਮ , ਕੁਲਦੀਪ ਮਿਸ਼ਰਾ,ਧਰਿੰਦਰ ਕੁਮਾਰ ਵੱਲੋ ਸਾਂਝੇ ਤੌਰ ‘ਤੇ ਕੀਤੀ ਗਈ। ਨੈਟਬਾਲ ਦੇ ਮੁਕਾਬਲਿਆ ਵਿਚ ਪੰਜਾਬ ਨੇ ਦਿੱਲੀ ਨੂੰ 12-9 ਅੰਕਾਂ ਨਾਲ ਹਰਾ ਕੇ ਸੋਨੇ ਦਾ ਤਗਮਾ ਜਿੱਤਿਆ ।ਇਸ ਤਰ੍ਹਾਂ ਦਿੱਲੀ ਦੇ ਲੜਕਿਆਂ ਨੂੰ ਦੂਸਰਾ, ਛਤੀਸਗੜ੍ਹ ਨੂੰ ਤੀਜਾ ਅਤੇ ਆਈ.ਪੀ.ਐਸ.ਸੀ ਨੂੰ ਚੌਥਾ ਸਥਾਨ ਪ੍ਰਾਪਤ ਕੀਤਾ। Champions
ਨੈਟਬਾਲ ਲੜਕੀਆਂ ਦੇ ਮੁਕਾਬਲੇ ਵਿਚ ਪੰਜਾਬ ਨੇ ਛਤੀਸਗੜ੍ਹ 22-17 ਅੰਕਾਂ ਨਾਲ ਹਰਾ ਕੇ ਸੋਨੇ ਦਾ ਤਗਮਾ ਜਿੱਤਿਆ। ਇਸ ਤਰ੍ਹਾਂ ਛਤੀਸਗੜ੍ਹ ਨੇ ਦੂਜਾ , ਦਿੱਲੀ ਨੇ ਤੀਜਾ ਅਤੇ ਕੇਰਲਾ ਨੇ ਚੌਥਾ ਸਥਾਨ ਹਾਸਿਲ ਕੀਤਾ। ਵੁਸ਼ੂ ਲੜਕਿਆਂ ਦੇ ਫਾਈਨਲ ਮੁਕਾਬਲੇ ਵਿਚ ਪੰਜਾਬ ਨੇ ਪਹਿਲਾ, ਦਿੱਲੀ ਨੇ ਦੂਜਾ, ਮਹਾਂਰਾਸ਼ਟਰ ਨੇ ਤੀਜਾ ਸਥਾਨ ਹਾਸਲ ਕੀਤਾ।ਵੁਸ਼ੂ ਲੜਕੀਆਂ ਦੇ ਫਾਈਨਲ ਮੁਕਾਬਲੇ ਵਿਚ ਪੰਜਾਬ ਨੇ ਪਹਿਲਾ, ਮਹਾਂਰਾਸ਼ਟਰ ਨੇ ਦੂਜਾ, ਰਾਜਸਥਾਨ ਅਤੇ ਕੇਰਲਾ ਨੇ ਸਾਂਝੇ ਤੌਰ ‘ਤੇ ਤੀਜਾ ਸਥਾਨ ਹਾਸਲ ਕੀਤਾ।
ਸੈਪਕ ਟਾਕਰਾ ਲੜਕਿਆਂ ਦੇ ਮੁਕਾਬਲਿਆਂ ਵਿਚ ਗੁਜਰਾਤ ਨੇ ਪਹਿਲਾ, ਪੰਜਾਬ ਨੇ ਦੂਜਾ, ਆਂਧਰਾ ਪ੍ਰਦੇਸ ਨੇ ਤੀਜਾ ਅਤੇ ਤੇਲੰਗਨਾ ਨੇ ਚੌਥਾ ਸਥਾਨ ਹਾਸਿਲ ਕੀਤਾ। ਸੈਪਕ ਟਾਕਰਾ ਲੜਕੀਆਂ ਦੇ ਫਾਈਨਲ ਮੁਕਾਬਲੇ ਵਿਚ ਆਂਧਰਾ ਪ੍ਰਦੇਸ਼ ਨੇ ਪਹਿਲਾ, ਗੁਜਰਾਤ ਨੇ ਦੂਜਾ ਮਹਾਂਰਾਸ਼ਟਰ ਨੇ ਤੀਜਾ ਅਤੇ ਤੇਲੰਗਨਾ ਨੇ ਚੌਥਾ ਸਥਾਨ ਹਾਸਲ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਉਪ ਜਿਲ੍ਹਾ ਸਿੱਖਿਆ ਅਫ਼ਸਰ ਅਸ਼ੀਸ ਕੁਮਾਰ, ਕੁਲਦੀਪ ਸਿੰਘ , ਜਿਲ੍ਹਾ ਗਾਈਡਸ ਅਫਸਰ ਗੁਰਇਕਬਾਲ ਸਿੰਘ, ਅਜੀਤਪਾਲ ਕੌਰ, ਪ੍ਰਿੰਸੀਪਲ ਪਰਵਿੰਦਰ ਕੌਰ, ਲੈਕਚਰਾਰ ਕੁਲਬੀਰ ਸਿੰਘ , ਗੁਰਜੰਟ ਸਿੰਘ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।